ETV Bharat / state

ਪੈਟਰੋਲ ਦੀਆਂ ਬੋਤਲਾਂ ਲੈ ਟੈਂਕੀ ‘ਤੇ ਚੜ੍ਹੇ ਕੱਢੇ ਮੁਲਾਜ਼ਮ - ਕੈਪਟਨ ਸਰਕਾਰ

ਕੈਪਟਨ ਸਰਕਾਰ (Captain Sarkar) ਵੱਲੋਂ ਕੱਢੇ ਗਏ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਹਨ। ਦਰਅਸਲ ਅਕਾਲੀ ਦਲ ਦੀ ਸਰਕਾਰ ਸਮੇਂ ਭਰਤੀ ਹੋਏ 7400 ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਨੇ ਕੱਢ ਦਿੱਤਾ ਸੀ। ਇਹ ਮੁਲਾਜ਼ਮ (Employees) 2016 ਵਿੱਚ ਭਰਤੀ ਹੋਏ ਸਨ।

ਪੈਟਰੋਲ ਦੀਆਂ ਬੋਤਲਾਂ ਲੈ ਟੈਂਕੀ ‘ਤੇ ਚੜ੍ਹੇ ਕੱਢੇ ਮੁਲਾਜ਼ਮ

author img

By

Published : Sep 8, 2021, 5:33 PM IST

ਪਟਿਆਲਾ: ਪੰਜਾਬ ਸਰਕਾਰ (Government of Punjab) ਖ਼ਿਲਾਫ਼ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇੱਕ ਪਾਸੇ ਜਿੱਥੇ ਕੱਚੇ ਮੁਲਜ਼ਾਮ ਪੱਕੇ ਹੋਣ ਲਈ ਧਰਨੇ ਦੇ ਰਹੇ ਹਨ, ਤਾਂ ਦੂਜੇ ਪਾਸੇ ਕੈਪਟਨ ਸਰਕਾਰ ਵੱਲੋਂ ਕੱਢੇ ਗਏ ਮੁਲਾਜ਼ਮਾਂ (Employees) ਵੱਲੋਂ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਹਨ। ਦਰਅਸਲ ਅਕਾਲੀ ਦਲ ਦੀ ਸਰਕਾਰ ਸਮੇਂ ਭਰਤੀ ਹੋਏ 7400 ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਨੇ ਕੱਢ ਦਿੱਤਾ ਸੀ। ਇਹ ਮੁਲਾਜ਼ਮ 2016 ਵਿੱਚ ਭਰਤੀ ਹੋਏ ਸਨ।

ਪੰਜਾਬ ਸਰਕਾਰ (Government of Punjab) ਵੱਲੋਂ ਕੱਢੇ ਮੁਲਾਜ਼ਮਾਂ ਵਿੱਚੋਂ 5500 ਮੁਲਾਜ਼ਮ ਪੰਜਾਬ ਪੁਲਿਸ ਵਿੱਚ ਭਰਤੀ ਕੀਤੇ ਗਏ ਸਨ, ਪਰ ਅੱਜ ਉਹ ਹੀ ਭਰਤੀ ਕੀਤੇ ਹੋਏ ਮੁਲਾਜ਼ਮ ਪੰਜਾਬ ਸਰਕਾਰ (Government of Punjab) ਵਿਰੁੱਧ ਸੜਕਾਂ ‘ਤੇ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਹਨ।

ਪੈਟਰੋਲ ਦੀਆਂ ਬੋਤਲਾਂ ਲੈ ਟੈਂਕੀ ‘ਤੇ ਚੜ੍ਹੇ ਕੱਢੇ ਮੁਲਾਜ਼ਮ

ਪਟਿਆਲਾ ਦੇ ਪਾਸੀ ਰੋਡ ਸਥਿਤ ਪਾਣੀ ਦੀ ਟੈਂਕੀ ‘ਤੇ 30 ਪ੍ਰਦਰਸ਼ਨਕਾਰੀ ਪੈਟਰੋਲ ਦੀਆਂ ਬੋਤਲ ਲੈ ਚੜ੍ਹੇ ਇਹ ਪ੍ਰਦਰਸ਼ਨਕਾਰੀ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਨਵੀਆਂ ਨੌਕਰੀਆਂ ਦੇਣ ਵਿੱਚ ਤਾਂ ਫੇਲ੍ਹ ਸਾਬਿਤ ਹੋਏ ਹੀ ਸਨ, ਸਗੋਂ ਪੁਰਾਣੀਆਂ ਨੌਕਰੀਆਂ ਖੋਹ ਕੇ ਸੂਬੇ ਵਿੱਚ ਹੋ ਬੇਰੁਜ਼ਗਾਰੀ ਫੈਲਾ ਰਹੇ ਹਨ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ, ਕਿ ਅਸੀਂ 2 ਸਾਲਾਂ ਲਗਾਤਾਰ ਨੌਕਰੀ ਕੀਤੀ ਹੈ, ਪਰ 2 ਸਾਲਾਂ ਬਾਅਦ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਜਿਸ ਲਈ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਕੋਈ ਕਾਰਨ ਵੀ ਨਹੀਂ ਦੱਸਿਆ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ, ਕਿ ਅਸੀਂ ਆਪਣੇ ਮੈਡੀਕਲ ਟੈਸਟ ਕਲੀਅਰ ਕਰਕੇ ਅਤੇ ਵੈਰੀਫੀਕੇਸ਼ਨ ਕਰਕੇ ਭਰਤੀ ਹੋਏ ਸੀ। ਉਨ੍ਹਾਂ ਨੇ ਕਿਹਾ, ਕਿ ਪੰਜਾਬ ਦੇ ਨੌਜਵਾਨ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਬੇਰੁਜ਼ਗਾਰ ਘੁੰਮ ਰਹੇ ਹਨ। ਜਿਸ ਲਈ ਪੰਜਾਬ ਦੀ ਮੌਜੂਦ ਸਰਕਾਰ ਜ਼ਿੰਮੇਵਾਰ ਹੈ।

ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆ ਨੇ ਪੰਜਾਬ ਸਰਕਾਰ (Government of Punjab) ਨੂੰ ਚਿਤਾਵਨੀ ਦਿੰਦੇ ਕਿਹਾ, ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਤਾਂ ਉਹ ਕੈਪਟਨ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਣਗੇ। ਉਨ੍ਹਾਂ ਨੇ ਕਿਹਾ, ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਮੁੜ ਡਿਊਟੀ ‘ਤੇ ਜੁਆਇੰਨ ਨਹੀਂ ਕਰਵਾਇਆ ਤਾਂ ਉਹ 2022 ਦੀਆਂ ਚੋਣਾਂ ਵਿੱਚ ਕੈਪਟਨ ਸਰਕਾਰ (Captain Sarkar) ਖ਼ਿਲਾਫ਼ ਚੋਣ ਪ੍ਰਚਾਰ ਕਰਨਗੇ।

ਇਹ ਵੀ ਪੜ੍ਹੋ: ਕੇਂਦਰ ਨੇ NDA ਪ੍ਰੀਖਿਆ ਵਿੱਚ ਮਹਿਲਾਵਾਂ ਨੂੰ ਸ਼ਾਮਿਲ ਹੋਣ ਦੀ ਦਿੱਤੀ ਆਗਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.