ਪਟਿਆਲਾ/ ਨਾਭਾ: ਪੰਜਾਬ ਵਿਚ ਵਿਧਾਨ ਸਭ ਚੋਣਾਂ ਦੌਰਾਨ 92 ਸੀਟਾਂ ਨਾਲ ਵੱਡੀ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਬਹੁਤ ਸਾਰੇ ਅਜਿਹੇ ਚਿਹਰੇ ਪੰਜਾਬ ਦੇ ਮੰਤਰੀਮੰਡਲ ਵਿਚ ਸ਼ਾਮਿਲ ਹੋਏ ਜਿੰਨਾ ਦਾ ਜੀਵਨ ਆਮ ਪਰਿਵਾਰ ਵਿਚ ਗੁਜ਼ਰਿਆ ਅਤੇ ਬਹੁਤੇ ਅਮੀਰ ਵੀ ਨਹੀਂ ਸਨ, ਉਨਾਂ ਵਿਚ ਹੀ ਇਕ ਨਾਮ ਸੀ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਜੋ ਇੰਨੀ ਦਿਨੀਂ ਚਰਚਾ ਵਿਚ ਬਣੇ ਹੋਏ ਹਨ। ਇਹ ਚਰਚਾ ਹੈ ਉਨ੍ਹਾਂ ਦੇ ਇੱਕ ਸਾਲ ਪਹਿਲਾਂ ਦੇ ਇਕ ਦਾਅਵੇ ਦੀ ਜਿਥੇ ਹੁਣ ਉਹ ਸਾਲ ਬਾਅਦ ਆਪਣੇ ਹੀ ਦਾਅਵੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਗੁਰਦੇਵ ਸਿੰਘ ਦੇਵ ਮਾਨ ਨੇ ਮੰਤਰੀ ਬਣਦਿਆਂ ਹੀ ਦਾਅਵਾ ਕੀਤਾ ਸੀ ਕਿ ਉਹ 'ਆਪ' ਸਰਕਾਰ ਦੌਰਾਨ ਕੋਈ ਸਰਕਾਰੀ ਸਹੂਲਤ ਜਾਂ ਪ੍ਰਤੀ ਮਹੀਨਾ ਮਿਲਣ ਵਾਲੀ ਤਨਖਾਹ ਨਹੀਂ ਲੈਣਗੇ।
-
नाभा से @AAPPunjab विधायक @devmann999 जी जिन्होंने कहा था कि वो साइकल पर ही आया जाया करेंगे और सिर्फ़ एक रुपया तनख़्वाह लेंगे…
— Manjinder Singh Sirsa (@mssirsa) May 13, 2023 " class="align-text-top noRightClick twitterSection" data="
RTI ख़ुलासे से पता चला है कि उन्होंने एक साल में ₹10 लाख सैलरी और ₹3 लाख डीज़ल allowance भी लिया है@ArvindKejriwal जी ने अपने हर पार्टी के विधायक… pic.twitter.com/5sxybFERZy
">नाभा से @AAPPunjab विधायक @devmann999 जी जिन्होंने कहा था कि वो साइकल पर ही आया जाया करेंगे और सिर्फ़ एक रुपया तनख़्वाह लेंगे…
— Manjinder Singh Sirsa (@mssirsa) May 13, 2023
RTI ख़ुलासे से पता चला है कि उन्होंने एक साल में ₹10 लाख सैलरी और ₹3 लाख डीज़ल allowance भी लिया है@ArvindKejriwal जी ने अपने हर पार्टी के विधायक… pic.twitter.com/5sxybFERZyनाभा से @AAPPunjab विधायक @devmann999 जी जिन्होंने कहा था कि वो साइकल पर ही आया जाया करेंगे और सिर्फ़ एक रुपया तनख़्वाह लेंगे…
— Manjinder Singh Sirsa (@mssirsa) May 13, 2023
RTI ख़ुलासे से पता चला है कि उन्होंने एक साल में ₹10 लाख सैलरी और ₹3 लाख डीज़ल allowance भी लिया है@ArvindKejriwal जी ने अपने हर पार्टी के विधायक… pic.twitter.com/5sxybFERZy
ਸਿਰਫ 1 ਰੁਪਏ ਦੀ ਤਨਖਾਹ 'ਤੇ ਕੰਮ ਕਰਨਗੇ: ਉਨ੍ਹਾਂ ਦੇ ਇਹ ਦਾਅਵਾ ਕਰਦਿਆਂ ਦੀ ਉਦੋਂ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ਕਿ ਉਹ ਸਿਰਫ 1 ਰੁਪਏ ਦੀ ਤਨਖਾਹ 'ਤੇ ਕੰਮ ਕਰਨਗੇ,ਪਰ ਸਾਲ ਬਦਲਦੇ ਹੀ ਸਭ ਕੁਝ ਉਲਟ ਹੋ ਗਿਆ। ਦਰਸਲ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿਚ ਆਰਟੀਆਈ ਕਾਰਕੁਨ ਮਾਨਿਕ ਗੋਇਲ ਅਨੁਸਾਰ ਵਿਧਾਇਕ ਨੇ 13 ਮਹੀਨਿਆਂ ਵਿੱਚ ਹਰ ਮਹੀਨੇ ਲੱਖਾਂ ਰੁਪਏ ਤਨਖਾਹ, ਭੱਤੇ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਰੂਪ ਵਿੱਚ ਲਏ ਹਨ। ਇਸ ਦਾ ਸਾਰਾ ਕੱਚਾ ਚਿੱਠਾ ਇਸ rti ਦੀ ਰਿਪੋਰਟ ਵਿਚ ਸ਼ਾਮਿਲ ਹੈ।
ਮੰਤਰੀ ਹੁੰਦਿਆਂ ਸਾਈਕਲ ਚਲਾਉਣ ਕਰਕੇ ਹੋਏ ਸੀ ਵਾਇਰਲ: ਉਸ ਨੇ ਦੱਸਿਆ ਕਿ ਉਹ ਅਕਸਰ ਆਪਣੇ ਸਾਈਕਲ ’ਤੇ ਹਲਕਾ ਸਫ਼ਰ ਕਰਦਾ ਹੈ। ਸਾਈਕਲਿੰਗ ਵੀ ਉਸਦਾ ਸ਼ੌਕ ਹੈ। ਇਸ ਨਾਲ ਵਾਤਾਵਰਨ ਵੀ ਠੀਕ ਰਹਿੰਦਾ ਹੈ। ਸਰਕਾਰ ਨੇ ਮੈਨੂੰ ਕਾਰ ਵੀ ਦਿੱਤੀ ਹੈ ਪਰ ਮੈਂ ਆਪਣਾ ਜ਼ਿਆਦਾਤਰ ਸਮਾਂ ਸਾਈਕਲ 'ਤੇ ਹੀ ਬਿਤਾਉਂਦਾ ਹਾਂ।
ਹਵਾਈ ਯਾਤਰਾ ਦਾ ਵੇਰਵਾ : ਵਿਧਾਇਕ ਦੇਵ ਮਾਨ ਨੇ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਕੁੱਲ 55,680 ਰੁਪਏ ਦਾ ਟੀਏ/ਡੀਏ ਲਿਆ ਹੈ। ਇਸ ਤੋਂ ਇਲਾਵਾ ਉਪਰੋਕਤ ਮਿਆਦ ਤੱਕ ਪੈਟਰੋਲ, ਡੀਜ਼ਲ, ਰੇਲ ਅਤੇ ਹਵਾਈ ਯਾਤਰਾ ਦੇ ਬਿੱਲਾਂ ਦੀ ਭਰਪਾਈ ਵਜੋਂ 3 ਲੱਖ ਰੁਪਏ ਲਏ ਗਏ ਹਨ।
- ਕਰਨਾਟਕ ਨਤੀਜਾ: ਕਾਂਗਰਸ ਦੇ ਡੀਕੇ ਸ਼ਿਵਕੁਮਾਰ ਦੀ ਵੱਡੀ ਜਿੱਤ, ਸਿਆਸੀ ਸਫ਼ਰ 'ਤੇ ਨਜ਼ਰ
- Karnataka Election 2023 Result: ਸੀਐਮ ਨੇ ਮੰਨੀ ਹਾਰ, ਜੈਰਾਮ ਨੇ ਕਿਹਾ- ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਨੂੰ ਜਨਤਾ ਨੇ ਨਕਾਰਿਆ
- KARNATAKA ASSEMBLY RESULTS: ਕਰਨਾਟਕ 'ਚ ਕਾਂਗਰਸ ਦੀ ਵੱਡੀ ਜਿੱਤ 'ਤੇ ਰਾਹੁਲ ਨੇ ਕਿਹਾ- ਨਫਰਤ ਦਾ ਬਾਜ਼ਾਰ ਹੋਇਆ ਬੰਦ, ਪਿਆਰ ਦੀ ਦੁਕਾਨ ਖੁੱਲ੍ਹੀ ਹੈ
ਇਹ ਦਾਅਵਾ ਕੀਤਾ ਗਿਆ ਸੀ: ਵਿਧਾਇਕ ਦੇਵ ਮਾਨ ਨੇ ਕੈਮਰੇ 'ਤੇ ਦਾਅਵਾ ਕੀਤਾ ਸੀ ਕਿ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ 1 ਰੁਪਏ ਤਨਖਾਹ 'ਤੇ ਸੇਵਾ ਕੀਤੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇੰਨੇ ਖਰਚੇ ਪੂਰੇ ਕਰਨਾ ਕਿਵੇਂ ਸੰਭਵ ਹੋਵੇਗਾ ਤਾਂ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਕੋਲ ਕੈਨੇਡਾ ਦੀ ਪੀ.ਆਰ ਹੈ ਅਤੇ ਇੰਨਾ ਪ੍ਰਬੰਧ ਹੈ ਕਿ ਉਹ ਖਰਚੇ ਪੂਰੇ ਕਰੇਗੀ। ਮਾਨ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਕੈਨੇਡੀਅਨ ਪੀਆਰ ਹੈ ਅਤੇ ਉਸ ਦੀ ਪਤਨੀ ਵੀ ਕੈਨੇਡੀਅਨ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਬਿਨਾਂ ਤਨਖਾਹ ਤੋਂ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।
ਸਰਕਾਰ ਬਣੀ ਤੋਂ ਲੈਕੇ ਹੁਣ ਤੱਕ ਦੀ ਕਮਾਈ : ਆਰਟੀਆਈ ਕਾਰਕੁਨ ਅਨੁਸਾਰ ‘ਆਪ’ ਵਿਧਾਇਕ ਦੇਵ ਮਾਨ ਕੁੱਲ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਂਦੇ ਹਨ, ਜਿਸ ਵਿੱਚ ਸੀ.ਏ., ਸੀ.ਐੱਸ.ਪੀ.ਏ., ਦਫਤਰ, ਸਮਾਚਾਰੀ, ਪਾਣੀ ਅਤੇ ਬਿਜਲੀ ਅਤੇ ਟੈਲੀਫੋਨ ਭੱਤੇ ਸਮੇਤ 84 ਹਜ਼ਾਰ ਰੁਪਏ ਸ਼ਾਮਲ ਹਨ। 13 ਮਹੀਨਿਆਂ ਵਿੱਚ 84 ਹਜ਼ਾਰ ਰੁਪਏ ਦੇ ਹਿਸਾਬ ਨਾਲ ਦੇਵ ਮਾਨ ਨੂੰ ਮਿਲਣ ਵਾਲੇ ਭੱਤੇ ਅਤੇ ਭੱਤਿਆਂ ਦੀ ਰਕਮ 10 ਲੱਖ 92 ਹਜ਼ਾਰ ਰੁਪਏ ਬਣਦੀ ਹੈ।
ਇਸ ਵੇਰਵੇ ਤੋਂ ਬਾਅਦ ਵਿਧਾਇਕ ਹੁਣ ਚਰਚਾ ਵਿਚ ਹੈ ਲੋਕ ਸਵਾਲ ਕਰ ਰਹੇ ਹਨ ਕਿ ਦਾਅਵਿਆਂ 'ਤੇ ਹਕੀਕਤ ਵਿਚ ਇੰਨਾ ਫਰਕ ਕਿਓਂ ਹੈ ? ਹਾਲਾਂਕਿ ਇਸ ਚਰਚਾ ਵਿਚਾਲੇ ਦੇਵ ਮਾਨ ਵੱਲੋਂ ਕੋਈ ਪ੍ਰਤਿਕਰਮ ਸਾਹਮਣੇ ਨਹੀਂ ਆਇਆ। ਪਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਜਰੂਰ ਆਇਆ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਪਾਰਟੀ ਆਗੂਆਂ ਨੇ ਵੀ ਪੋਸਟਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਨ੍ਹੀ ਦਿਨੀਂ ਵਿਧਾਇਕ ਫਿਰ ਸਾਈਕਲ 'ਤੇ ਘੁੰਮ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਦਫਤਰਾਂ ਵਿਚ ਜਾ ਕੇ ਚੈਕਿੰਗ ਕੀਤੀ ਤੇ ਖੁਸ਼ੀ ਹੈ ਕਿ ਦਫ਼ਤਰਾਂ ਵਿੱਚ ਚੈਕਿੰਗ ਕੀਤੀ ਗਈ ਤਾਂ ਸਟਾਫ਼ ਕਾਫ਼ੀ ਹੱਦ ਤੱਕ ਪੂਰਾ ਪਾਇਆ ਗਿਆ।