ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਪਹੁੰਚੇ ਕੈਪਟਨ ਅਮਰਿੰਦਰ ਵੀਰਵਾਰ ਨੂੰ ਪਟਿਆਲਾ ਨਗਰ ਨਿਗਮ ਪਹੁੰਚੇ।
ਜਿੱਥੇ ਪਟਿਆਲਾ ਦੇ ਮੇਅਰ ਨੇ ਆਪਣਾ ਬਹੁਮਤ ਪੇਸ਼ ਕਰਨਾ ਹੈ। ਪਰ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਮੈਂ ਕਾਂਗਰਸ ਦੇ ਨਾਲ ਹਾਂ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿੱਤ ਸਾਡੀ ਹੋਵੇਗੀ, ਦੱਸ ਦਈਏ ਕਿ ਮੇਅਰ ਸੰਜੀਵ ਬਿੱਟੂ ਕੀਤੇ ਸਸਪੈਂਡ, ਬਿੱਟੂ ਦੇ ਹੱਕ ਵਿੱਚ 25 ਵੋਟਾਂ ਪਈਆ, ਜਦ ਕਿ ਬਿੱਟੂ ਦੇ ਖ਼ਿਲਾਫ਼ 36 ਵੋਟਾਂ ਪਈਆ। ਮੇਅਰ ਸੰਜੀਵ ਬਿੱਟੂ ਆਪਣਾ ਬਹੁਮਤ ਸਾਬਿਤ ਨਹੀ ਕਰ ਸਕੇ। ਜਿਸ ਕਰਕੇ ਅਗਲੀਆਂ ਚੋਣਾਂ ਤੱਕ ਮੇਅਰ ਸੰਜੀਵ ਬਿੱਟੂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਨੂੰ ਕਾਰਜਕਾਰੀ ਮੇਅਰ ਬਣਾਇਆ ਗਿਆ ਹੈ।
ਦੱਸ ਦਈਏ ਕਿ ਨਗਰ ਨਿਗਮ ਵਿੱਚ 2 ਧੜੇ ਵੰਡੇ ਹੋਏ ਹਨ। ਇੱਕ ਧੜਾ ਕੈਪਟਨ ਦਾ ਅਤੇ ਦੂਜਾ ਧੜਾ ਬ੍ਰਹਮ ਮਹਿੰਦਰਾ ਹੈ। ਇਹ ਦੇਖਣਾ ਹੋਵੇਗਾ ਕਿ ਅੱਜ ਪਟਿਆਲਾ ਨਵਾਂ ਮੇਅਰ ਬਣਿਆ ਜਾਂ ਸਕਦਾ ਜਾਂ ਪੁਰਾਣਾ। ਮੇਅਰ ਦੀ ਮੋਹਰ ਲੱਗੀ ਹੈ। ਪਰ ਕਿਤੇ ਨਾ ਕਿਤੇ ਹਰ ਐਮ.ਸੀ ਆਪਣਾ ਫੀਡਬੈਕ ਦਿੰਦਾ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਪਟਿਆਲਾ 'ਚ ਨਗਰ ਨਿਗਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਹਮਣੇ ਸਾਹਮਣੇ ਹਨ ਤੇ ਦੋਵਾਂ ਦੀ ਆਪਣੀ-ਆਪਣੀ ਸਿਆਸਤ ਦਾ ਜ਼ੋਰ ਲਗਾ ਰਹੇ ਸਨ। ਅੱਜ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬ੍ਰਹਮ ਮਹਿੰਦਰਾ ਦੀ ਤਾਕਤ ਦਾ ਇਮਤਿਹਾਨ ਹੈ। ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਖ਼ਿਲਾਫ਼ ਮਤਾ ਲਿਆਂਦਾ ਗਿਆ ਹੈ। ਜਿਸ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਗਈ ਸੀ ਤੇ ਅੱਜ ਵੀਰਵਾਰ ਨੂੰ ਨਗਰ ਨਿਗਮ ਦਫ਼ਤਰ ਪਟਿਆਲਾ ਵਿੱਚ ਫਲੋਰ ਟੈਸਟ ਕੀਤਾ ਜਾਣਾ ਹੈ।
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾ ਹੀ ਆਪਣੀ ਪਾਰਟੀ ਦਾ ਵੀ ਐਲਾਨ ਕਰ ਚੁੱਕੇ ਸਨ ਤੇ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਕਾਂਗਰਸ ਦੇ ਖ਼ਿਲਾਫ਼ ਸਖ਼ਤ ਤੇਵਰ ਦਿਖਾ ਰਹੇ ਸਨ ਉਹ ਦੇਖਣਾ ਹੋਵੇਗਾ ਕਿ ਪਟਿਆਲਾ ਮੇਅਰ ਦੀ ਕੁਰਸੀ ਕਿਸ ਦੇ ਹੱਥ ਜਾਂਦੀ ਹੈ।
ਇਹ ਵੀ ਪੜੋ:- ਬੇਅਦਬੀ ਦੀਆਂ ਰਿਪੋਰਟਾਂ ਨਾ ਖੋਲ੍ਹੀਆਂ ਤਾਂ ਦੇਹੀ ਦਾਅ 'ਤੇ ਲਾਵਾਂਗਾ