ETV Bharat / state

ਪਟਿਆਲਾ: ਬਜ਼ੁਰਗ ਔਰਤ ਨਾਲ ਨੂੰਹ ਵੱਲੋਂ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ - ਵੀਡੀਓ ਹੋਈ ਵਾਇਰਲ

ਸ਼ਾਹੀ ਸ਼ਹਿਰ ਪਟਿਆਲਾ ਵਿੱਚ ਬਜ਼ੁਰਗ ਔਰਤ ਨਾਲ ਉਸ ਦੀ ਨੂੰਹ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪੜ੍ਹੋ ਪੂਰਾ ਮਾਮਲਾ ...

daughter in law beating elderly woman
author img

By

Published : Nov 22, 2019, 6:31 AM IST

Updated : Nov 22, 2019, 6:37 AM IST

ਪਟਿਆਲਾ: ਬਿਸ਼ਨ ਨਗਰ ਵਿੱਚ ਬਜ਼ੁਰਗ ਔਰਤ ਨਾਲ ਨੂੰਹ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸੀਸੀਟੀਵੀ ਵਿੱਚ ਕੈਦ ਹੋਈ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨੁੰਹ ਆਪਣੀ ਸੱਸ ਉੱਤੇ ਕਹਿਰ ਢਾਹ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਨੇ ਆਪਣੇ ਦੋਤੇ ਨੂੰ ਰੋਸਈ 'ਚ ਬਾਥਰੂਮ ਕਰਨ ਤੋਂ ਰੋਕਿਆ ਤਾਂ ਉਸ ਦੀ ਨੂੰਹ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਈ ਵਾਰ ਇਸ ਦੀ ਸ਼ਿਕਾਇਤ ਥਾਣਾ ਲਾਹੌਰੀ ਗੇਟ ਪੁਲਿਸ 'ਚ ਕੀਤੀ। ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਵੇਖੋ ਵੀਡੀਓ

ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਆਏ ਦਿਨ ਉਸ ਨਾਲ ਤੇ ਉਸ ਦੇ ਪਤੀ ਨਾਲ ਕੁੱਟਮਾਰ ਕਰਦੀ ਹੈ। ਕੁੱਝ ਦਿਨ ਪਹਿਲਾਂ ਵੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਮੁੱਹਲਾ ਵਾਸੀਆਂ ਨੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਦੇ ਨਾਲ-ਨਾਲ ਉਹ ਗੰਦੀਆਂ ਗਾਲਾਂ ਵੀ ਕੱਢਦੀ ਹੈ।

ਇਹ ਵੀ ਪੜ੍ਹੋ:ਅਵਾਰਾ ਸਾਨ੍ਹ ਆਪਸ ਵਿੱਚ ਉਲਝੇ, ਟੁੱਟਿਆ ਕਾਰ ਦਾ ਪਿਛਲਾ ਸ਼ੀਸ਼ਾ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਵੀ ਆਪਣੀ ਪਤਨੀ ਦੇ ਕਰ ਕੇ ਘਰ ਛੱਡ ਕੇ ਚਲਾ ਗਿਆ ਹੈ। ਉਨ੍ਹਾਂ ਨੇ ਦੱਸਿਆ ਨੁੰਹ ਉਨ੍ਹਾਂ ਦੇ ਮੁੰਡੇ (ਆਪਣੇ ਪਤੀ) ਨੂੰ ਖਾਣੇ 'ਚ ਕੁੱਝ ਪਾ ਕੇ ਦਿੰਦੀ ਸੀ ਜਿਸ ਕਰਕੇ ਉਸ ਨੇ ਖਾਣਾ ਛੱਡ ਦਿੱਤਾ। ਆਖ਼ਰ ਤੰਗ ਹੋ ਕੇ ਉਹ ਇੱਥੋ ਚਲਾ ਗਿਆ। ਬਜ਼ੁਰਗ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਡਰ ਹੈ ਕਿ ਨੁੰਹ ਉਨ੍ਹਾਂ ਨੂੰ ਗਲਾ ਘੁੱਟ ਕੇ ਨਾ ਮਾਰ ਦੇੇਵੇ।

ਥਾਣਾ ਲਾਹੌਰੀ ਗੇਟ ਦੇ ਜਾਂਚ ਅਧਿਕਾਰੀ ਪ੍ਰਿਥਵੀ ਸਿੰਘ ਚਾਹਲ ਨੇ ਕਿਹਾ ਕਿ ਪੀੜਤ ਔਰਤ ਉਸ਼ਾ ਰਾਣੀ ਨੇ ਪੁਲਿਸ ਨੂੰ ਕੀਤੀ ਹੈ ਕਿ ਉਸ ਦੀ ਨੂੰਹ ਉਸ ਨਾਲ ਕੁੱਟਮਾਰ ਕਰਦੀ ਹੈ ਊਸ਼ਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੀ ਨੂੰਹ ਦੇ ਵਿਰੁੱਧ 341 ਤੇ 506 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Intro:ਇੱਕ ਬਜ਼ੁਰਗ ਮਹਿਲਾ ਨਾਲ ਉਸ ਦੀ ਬਹੂ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ Body:ਅਕਸਰ ਹੀ ਸਾਡੇ ਸਮਾਜ ਵਿੱਚ ਸੱਸ ਬਹੁ ਦੀ ਲੜਾਈ ਝਗੜੇ ਦੀਆਂ ਗੱਲਾਂ ਅਸੀਂ ਸੁਣਦੇ ਹਾਂ ਪਰ ਸ਼ਾਹੀ ਸ਼ਹਿਰ ਬਾਜ਼ਾਰਾਂ ਚ ਇੱਕ ਬਜ਼ੁਰਗ ਮਹਿਲਾ ਨਾਲ ਉਸ ਦੀ ਬਹੂ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ

ਪਟਿਆਲਾ ਦੇ ਪੁਰਾਣੇ ਬਿਸ਼ਨ ਨਗਰ ਵਿੱਚ ਇੱਕ ਬਜ਼ੁਰਗ ਔਰਤ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ ਸਾਰੇ ਕਿ ਇਸ ਵੀਡੀਓ ਵਿਚ ਉਸੇ ਦੀ ਬਹੂ ਹੈ ਜਿਸ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਜਿਸਦੀ ਸ਼ਿਕਾਇਤ ਬਜ਼ੁਰਗ ਔਰਤ ਵੱਲੋਂ ਥਾਣਾ ਲਾਹੌਰੀ ਗੇਟ ਪੁਲਸ ਦੁਆਰਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਨ ਲਈ ਦਿੱਤੀ ਸੀ ਪ੍ਰੰਤੂ ਇਹ ਵੀਡੀਓ ਖੁਦ ਬਾ ਖੁਦ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਕੁੱਟਮਾਰ ਹੋ ਰਹੀ ਹੈ ਇਸ ਬਜ਼ੁਰਗ ਔਰਤ ਨਾਲ ਉਸ ਦੀ ਬਹੂ ਵੱਲੋਂ ਸੱਸ ਬਹੂ ਦੇ ਹੀ ਕੁੱਟਮਾਰ ਵਾਲੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸ਼ਾਹੀਰ ਪਟਿਆਲਾ ਵਿੱਚ ਜਿੱਥੇ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਇਹ ਬਹੁ ਅਕਸਰ ਉਸ ਦੇ ਨਾਲ ਮਾਰ ਕੁੱਟ ਕਰਦੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਨੇ ਇਸ ਤਰ੍ਹਾਂ ਹੀ ਕੀਤਾ ਹੈ ਤੇ ਮੇਰੇ ਬੇਟੇ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀ ਉਹ ਸਾਡਾ ਘਰ ਛੱਡ ਕੇ ਚਲਾ ਗਿਆ ਹੈ ਇਹ ਰੋਜ਼ਾਨਾ ਮੇਰੇ ਤੇ ਮੇਰੇ ਪਤੀ ਨਾਲ ਕੁੱਟਮਾਰ ਕਰਦੀ ਹੈ ਜਿਸ ਕਰਕੇ ਹੁਣ ਪੁਲਿਸ ਵਿੱਚ ਅਸੀਂ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਦਾ ਨੇ ਕਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਪ੍ਰੰਤੂ ਸਾਨੂੰ ਡਰ ਹੈ ਕਿ ਇਹ ਸਾਡਾ ਗਲਾ ਵੀ ਘੁੱਟ ਸਕਦੀ ਹੈ ਤੇ ਸਾਨੂੰ ਮਾਰ ਇਹ ਸਾਡੇ ਨਾਲੋਂ ਕੁਝ ਵੀ ਕਰ ਸਕਦੀ ਹੈ
ਉੱਥੇ ਦੂਸਰੀ ਤਰਫ਼ ਥਾਣਾ ਲਾਹੌਰੀ ਗੇਟ ਦੇ ਅਧਿਕਾਰੀਆਂ ਨੇ ਕਿਹਾ ਕਿ ਪੀੜਤ ਮਹਿਲਾ ਉਸ਼ਾ ਰਾਣੀ ਨੇ ਸਾਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਬਹੂ ਉਸ ਨਾਲ ਕੁੱਟਮਾਰ ਕਰਦੀ ਹੈ ਊਸ਼ਾ ਰਾਣੀ ਦੇ ਬਿਆਨਾਂ ਦੇ ਉੱਪਰ ਮਾਮਲਾ ਤਾਂ ਵਿਚ ਕਰ ਲਿਆ ਗਿਆ ਹੈ ਉਸ ਦੀ ਬਹੂ ਦੇ ਖਿਲਾਫ 341 ਤੇ 506 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ
ਬਾਇਟ ਬਜ਼ੁਰਗ ਔਰਤ ਊਸ਼ਾ ਸ਼ਰਮਾ
ਵਿਸ਼ਨੂੰ ਸ਼ਰਮਾ
ਥਾਣਾ ਇੰਚਾਰਜ ਲਾਹੌਰੀ ਗੇਟ ਪ੍ਰਿਥਵੀ ਸਿੰਘ ਚਾਹਲConclusion:ਇੱਕ ਬਜ਼ੁਰਗ ਮਹਿਲਾ ਨਾਲ ਉਸ ਦੀ ਬਹੂ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ
Last Updated : Nov 22, 2019, 6:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.