ਪਟਿਆਲਾ: ਦੁਨੀਆ ਵਿੱਚ ਕਈ ਇਸ ਤਰ੍ਹਾਂ ਦੇ ਕਲਾਕਾਰ ਹੁੰਦੇ ਹਨ ਜਿੰਨਾ ਦੀ ਕਲਾਕਾਰੀ ਦੀ ਦੁਨੀਆ ਮੁਰੀਦ ਹੁੰਦੀ ਹੈ, ਅਜਿਹਾ ਹੀ ਇੱਕ ਕਲਾਕਾਰ ਪਟਿਆਲਾ ਸ਼ਹਿਰ ਦਾ ਹੈ ਜੋ ਕਿ ਮਸ਼ੀਨੀ ਕਢਾਈ ਨਾਲ ਧਾਗਿਆਂ ਦੀਆਂ ਤਸਵੀਰਾਂ ਤਿਆਰ ਕਰਦਾ ਹੈ। ਅਰੁਣ ਕੁਮਾਰ ਬਜਾਜ ਹੁਣ ਤੱਕ ਕਈ ਵੱਡੇ ਲੀਡਰਾਂ ਦੀ ਤਸਵੀਰਾਂ ਬਣਾ ਚੁੱਕਿਆ ਹੈ।
ਅਰੁਣ ਕਈ ਵੱਡੇ ਚਿਹਰਿਆਂ ਜਿਵੇਂ ਕਿ ਨਰਿੰਦਰ ਮੋਦੀ, ਸੁਸ਼ਮਾ ਸਵਰਾਜ, ਪ੍ਰਕਾਸ਼ ਸਿੰਘ ਬਾਦਲ ਦੇ ਚਿਹਰਿਆਂ ਨੂੰ ਕਢਾਈ ਨਾਲ ਪੇਂਟਿੰਗ ਰੂਪ ਵਿੱਚ ਲੈ ਚੁੱਕਿਆ ਹੈ। ਇਸ ਦੀ ਕਲਾਕਾਰੀ ਦਾ ਨਮੂਨਾ ਦੇਖਦੇ ਇਹ ਅੰਦਾਜ਼ਾ ਨਹੀਂ ਹੁੰਦਾ ਕਿ ਇਹ ਤਸਵੀਰ ਹੈ ਜਾਂ ਕੇ ਕਢਾਈ ਨਾਲ ਕੱਢਿਆ ਹੋਇਆ ਕੋਈ ਕਸੀਦਾਕਾਰੀ। ਅਰੁਣ ਬਜਾਜ ਪਿਛਲੇ 26 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਸ ਕਲਾਕਾਰੀ ਦੇ ਮਾਹਿਰ ਬਣੇ ਹਨ।
ਅਰੁਣ ਹੁਣ ਤੱਕ 200 ਤੋਂ ਵੱਧ ਪੋਰਟਰੇਟ ਬਣਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ ਭਾਰਤ ਦੇ ਵੱਡੇ ਚਿਹਰੇ ਅਮਿਤਾਭ ਬੱਚਨ, ਨਰਿੰਦਰ ਮੋਦੀ, ਸੁਸ਼ਮਾ ਸਵਰਾਜ ਆਦਿ ਦੀਆਂ ਤਸਵੀਰਾਂ ਉਨ੍ਹਾਂ ਨੂੰ ਬਣਾਕੇ ਭੇਂਟ ਕਰ ਚੁੱਕੇ ਹਨ। ਅਰੁਣ ਪਟਿਆਲਾ ਦੇ ਰਾਜਾ ਭੁਪਿੰਦਰ ਸਿੰਘ ਦੀ ਤਸਵੀਰ ਵੀ ਬਣਾ ਚੁੱਕੇ ਹਨ। ਧਾਗਿਆਂ ਦੇ ਵਿੱਚ ਉਨ੍ਹਾਂ ਦੀ ਜ਼ਿੰਦਗੀ ਹੈ, ਉਨ੍ਹਾਂ ਦਾ ਕਹਿਣਾ ਹੈ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ 'ਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਹੈ ਜਿਸ ਨੂੰ ਦੇਖ ਕੇ ਹੀ ਰੂਹ ਰੱਜਦੀ ਹੈ।