ਪਟਿਆਲਾ: ਸ਼ਾਹੀ ਸ਼ਹਿਰ ਯਾਨੀ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਰੂਹ ਕੰਬਾਉਣ ਵਾਲਿਆਂ ਤਸਵੀਰਾਂ ਸਾਹਮਣੇ ਆਇਆ ਹਨ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਧਿਆਨ ਰੱਖਣ ਦੀ ਗੱਲ ਤਾਂ ਅਕਸਰ ਕਹੀ ਜਾਂਦੀ ਹੈ ਪਰ ਇਹ ਕਿੰਨਾ ਸੱਚ ਹੈ। ਇਸ ਦਾ ਖੁਲਾਸ਼ਾ ਸ਼ਾਹੀ ਸ਼ਹਿਰ ਤੋਂ ਕੂੜਾ ਚੁੱਕਣ ਵਾਲਿਆਂ ਨੇ ਲਗਾ ਦਿੱਤਾ।
ਸਰਕਾਰ ਇਨ੍ਹਾਂ ਨੂੰ ਲੋਕਾਂ ਸਾਹਮਣੇ ਕੋਰੋਨਾ ਯੋਧਿਆਂ ਵਜੋਂ ਪੇਸ਼ ਤਾਂ ਕਰਦੀ ਹੈ ਪਰ ਇਨ੍ਹਾਂ ਦੀ ਸਾਰ ਨਹੀਂ ਲੈਂਦੀ। ਅਰਬਨ ਅਸਟੇਟ ਇਲਾਕੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਇੱਕ ਦਿਵਯਾਂਗ ਆਪਣੇ ਪੁੱਤ ਨਾਲ ਹਰ ਰੋਜ਼ ਕੂੜਾ ਚੁੱਕਣ ਦਾ ਕੰਮ ਕਰਦਾ ਹੈ। ਇਨ੍ਹਾਂ ਤਸਵੀਰਾਂ ਨੇ ਈਟੀਵੀ ਭਾਰਤ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਨ੍ਹਾਂ ਨੂੰ ਕੋਰੋਨਾ ਨਹੀਂ ਹੁੰਦਾ! ਜੋ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। ਇਸ ਦਿਵਯਾਂਗ ਦਾ ਸਰਕਾਰ ਤਾਂ ਸਹਾਰਾ ਨਹੀਂ ਬਣੀ ਪਰ ਇੱਕ ਪਿਓ ਦਾ ਸਹਾਰਾ 8 ਸਾਲ ਦਾ ਪੁੱਤ ਜ਼ਰੂਰ ਬਣ ਰਿਹਾ ਹੈ, ਜੋ ਆਪਣੇ ਦਿਵਯਾਂਗ ਪਿਤਾ ਨਾਲ ਕੰਮ ਕਰਵਾ ਰਿਹਾ ਹੈ।
ਪੁੱਡਾ ਪ੍ਰਸ਼ਾਸਨ ਇਨ੍ਹਾਂ ਤੋਂ ਕੂੜਾ ਜ਼ਰੂਰ ਚੁਕਵਾਂਉਦੈ ਪਰ ਬਿਨ੍ਹਾਂ ਤਨਖਾਹ ਤੋਂ!
ਸਫਾਈ ਕਰਮੀਆਂ ਦਾ ਪੁੱਡਾ ਪ੍ਰਸ਼ਾਸਨ 'ਤੇ ਇਲਜ਼ਾਮ ਹੈ ਕਿ ਪ੍ਰਸ਼ਾਸਨ ਉਨ੍ਹਾਂ ਤੋਂ ਕੂੜਾ ਤਾਂ ਜ਼ਰੂਰ ਚੁਕਵਾਂਉਦਾ ਹੈ ਪਰ ਉਨ੍ਹਾਂ ਨੂੰ ਤਨਖਾਹ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਕੂੜੇ ਦੇ ਢੇਰ 'ਚੋਂ ਹੀ ਕਬਾੜ ਵਗੈਰਾ ਵੇਚ ਕੇ ਉਹ ਆਪਣਾ ਗੁਜ਼ਾਰਾ ਕਰ ਰਹੇ ਹਨ। ਸਫਾਈ ਕਰਮੀ ਨੇ ਕਿਹਾ ਕਿ ਇਸ ਨਾਲ ਘਰ ਦਾ ਗੁਜਾਰਾ ਕਰਨਾ ਤਾਂ ਔਖਾ ਹੈ ਪਰ ਉਸ ਕੋਲ ਹੋਰ ਕੋਈ ਚਾਰਾ ਨਹੀਂ ਹੈ।