ਪਟਿਆਲਾ: ਕੋਰੋਨਾ(corona virus) ਦਾ ਕਹਿਰ ਵਧਦਾ ਜਾ ਰਿਹਾ ਹੈ।ਜ਼ਿਲ੍ਹੇ ਚ ਲਗਾਤਾਰ ਕੋਰੋਨਾ ਮਰੀਜ਼ਾਂ ਦੇ ਅੰਕੜੇ ਚ ਵਾਧਾ ਹੋ ਰਿਹਾ ਹੈ।ਸਿਵਲ ਸਰਜਨ ਸਤਿੰਦਰ ਸਿੰਘ ਨੇ ਕੋਰੋਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਘੰਟਿਆਂ ਦੇ ਵਿੱਚ 259 ਲੋਕ ਕੋਰੋਨਾ ਦੀ ਚਪੇਟ ਚ ਆਏ ਹਨ ਤੇ 20 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋਈ ਹੈ।
ਉਨ੍ਹਾਂ ਨਾਲ ਹੀ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਤਹਿਤ 2965 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ(Covid vaccination) ਦਾ ਅੰਕੜਾ 3,38,984 ਹੋ ਗਿਆ ਹੈ।
ਡਾ.ਸਤਿੰਦਰ ਸਿੰਘ ਨੇ ਕਿਹਾ ਕਿ ਵੈਕਸੀਨ ਦੀ ਘਾਟ ਹੋਣ ਕਾਰਨ ਮਿਤੀ 27 ਮਈ ਦਿਨ ਵੀਰਵਾਰ ਨੂੰ ਕੇਂਦਰੀ ਪੁਲ ਦੀ ਵੈਕਸੀਨ ਨਾਲ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੇਵਲ ਪਟਿਆਲਾ ਸ਼ਹਿਰ ਦੇ ਮਾਡਲ ਟਾਊਨ ਏਰੀਏ ਵਿੱਚ ਸਥਿਤ ਸਰਕਾਰੀ ਗਰਲਜ ਮਾਡਲ ਸਕੂਲ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀਂ ਹੋਏਗਾ ਜਦਕਿ ਕੋਵੈਕਸੀਨ ਦੀ ਦੂਜੀ ਡੋਜ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਵੀਰ ਹਕੀਕਤ ਰਾਏ ਸਕੂਲ ਨੇੜੇ ਬੱਸ ਸਟੈਂਡ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਰਾਜਪੁਰਾ ਦੇ ਗੁਰੂਦੁਆਰਾ ਸ਼੍ਰੀ ਨਾਨਕ ਦਰਬਾਰ ਸਾਹਮਣੇ ਸ਼ਾਮ ਪੈਲੇਸ ਵਰਡ ਨੰਬਰ 16 ਕੁਲਦੀਪ ਨਗਰ, ਬਲਾਕ ਕਾਲੋਮਾਜਰਾ ਦੇ ਪਿੰਡ ਕਾਲੋਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਗਾਈ ਜਾਵੇਗੀ।
ਇਸ ਮੌਕ ਸਿਵਲ ਸਰਜਨ ਦੇ ਵਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਅਪੀਲ ਵੀ ਕੀਤੀ ਗਈ।ਉਨ੍ਹਾਂ ਅਪੀਲ ਕਰਦਿਆਂ ਲੋਕਾਂ ਨੂੰ ਇਸ ਕੋਰੋਨਾ ਕਾਲ ਚ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਕਿ ਇਸ ਕੋਰੋਨਾ ਮਹਾਮਾਰੀ ਨੂੰ ਖਤਮ ਕੀਤਾ ਜਾ ਸਕੇ।
ਇਹ ਵੀ ਪੜੋ:Punjab Coronavirus: ਪੰਜਾਬ 'ਚ 10 ਜੂਨ ਤੱਕ ਵਧੀਆਂ ਕੋਰੋਨਾ ਪਾਬੰਦੀਆਂ...