ਪਟਿਆਲਾ: ਜ਼ਿਲ੍ਹੇ ’ਚ ਇੱਕ ਰੂਹ ਕੰਬਾਉ ਮਾਮਲਾ ਸਾਹਮਣੇ ਆਇਆ ਹੈ ਜਿੱਥੇ 18 ਸਾਲਾ ਬਾਸਕਟਬਾਲ ਜੂਨੀਅਰ ਵਿੰਗ ਦੇ ਰਾਸ਼ਟਰੀ ਖਿਡਾਰੀ ਇੰਦਰਪ੍ਰੀਤ ਸਿੰਘ ਦੀ ਲਾਸ਼ ਭਾਖੜਾ ਨਹਿਰ ਚੋਂ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਰਾਤ ਦੇ ਕਰਫਿਊ ਦੇ ਬਾਵਜੁਦ ਇੰਦਰਪ੍ਰੀਤ ਨੂੰ ਕਿਸੇ ਜਰੂਰੀ ਕੰਮ ਦੇ ਬਹਾਨੇ ਉਸਦੇ ਦੋਸਤ ਆਪਣੇ ਨਾਲ ਲੈ ਗਏ ਸੀ ਅਤੇ ਫਿਰ ਉਸ ਨੂੰ ਪਸੀਆਣਾ ਥਾਣੇ ਦੇ ਸਾਹਮਣੇ ਭਾਖੜਾ ਨਹਿਰ ’ਚ ਸੁੱਟ ਦਿੱਤਾ। ਜਦੋ ਇੰਦਰਪ੍ਰੀਤ ਆਪਣੇ ਘਰ ਵਾਪਿਸ ਨਹੀਂ ਆਇਆ ਤਾਂ ਉਸਦੇ ਪਿਤਾ ਜੋ ਕਿ ਪੰਜਾਬ ਪੁਲਿਸ ਚ ਸਿਪਾਹੀ ਵਜੋਂ ਤਾਇਨਾਤ ਹਨ ਨੇ ਭਾਲ ਕੀਤੀ, ਪਰ ਉਨ੍ਹਾਂ ਨੂੰ ਆਪਣਾ ਬੇਟਾ ਨਹੀਂ ਮਿਲਿਆ। ਇਸ ਤੋਂ ਬਾਅਦ ਨੌਜਵਾਨ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਮੁਲਜ਼ਮ ਕੀਤੇ ਕਾਬੂ
ਮਾਮਲੇ ’ਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇੰਦਰਪ੍ਰੀਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਜਿਸ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਧਾਰਾ 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ: ਜਲੰਧਰ: 8 ਸਾਲਾਂ ਮਾਸੂਮ ਲਈ ਝੂਲਾ ਬਣਿਆ ਫਾਹਾ, ਮੌਕੇ ਉਤੇ ਹੋਈ ਮੌਤ