ਪਟਿਆਲਾ: ਜ਼ਿਲ੍ਹੇ ਦੇ ਸ਼ੇਰਾਂ ਵਾਲਾ ਗੇਟ ਦੇ ਵਿੱਚ ਇਕ ਬੂਥ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵਰਕਰ ਅਤੇ ਕਾਂਗਰਸ (Congress) ਦੇ ਆਗੂ ਕਰਨ ਗੌੜ ਦੇ ਸਮਰਥਕਾਂ ਦੇ ਵਿੱਚ ਭਾਰੀ ਬਹਿਸ ਅਤੇ ਧੱਕਾ-ਮੁੱਕੀ ਹੋ ਗਈ। ਜਿਸ ਮਗਰੋਂ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਪਰ ਬਾਅਦ ਵਿੱਚ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪਟਿਆਲਾ (Patiala) ਦੇ ਸ਼ੇਰਾਂ ਵਾਲਾ ਗੇਟ ਦੇ ਵਿੱਚ ਕਾਂਗਰਸੀ ਆਗੂ ਕਰਨ ਗੌੜ ਦੇ ਨਾਮ ਤੇ ਇੱਕ ਵੇਰਕਾ ਦਾ ਬੂਥ ਅਲਾਟ ਹੋਇਆ ਸੀ ਅਤੇ ਉਸ ਦਾ ਸ਼ੈੱਡ ਬਣਾਇਆ ਜਾ ਰਿਹਾ ਸੀ। ਇਸ ਦੌਰਾਨ ਅਕਾਲੀ ਦਲ (Akali Dal) ਦੇ ਆਗੂ ਹਰਪਾਲ ਜੁਨੇਜਾ (Harpal Juneja) ਆਪਣੇ ਸਮਰਥਕਾਂ ਦੇ ਨਾਲ ਉੱਥੇ ਪੁੱਜ ਗਏ ਅਤੇ ਉਨ੍ਹਾਂ ਨੇ ਇਸ ਬੂਥ ਨੂੰ ਨਾਜਾਇਜ਼ ਦੱਸਦਿਆਂ ਕਾਂਗਰਸ ਸਰਕਾਰ (Congress Government) ਅਤੇ ਇਸ ਦੇ ਆਗੂਆਂ ਦੇ ਉੱਪਰ ਸ਼ਹਿਰ ਵਿਚ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਗਾਏ।
ਇਸ ਮਗਰੋਂ ਕਾਂਗਰਸ (Congress) ਦੇ ਕਾਬਲੀ ਕਾਰਨ ਗਾਰਡ ਦੇ ਸਮਰਥਕਾਂ 'ਤੇ ਅਕਾਲੀ ਵਰਕਰਾਂ ਦੇ ਵਿੱਚ ਤੂੰ-ਤੂੰ ਮੈਂ-ਮੈਂ ਅਤੇ ਧੱਕਾ-ਮੁੱਕੀ ਹੋ ਗਈ। ਜਿਸ ਮਗਰੋਂ ਮਾਹੌਲ ਕਾਫੀ ਗਰਮਾ ਗਿਆ ਅਤੇ ਵਿਧਾਇਕ ਕਰਣ ਨਾਲ ਲੜਦੇ ਹੋਏ ਅਕਾਲੀ ਦਲ (Akali Dal) ਦੇ ਆਗੂ ਹਰਪਾਲ ਜੁਨੇਜਾ (Harpal Juneja) ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਸ਼ਹਿਰ ਦੇ ਵਿੱਚ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਆਪਣੇ ਹੀ ਆਗੂਆਂ ਤੋਂ ਨਾਜਾਇਜ਼ ਕਬਜ਼ੇ ਕਰਵਾ ਕੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਵਿੱਚ ਵਾਧਾ ਕਰ ਰਹੀ ਹੈ।
ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਕਾਲੀ ਦਲ ਇਸ ਦਾ ਡਟ ਕੇ ਵਿਰੋਧ ਕਰੇਗਾ ਇਸ ਉਪਰੰਤ ਅਕਾਲੀ ਵਰਕਰਾਂ ਨੇ ਨਗਰ ਨਿਗਮ ਅਤੇ ਪੰਜਾਬ ਸਰਕਾਰ (Government of Punjab) ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਜਿਸ ਉਪਰੰਤ ਕਾਂਗਰਸੀ ਵੀ ਸਾਹਮਣੇ ਆ ਗਏ ਤੇ ਉਨ੍ਹਾਂ ਨੇ ਅਕਾਲੀ ਦਲ (Akali Dal) ਦੇ ਆਗੂਆਂ ਦੇ ਉੱਪਰ ਦਸ ਸਾਲਾਂ ਦੇ ਦੌਰਾਨ ਸ਼ਹਿਰ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ (Punjabi) ਦੇ ਵਿੱਚ ਨਾਜਾਇਜ਼ ਕਬਜ਼ੇ ਕਰਨ ਅਤੇ ਨਸ਼ਾ ਵੇਚਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਉਪਰੰਤ ਦੋਵੇਂ ਧਿਰਾਂ ਦੇ ਵਿਚ ਕਾਫੀ ਬਹਿਸ ਹੋਈ ਹੈ ਅਤੇ ਲੰਬੇ ਸਮੇਂ ਤੱਕ ਚੱਲੀ ਇਸ ਬਹਿਸ ਨੂੰ ਸਾਂਤ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ: ਪਟਿਆਲਾ 'ਚ ਕਾਂਗਰਸ ਨੂੰ ਵੱਡਾ ਝਟਕਾ