ਨਵੀਂ ਦਿੱਲੀ:ਜਿਸ ਦਿਨ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ, ਉਸੇ ਦਿਨ ਭਾਰਤ ਦੀ ਸੁਪਰੀਮ ਕੋਰਟ ਨੇ ਮੁਸਲਿਮ ਧਰਮ ਦੀ ਇਬਾਦਤਗਾਹ ਬਾਬਰੀ ਮਸਜਿਦ ਵਾਲੀ ਥਾਂ 'ਤੇ ਰਾਮ ਮੰਦਰ ਬਣਾਉਣ ਦੀ ਕਾਨੂੰਨੀ ਪ੍ਰਵਾਨਗੀ ਦੇ ਦਿੱਤੀ ਗਈ।
ਜੱਜਾਂ ਵਲੋਂ ਸੁਣਾਏ ਫੈਸਲੇ ਵਿੱਚ ਬਾਬਰੀ ਮਸਜਿਦ ਵਾਲੀ ਥਾਂ 'ਤੇ ਹਿੰਦੂਆਂ ਦਾ ਦਾਅਵਾ ਪੱਕਾ ਕਰਨ ਲਈ ਗੁਰੂ ਨਾਨਕ ਪਾਤਸ਼ਾਹ ਦੀ ਅਯੁੱਧਿਆ ਫੇਰੀ ਦਾ ਹਵਾਲਾ ਵਰਤਿਆ ਗਿਆ।
ਸੁਪਰੀਪ ਕੋਰਟ ਦੇ ਜੱਜਾਂ ਵੱਲੋਂ ਗੁਰੂ ਸਾਹਿਬ ਨੂੰ ਇਸ ਮਾਮਲੇ ਨਾਲ ਜੋੜਨ ਤੇ ਡਾ.ਪਰਮਵੀਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਅਯੁਧਿਆ ਤਾਂ ਗਏ ਸਨ ਜਿੱਥੇ ਜਾ ਕੇ ਗੁਰੂ ਜੀ ਨੇ ਨਾਮ ਜਪਣ ਅਤੇ ਵੰਡ ਛੱਕਣ ਦਾ ਸੁਦੇਸ਼ ਦਿੱਤਾ ਸੀ
ਉਨ੍ਹਾਂ ਨੇ ਕਿਹਾ ਕਿ ਜਨਮ ਸਾਖੀਆ ਵਿੱਚ ਰਾਮ ਸ਼ਬਦ ਵਰਤੇ ਜਾਣ ਬਾਰੇ ਹੋਰ ਖੋਜ਼ ਦੀ ਲੋੜ ਹੈ।
ਪਰਮਵੀਰ ਸਿੰਘ ਨੇ ਦੱਸਿਆ ਕਿ ਰਾਮ ਜਨਮ ਭੂਮੀ ਫੈਸਲੇ ਸਿੱਖ ਗੁਰੂਆਂ ਦੇ ਨਾਂਅ ਦੀ ਗਵਾਹੀ ਤੇ ਸੱਚਾਈ ਬਾਰੇ ਹੋਰ ਜਾਣਨ ਦੀ ਜ਼ਰੂਰਤ ਹੈ।
ਦੱਸ ਦੇਈਏ ਕਿ ਸੁਪਰੀਮ ਕੋਰਟ ਵਲੋਂ ਸੁਣਾਏ ਗਏ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ 1510-11 ਈਸਵੀ ਵਿੱਚ ਅਯੁਧਿਆ ਗਏ ਸਨ ਅਤੇ ਉਨ੍ਹਾਂ ਦੀ ਫੇਰੀ ਹਿੰਦੂਆਂ ਦੇ ਉਸ ਵਿਸ਼ਵਾਸ ਦੀ ਹਮਾਇਤ ਕਰਦੀ ਹੈ ਕਿ ਬਾਬਰੀ ਮਸਜਿਦ ਵਾਲੀ ਥਾਂ ਰਾਮ ਦਾ ਜਨਮ ਅਸਥਾਨ ਨਾਲ ਸਬੰਧਤ ਹੈ।
ਇਹ ਵੀ ਪੜੋ: ਖੱਟਰ ਵਜ਼ਾਰਤ ਦਾ ਵਿਸਥਾਰ, ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ
ਫੈਸਲੈ ਵਿੱਚ ਜਨਮ ਸਾਖੀਆਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਜਨਮ ਸਾਖੀਆਂ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਨਾਨਕ ਪਾਤਸ਼ਾਹ ਅਯੁਧਿਆ ਗਏ ਸਨ ਜਿਥੇ ਉਹ ਰਾਮ ਦੇ ਜਨਮ ਸਥਾਨ 'ਤੇ ਵੀ ਗਏ ਸਨ।