ਪਟਿਆਲਾ: ਰਾਜਪੁਰਾ ਦੇ ਆਈਟੀਆਈ ਚੌਕ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦਾ ਅਪਮਾਨ ਹੋਇਆ। 14 ਸਤੰਬਰ ਦੀ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਰਾਜਪੁਰਾ ਅਧਿਆਏ ਕੇ ਚੌਕ ਵਿੱਚ ਲੱਗੇ ਹੋਏ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਨਾਲ ਛੇੜਛਾੜ ਕੀਤੀ ਗਈ ਹੈ।
ਤਸਵੀਰਾਂ ਨੂੰ ਦੇਖ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ 'ਤੇ ਇੱਟ ਜਾਂ ਪੱਥਰ ਮਾਰਿਆ ਹੋਵੇ ਜਿਸ ਕਰਕੇ ਮੂਰਤੀ ਨੂੰ ਨੁਕਸਾਨ ਹੋ ਗਿਆ।
ਇਸ ਘਟਨਾ ਤੋਂ ਬਾਅਦ ਦਲਿਤ ਸਮਾਜ ਦੇ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਰਾਜਪੁਰਾ ਵਿੱਚ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ।
ਉੱਥੇ ਹੀ ਪੁਲਿਸ ਨੇ ਮੌਕੇ 'ਤੇ ਆ ਕੇ ਜਾਇਜ਼ਾ ਲਿਆ ਅਤੇ ਜਾਂਚ ਵਿੱਚ ਲੱਗੀ ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਉਸ ਸ਼ਰਾਰਤੀ ਅਨਸਰ ਨੂੰ ਫੜ੍ਹ ਲਿਆ ਜਾਵੇਗਾ ਜਿਸ ਨੇ ਇਹ ਕਾਨੂੰਨੀ ਹਰਕਤ ਕੀਤੀ ਹੈ।
ਇਹ ਵੀ ਪੜੋ: ਪਾਕਿ ਨੇ ਜੇ ਅੱਤਵਾਦ ਨੂੰ ਨਹੀਂ ਰੋਕਿਆ ਤਾਂ ਹੋ ਜਾਵੇਗਾ ਟੁੱਕੜੇ-ਟੁੱਕੜੇ: ਰਾਜਨਾਥ ਸਿੰਘ
ਇਸ ਮੌਕੇ 'ਤੇ ਡੀਐੱਸਪੀ ਏ ਐੱਸ ਔਲਖ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪਟਿਆਲਾ ਸੀਏ ਸਟਾਫ ਰਾਜਪੁਰਾ ਸੀਏ ਸਟਾਫ਼ ਦੀ ਟੀਮ ਲਗਾ ਦਿੱਤੀ ਗਈ ਹੈ।