ਪਟਿਆਲਾ: ਪਿਛਲੇ 15 ਦਿਨਾਂ ਤੋਂ ਰਾਜਪੁਰਾ ਨਜ਼ਦੀਕ ਨਕਲੀ ਸ਼ਰਾਬ ਦੀ ਨਾਜਾਇਜ਼ ਫੈਕਟਰੀ ਚੱਲ ਰਹੀ ਸੀ ਜਿਸ ਦਾ ਪਰਦਾਫਾਸ਼ ਹੋ ਚੁੱਕਾ ਹੈ। ਰਾਜਪੁਰਾ ਦੇ ਪਿੰਡ ਗੰਡੀਆਂ ਦੇ ਸਰਸਾਵਾ ਇਲਾਕੇ ਵਿੱਚ ਇੱਕ ਬੰਦ ਪਈ ਫੈਕਟਰੀ ਦੇ ਪਿੱਛੇ ਸ਼ਰਾਬ ਦੀ ਫੈਕਟਰੀ ਖੋਲ੍ਹ ਦਿੱਤੀ ਗਈ, ਉਹ ਵੀ ਵਧੀਆ ਕਿਸਮ ਦੀਆਂ ਮਸ਼ੀਨਾਂ ਫਿੱਟ ਕਰਕੇ। ਅਜਿਹੇ ਵਿੱਚ ਸ਼ਰਾਬ ਤਸਕਰੀ ਕਰਦੇ ਮੁਲਜ਼ਮਾਂ ਵਲੋਂ ਮੋਟਾ ਪੈਸਾ ਵੀ ਕਮਾਇਆ ਗਿਆ। ਆਖ਼ਰ 15 ਦਿਨਾਂ ਵਿੱਚ ਇਸ ਫੈਕਟਰੀ ਦੀ ਪੋਲ ਖੁੱਲ੍ਹ ਗਈ।
ਰਾਜਪੁਰਾ ਦੇ ਆਬਕਾਰੀ ਵਿਭਾਗ ਦੀ ਟੀਮ ਅਤੇ ਸ਼ੰਭੂ ਘਨੌਰ ਪੁਲਿਸ ਵੱਲੋਂ ਰੇਡ ਕਰਕੇ ਇਸ ਫੈਕਟਰੀ ਦਾ ਪਰਦਾਫਾਸ਼ ਕਰ ਦਿੱਤਾ ਗਿਆ। ਇਸ ਮੌਕੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਰੇਡ ਵਾਲੀ ਥਾਂ 'ਤੇ ਪਹੁੰਚ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਸ਼ਰਾਬ ਦੀ ਇਹ ਨਾਜਾਇਜ਼ ਫੈਕਟਰੀ ਨੂੰ ਖੁੱਲ੍ਹੇ ਅਜੇ 15 ਦਿਨ ਹੋਏ ਹਨ, ਬਾਕੀ ਜਾਂਚ ਚੱਲ ਰਹੀ ਹੈ। ਜਾਂਚ ਵਿੱਚ ਪਤਾ ਲਗਾਇਆ ਜਾਵੇਗਾ ਕਿ ਇਹ ਕਿਹੜੇ ਲੋਕ ਹਨ ਅਤੇ ਕਦੋਂ ਤੋਂ ਕੰਮ ਕਰ ਰਹੇ ਹਨ। ਇਸ ਫੈਕਟਰੀ ਦਾ ਪਹਿਲਾਂ ਬਿਜਲੀ ਦਾ ਕੁਨੈਕਸ਼ਨ ਵੀ ਕੱਟ ਚੁੱਕਾ ਹੈ। ਅਜਿਹੇ ਵਿੱਚ ਇਹ ਲੋਕ ਜਨਰੇਟਰ ਦੀ ਮਦਦ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਲੋਕ ਪੰਜਾਬ ਵਾਸੀਆਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ।
ਐਸਐਸਪੀ ਨੇ ਕਿਹਾ ਕਿ ਇਸ ਨਾਲ ਜੁੜੇ 6 ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਭਾਲ ਜਾਰੀ ਹੈ, ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਵਿੱਤ ਮੰਤਰੀ ਦੇ ਐਲਾਨਾਂ 'ਤੇ ਖੇਤੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ ਨਾਲ ਖ਼ਾਸ ਗੱਲਬਾਤ