ਨਾਭਾ: ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਅਤੇ ਸਿੰਧੂ ਤੇ ਕਿਤੇ ਸ਼ਬਦੀ ਹਮਲੇ ਕੀਤੇ। ਧਰਮਸੋਤ ਨੇ ਬਿਜਲੀ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਵਿਰੋਧੀ ਉਂਝ ਹੀ ਬਿਜਲੀ ਦੇ ਮੁੱਦੇ ਨੂੰ ਉਛਾਲ ਰਹੇ ਹਨ, ਜਦਕਿ ਪੰਜਾਬ ਵਿੱਚ ਇੱਕ ਡੇਢ ਦਿਨ ਦੇ ਲਈ ਜ਼ਰੂਰ ਖ਼ਰਾਬ ਰਹੀ ਪਰ ਹੁਣ ਕਿਸਾਨਾਂ ਨੂੰ ਮੋਟਰਾਂ ਤੇ 8 ਤੋਂ 10 ਘੰਟੇ ਬਿਜਲੀ ਮਿਲ ਰਹੀ ਹੈ।
ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਕੇਜਰੀਵਾਲ ਵੱਲੋਂ 300 ਯੂਨਿਟ ਮਾਫ ਕਰਨ ਤੇ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਜੇਕਰ 300 ਯੂਨਿਟ ਮੁਫ਼ਤ ਦੇਣ ਦੀ ਗੱਲ ਕਰ ਰਹੇ ਹਨ ਅਤੇ ਇੱਕ ਯੂਨਿਟ ਵੱਧ ਹੋ ਗਈ ਤਾਂ ਸਾਰੇ ਪੈਸੇ ਦੇਣੇ ਪੈਣਗੇ,ਪਰ ਪੰਜਾਬ ਸਰਕਾਰ ਵੱਲੋਂ ਜੋ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਉਸ ਤੋਂ ਉੱਪਰ ਜਿੰਨੇ ਯੂਨਿਟ ਬਿਜਲੀ ਖ਼ਪਤ ਹੁੰਦੀ ਹੈ ਉਸਦੇ ਹੀ ਪੈਸੇ ਲਏ ਜਾਂਦੇ ਹਨ।
ਬੀਤੇ ਦਿਨ ਨਵਜੋਤ ਸਿੰਘ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਪੰਜਾਬ ਵਿੱਚ 3-4 ਰੁਪਏ ਪ੍ਰਤੀ ਯੂਨਿਟ ਹੋਣੀ ਚਾਹੀਦੀ ਹੈ। ਉਸ ਤੇ ਧਰਮਸੋਤ ਨੇ ਸਿੱਧੂ ਤੇ ਹੱਸਦੇ- ਹੱਸਦੇ ਤੰਜ ਕੱਸਦੇ ਹੋਏ ਕਿਹਾ ਕਿ ਸਿੱਧੂ ਸਾਬ ਟੀਵੀ ਤੇ ਬਹੁਤ ਵਧੀਆ ਬੋਲਦੇ ਹਨ ਤੇ ਛੱਕੇ ਵੀ ਵਧੀਆ ਮਾਰਦੇ ਹਨ ਪਰ ਜੇ ਇੰਨਾ ਹੀ ਸੀ ਤਾਂ ਬਿਜਲੀ ਮਹਿਕਮਾ ਹੀ ਲੈ ਲੈਂਦੇ ਤੇ ਫੇਰ ਬਿਜਲੀ ਸਸਤੀ ਕਰ ਲੈਂਦੇ। ਸਿੱਧੂ ਨੇ ਟਵੀਟ ਵਿੱਚ ਲਿਖਿਆ ਕਿ ਦਿੱਲੀ ਮਾਡਲ ਪੰਜਾਬ ਵਿੱਚ ਹੋਣਾ ਚਾਹੀਦਾ ਸੀ ਪਰ ਧਰਮਸੋਤ ਨੇ ਕਿਹਾ ਕਿ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਦਿੱਲੀ ਨਾ ਬਣਾਓ।
ਬੀਤੇ ਦਿਨੀਂ ਨਾਭਾ ਦੇ ਪਿੰਡ ਚਹਿਲ ਵਿਖੇ ਇੱਕ ਬੀਬੀ ਨੇ ਧਰਮਸੋਤ ਨੂੰ ਕਿਹਾ ਕਿ ਮੇਰੇ ਬੱਚਿਆਂ ਦੇ ਸਕਾਲਰਸ਼ਿਪ ਦੇ ਪੈਸੇ ਨਹੀਂ ਆਏ ਮੰਤਰੀ ਖਾ ਗਿਆ ਇਸ ਤੇ ਧਰਮਸੋਤ ਨੇ ਕਿਹਾ ਕਿ ਉਹ ਤਾਂ ਜੱਟਾਂ ਦੀ ਨੂੰਹ ਹੈ, ਇਹ ਪੈਸੇ ਤਾਂ SC ਅਤੇ BC ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਸੁਖਬੀਰ ਵੱਲੋਂ ਜੋ ਨਜ਼ਾਇਜ ਮਾਈਨਿੰਗ ਤੇ ਰੇਡਾਂ ਕੀਤੀਆਂ ਜਾਣ ਤੇ ਧਰਮਸੋਤ ਨੇ ਕਿਹਾ ਕਿ ਸੁਖਬੀਰ ਸਾਹਿਬ ਨੂੰ ਲੱਗਦਾ ਕੁਝ ਹੋ ਗਿਆ ਹੈ। ਠੇਕੇਦਾਰ ਵੱਲੋਂ ਤਾਂ ਸਤਲੁਜ ਦਰਿਆ ਵਿੱਚ ਜੋ ਰੇਤਾ ਭਰ ਜਾਂਦਾ ਹੈ ਉਸਨੂੰ ਸਾਫ਼ ਕੀਤਾ ਜਾਂਦਾ ਹੈ। ਕਾਂਗਰਸ ਨਾ ਮਾਇਨਿਗ ਕਰਦੀ ਹੈ ਨਾ ਹੀ ਹੋਣ ਦੇਣੀ ਹੈ। ਅਕਾਲੀ ਸਰਕਾਰ ਵੇਲੇ ਸੁਖਬੀਰ ਅਤੇ ਮਜੀਠੀਆ ਵੱਲੋਂ ਰੱਜ ਕੇ ਮਾਈਨਿੰਗ ਕੀਤੀ ਗਈ, ਜੇ ਕੋਈ ਅਕਾਲੀ ਬੰਦਾ ਨਾਜ਼ਾਇਜ ਮਾਈਨਿੰਗ ਕਰਦੇ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਹਾਏ ਨਸ਼ਾ : ਬੀਜੇਪੀ ਯੁਵਾ ਮੋਰਚਾ ਦਾ CM ਰਿਹਾਇਸ਼ ਬਾਹਰ ਹੱਲਾ-ਬੋਲ, ਦਾਗੇ ਅੱਥਰੂ ਗੈਸ ਦੇ ਗੋਲੇ