ਨਾਭਾ: ਪੰਜਾਬ ਦੀ ਨੌਜਵਾਨ ਪੀੜੀ (young generation of Punjab) ਦਿਨੋਂ-ਦਿਨ ਨਸ਼ਿਆਂ (Drugs) ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ, ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਵੱਲੋਂ ਨਸ਼ੇ (Drugs) ਦੇ ਖ਼ਾਤਮੇ ਕਰਨ ਲਈ ਚਾਰ ਹਫ਼ਤੇ ਦਾ ਸਮਾਂ ਮੰਗਿਆ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਤਾਜ਼ਾ ਮਾਮਲਾ ਨਾਭਾ ਰੋਹਟੀ ਪੁਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮੋਟਰ ‘ਤੇ ਨੌਜਵਾਨ ਚਿੱਟੇ ਦਾ ਟੀਕਾ ਲਗਾਉਂਦਾ ਰੰਗੇ ਹੱਥੀਂ ਮੋਟਰ ਦੇ ਮਾਲਕਾਂ ਵੱਲੋਂ ਕਾਬੂ ਕੀਤਾ ਗਿਆ। ਨੌਜਵਾਨ ਦੀ ਉਮਰ ਕਰੀਬ 27 ਸਾਲ ਦੱਸੀ ਜਾ ਰਹੀ ਹੈ। ਜੋ ਕਿ ਆਪਣੇ ਪਿੰਡ ਦਾ ਨਾਮ ਖੇੜੀ ਜੱਟਾਂ ਦੱਸ ਰਿਹਾ ਹੈ।
ਜਦੋਂ ਨੌਜਵਾਨਾਂ ਵੱਲੋਂ ਇਸ ਨਸ਼ੇੜੀ ਮੁੰਡੇ ਨੂੰ ਕਾਬੂ ਕੀਤਾ ਗਿਆ ਤਾਂ ਉਹ ਉਨ੍ਹਾਂ ਦੇ ਪੈਰੀਂ ਪੈ ਗਿਆ ਅਤੇ ਆਪਣਾ ਖਹਿੜਾ ਛੁਡਾਉਣ ਲਈ ਜੱਦੋ-ਜਹਿਦ ਕਰਨ ਲੱਗਿਆ, ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗਾ। ਨਸ਼ੇੜੀ ਮੁੰਡੇ ਨੇ ਦੱਸਿਆ, ਕਿ ਮੈਂ ਇਹ ਨਸ਼ਾ ਰੋਹਟੀ ਪੁਲ ਤੋਂ ਲਿਆ ਹੈ। ਜਿਸ ਤੋਂ ਸਾਫ਼ ਪਤਾ ਚੱਲਦਾ ਹੈ, ਕਿ ਪੰਜਾਬ ਵਿੱਚ ਕਿਸ ਤਰ੍ਹਾਂ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਜੋ ਪੰਜਾਬ ਸਰਕਾਰ (Government of Punjab) ਤੇ ਪੰਜਾਬ ਪੁਲਿਸ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਅਮਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨਾਂ ਨੇ ਦੱਸਿਆ, ਕਿ ਦੋ ਨਸ਼ੇੜੀ ਉਨ੍ਹਾਂ ਦੀ ਮੋਟਰ ‘ਤੇ ਨਸ਼ੇ ਦੇ ਟੀਕੇ ਲਗਾ ਰਹੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਰੰਗੇ ਹੱਥੀ ਕਾਬੂ ਕੀਤਾ ਹੈ, ਹਾਲਾਂਕਿ ਇਨ੍ਹਾਂ ਵਿੱਚੋਂ ਇੱਕ ਨਸ਼ੇੜੀ ਨੌਜਵਾਨ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਿਹਾ, ਪਰ ਦੂਜੇ ਨਸ਼ੇੜੀ ਨੌਜਵਾਨ ਨੂੰ ਇਨ੍ਹਾਂ ਵੱਲੋਂ ਕਾਬੂ ਕੀਤਾ ਗਿਆ ਹੈ।
ਮੋਟਰ ਦੇ ਮਾਲਕਾਂ ਵੱਲੋਂ ਜਦੋਂ ਨਸ਼ੇੜੀ ਨੌਜਵਾਨ ਦੇ ਮਾਪਿਆ ਨਾਲ ਫੋਨ ‘ਤੇ ਗੱਲ ਕੀਤੀ ਗਈ, ਤਾਂ ਉਨ੍ਹਾਂ ਵੱਲੋਂ ਆਪਣੇ ਨਸ਼ੇੜੀ ਪੁੱਤ ਨੂੰ ਪੁਲਿਸ ਹਵਾਲੇ ਕਰਨ ਦੀ ਗੱਲ ਕਹੀ ਗਈ। ਹਾਲਾਂਕਿ ਨਸ਼ੇੜੀ ਨੌਜਵਾਨ ਦੋਵਾਂ ਨੌਜਵਾਨਾਂ ਅੱਗੇ ਮਿਨਤਾ-ਤਰਲੇ ਕਰ ਰਿਹਾ ਸੀ, ਕਿ ਇਸ ਵਾਰ ਉਸ ਨੂੰ ਛੱਡ ਦਿਓ, ਉਹ ਅੱਗੋਂ ਤੋਂ ਦੁਬਾਰਾ ਅਜਿਹਾ ਕੰਮ ਨਹੀਂ ਕਰੇਗਾ।
ਹੁਣ ਸਵਾਲ ਉਹ ਉੱਠ ਦਾ ਹੈ, ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੇ ਗੁੱਟਕਾ ਸਾਹਿਬ ਹੱਥ ‘ਚ ਫੜ ਕੇ ਸੁੰਹ ਖਾਦੀ ਸੀ, ਕਿ ਉਹ ਸਰਕਾਰ ਆਉਣ ‘ਤੇ 4 ਹਫ਼ਤਿਆ ਵਿੱਚ ਨਸ਼ੇ ਦਾ ਲੱਕ ਤੋੜ ਦੇਣਗੇ, ਪਰ ਅੱਜ ਸਰਕਾਰ ਦੇ 5 ਸਾਲ ਪੂਰੇ ਹੋਣ ਦੇ ਕਰੀਬ ਹਨ, ਪਰ ਪੰਜਾਬ ‘ਚ ਨਸ਼ੇ ਦਾ ਵਪਾਰ ਪਹਿਲਾਂ ਵਾਂਗ ਹੀ ਜਾਰੀ ਹੈ।