ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਿੱਲੀ 'ਚ ਸਿੱਖ ਪਿਉ-ਪੁੱਤ ਨਾਲ ਹੋਈ ਕੁੱਟਮਾਰ ਨੂੰ ਦਰਿੰਦਗੀ ਵਾਲੀ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਣਮਨੁੱਖੀ ਤਸ਼ੱਦਦ ਢਾਹੁਣ ਵਾਲੇ ਪੁਲਿਸ ਵਾਲਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਕੇ 307 ਧਾਰਾ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।
ਸਾਬਕਾ ਪ੍ਰਧਾਨ ਨੇ ਕਿਹਾ ਕਿ ਹਿੰਦੁਸਤਾਨ ਦੀ ਹੋਂਦ, ਹਸਤੀ, ਧਰਮ ਤੇ ਭਾਸ਼ਾ ਨੂੰ ਬਚਾਉਣ ਲਈ ਅਨੇਕਾਂ ਕੁਰਬਾਨੀਆਂ ਸਿੱਖ ਕੌਮ ਅਤੇ ਗੁਰੂ ਸਾਹਿਬਾਨ ਨੇ ਕੀਤੀਆਂ। ਅਜ਼ਾਦੀ ਦੀ ਲੜਾਈ 'ਚ 80 ਫੀਸਦੀ ਯੋਗਦਾਨ ਪਾਇਆ ਹੈ ਪਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ 'ਤੇ ਜ਼ੁਲਮ ਢਾਹ ਕੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੇ ਹਿਮਾਕਤ ਕਰਦਿਆਂ ਸਰਬਜੀਤ ਸਿੰਘ 'ਤੇ ਪੈਸੇ ਲੈਣ ਲਈ ਝਗੜਾ ਕੀਤਾ ਅਤੇ ਪੁਰਾਣੇ ਕੇਸ ਨੂੰ ਜੋੜ ਕੇ ਜਾਣ ਬੁੱਝ ਕੇ ਪੁਲਿਸ ਸਿੱਖ ਪਿਓ-ਪੁੱਤ ਨੂੰ ਕੇਸ ਵਿਚ ਉਲਝਾਉਣਾ ਚਾਹੁੰਦੀ ਹੈ।