ਪਟਿਆਲਾ : ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ। ਇਸ ਨੂੰ ਲੈ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਪਟਿਆਲਾ ਦੀ ਅਦਾਲਤ ਵਿੱਚ ਪੁੱਜੇ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਪੰਜਾਬ ਦੇ ਕੈਬਿਨੇਟ ਵਿੱਚ ਉੱਚ ਅਹੁਦੇ ਉੱਤੇ ਬਿਰਾਜ਼ਮਾਨ ਹਨ ਤੇ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਬੈਂਸ ਨੇ ਕਿਹਾ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਨਹੀਂ ਡਰਦੇ, ਜੇ ਕੋਈ ਬੰਦਾ ਗ਼ਲਤ ਕਰ ਰਿਹਾ ਹੈ, ਤਾਂ ਉਹ ਇਸ ਵਿਰੁੱਧ ਬੁਲੰਦ ਹੋ ਕੇ ਆਵਾਜ਼ ਚੁੱਕਣਗੇ ਚਾਹੇ ਉਹ ਬ੍ਰਹਮ ਮਹਿੰਦਰਾ ਹੋਵੇ, ਚਾਹੇ ਕੋਈ ਹੋਰ।
ਇਹ ਵੀ ਪੜ੍ਹੋ : ਬੈਂਸ ਦੀ ਹੋ ਸਕਦੀ ਐ ਗ੍ਰਿਫ਼ਤਾਰੀ, ਵਕੀਲ ਨੇ ਦੱਸੀਆਂ ਕੇਸ ਦੀਆਂ ਅੰਦਰਲੀਆਂ ਗੱਲਾਂ
ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਇੱਥੇ ਪਹੁੰਚੇ ਤੇ ਅਦਾਲਤ ਤੋਂ 30,000 ਰੁਪਏ ਦਾ ਬਾਂਡ ਭਰ ਕੇ ਜ਼ਮਾਨਤ ਕਰਵਾ ਲਈ ਹੈ।
ਸਿਮਰਨਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਪੁਖ਼ਤਾ ਸਬੂਤ ਹਨ ਜਿਸ ਵਿੱਚ ਉਹ ਬ੍ਰਹਮ ਮਹਿੰਦਰਾ ਵੱਲੋਂ ਮੈਡੀਕਲ ਫ਼ੈਕਟਰੀਆਂ ਅਤੇ ਮੈਡੀਕਲ ਦਾ ਕਾਰੋਬਾਰ ਕਰਨ ਦਾ ਜ਼ਿਕਰ ਅਦਾਲਤ ਵਿੱਚ ਪੇਸ਼ ਕਰਨਗੇ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਗੇ।