ਪਟਿਆਲਾ : ਪੰਜਾਬ ਸਰਕਾਰ ਵੱਲੋਂ 8 ਘੰਟੇ ਬਿਜਲੀ ਦੇਣ ਦਾ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਲੇਕਿਨ ਇਹ ਸਾਰੇ ਹੀ ਵਾਅਦੇ ਖੋਖਲੇ ਨਿਕਲੇ ਹਨ ਇਸ ਕਰਕੇ ਅੱਜ ਬੀ.ਜੇ.ਪੀ ਵਰਕਰਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਬਿਜਲੀ ਬੋਰਡ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਸੀ। ਜਿੱਥੇ ਕਿ ਕਿਸਾਨ ਆਗੂਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਬੀ.ਜੇ.ਪੀ ਵਰਕਰਾਂ ਦਾ ਜੰਮ ਕੇ ਵਿਰੋਧ ਕੀਤਾ ਗਿਆ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਤੈਨਾਤ ਰਿਹਾ ਹੈ ਅਤੇ ਕਿਸਾਨਾਂ ਦੇ ਨਾਲ ਭਿੜਦਾ ਹੋਇਆ ਦਿਖਾਈ ਦਿੱਤਾ ਕਿਸਾਨ ਪੁਲਿਸ ਦੇ ਬੈਰੀਕੇਡਾਂ ਨੂੰ ਪਿੱਛੇ ਛੱਡ ਅੱਗੇ ਵਧੇ ਅਤੇ ਬਿਜਲੀ ਬੋਰਡ ਮੁੱਖ ਦਫ਼ਤਰ ਅੱਗੇ ਪਹੁੰਚ ਬੀ.ਜੇ.ਪੀ ਵਰਕਰਾਂ ਦਾ ਵਿਰੋਧ ਕੀਤਾ।
ਦੂਜੇ ਪਾਸੇ ਅਮਨਦੀਪ ਭਾਰਤੀ ਕਿਸਾਨ ਯੂਨੀਅਨ ਏਕਤਾ ਮਹਿਲਾ ਵਿੰਗ ਪ੍ਰਧਾਨ ਨੇ ਆਖਿਆ ਕਿ ਸਰਕਾਰ ਦੇ 8 ਘੰਟੇ ਬਿਜਲੀ ਦੇਣ ਦੇ ਸਾਰੇ ਹੀ ਵਾਅਦੇ ਖੋਖਲੇ ਨਿਕਲੇ ਹਨ ਤੇ ਉਤੋਂ ਦੀ ਇਹ ਬੀ.ਜੇ.ਪੀ ਵਰਕਰ ਕਿਸਾਨਾਂ ਨੂੰ ਹਰ ਪਾਸੇ ਭੜਕਾਉਂਦੇ ਦਿਖਾਈ ਦੇ ਰਹੇ ਹਨ ਅੱਜ ਵੀ ਇਨ੍ਹਾਂ ਵੱਲੋਂ ਜਾਣ-ਬੁੱਝ ਕੇ ਕਿਸਾਨਾਂ ਦੇ ਹੱਕ ਵਿੱਚ ਧਰਨਾ ਰੱਖਿਆ ਗਿਆ ਸੀ। ਇਸ ਕਰਕੇ ਅਸੀਂ ਇਨਾਂ ਦਾ ਵਿਰੋਧ ਕਰਨ ਦੇ ਲਈ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਪਹੁੰਚੇ ਹਾਂ ਹੁਣ ਇਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ।