ਪਟਿਆਲਾ: ਪਟਿਆਲਾ ਸ਼ਹਿਰ ਦਾ ਰਾਜਿੰਦਰ ਹਸਪਤਾਲ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਇਸ ਵਾਰ ਰਾਜਿੰਦਰਾ ਹਸਪਤਾਲ ਦੀ ਸੁਵਿਧਾ 'ਤੇ ਸਵਾਲ ਉਠੇ ਹਨ। ਕਈ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ 'ਤੇ ਦੋਸ਼ ਲਾਏ ਹਨ ਕਿ ਡਾਕਟਰ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਜ਼ਿਕਰਯੋੋਗ ਹੈ ਕਿ ਸਟਾਫ਼ ਨਰਸ(Staff Nurse) ਦਾ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ। ਜਿਸ ਕਰਕੇ ਮਰੀਜ਼ਾਂ ਦਾ ਇਲਾਜ ਸਹੀ ਤਰ੍ਹਾਂ ਨਹੀਂ ਹੋ ਰਿਹਾ। ਦੱਸ ਦਈਏ ਕਿ ਇੱਕ ਗਰਭਵਤੀ ਮਹਿਲਾ ਦੇ ਪਰਿਵਾਰ ਨੇ ਹਸਪਤਾਲ ਦੇ ਸਟਾਫ਼ 'ਤੇ ਲਾਪ੍ਰਵਾਹੀ ਦੇ ਇਲਜ਼ਾਮ ਲਗਾਏ ਹਨ।
ਉਕਤ ਗਰਭਵਤੀ ਔਰਤ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਅਸੀਂ ਇੱਥੇ 3 ਦਿਨਾਂ ਤੋਂ ਤੰਗ ਪ੍ਰੇਸ਼ਾਨ ਹੋ ਰਹੇ ਹਾਂ। ਡਾਕਟਰਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਲੈ ਜਾਓ। ਇੱਥੋਂ ਤੱਕ ਕਿ ਅਸੀਂ ਬਾਹਰੋਂ ਟੈਸਟ ਵੀ ਕਰਵਾਏ ਹਨ।
ਉਹਨਾਂ ਕਿਹਾ ਕਿ ਡਾਕਟਰ ਜਾਣਬੁੱਝ ਕੇ ਸਾਨੂੰ ਤੰਗ ਪ੍ਰੇਸ਼ਾਨ ਕਰਨ ਰਹੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਦੀ ਹੜਤਾਲ ਕਰਕੇ ਸਾਡੀ ਨੂੰਹ ਦੀ ਜਾਨ ਖ਼ਤਰੇ ਵਿੱਚ ਹੈ ਅਤੇ ਡਾਕਟਰਾਂ ਦੇ ਦੱਸਣ ਅਨੁਸਾਰ ਬੱਚੇ ਦੀ ਹਾਲਤ ਠੀਕ ਨਹੀਂ ਹੈ।
ਦੂਜੇ ਪਾਸੇ ਇੱਕ ਹੋਰ ਗਰਭਵਤੀ ਔਰਤ ਦੇ ਨਾਲ ਆਏ ਵਿਅਕਤੀ ਨੇ ਕਿਹਾ ਕਿ ਅਸੀਂ ਸਮਾਣਾ ਤੋਂ ਆਏ ਸੀ। ਔਰਤ ਦੇ ਪੇਟ 'ਚ ਬੱਚੇ ਦੀ ਮੌਤ ਹੋ ਗਈ। ਉਹਨਾਂ ਕਿ ਇਥੇ ਗ਼ਰੀਬ ਲੋਕਾਂ ਦਾ ਬਿਲਕੁੱਲ ਵੀ ਸੁਣਵਾਈ ਨਹੀਂ ਹੋ ਰਹੀ।
ਦੂਜੇ ਪਾਸੇ ਜਦੋਂ ਇਸ ਸੰਬੰਧੀ ਰਾਜਿੰਦਰ ਹਸਪਤਾਲ(Rajinder Hospital) ਦੇ ਡਾਕਟਰ ਪ੍ਰਮੋਦ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇੱਥੇ ਹੜਤਾਲ ਚੱਲ ਰਹੀ ਹੈ, ਤੁਸੀਂ ਉਨ੍ਹਾਂ ਨੂੰ ਪੀਜੀਆਈ ਜਾਂ ਕਿਤੇ ਹੋਰ ਲੈ ਜਾਓ। ਕਿਉਂਕਿ ਹੜਤਾਲ ਦਾ ਕਾਫੀ ਅਸਰ ਪੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਹੜਤਾਲ ਦਾ ਨਾਲ ਲੈ ਕੇ ਆਪਣਾ ਪੱਲਾ ਝਾੜ ਦੇ ਨਜ਼ਰ ਆਏ।
ਇਹ ਵੀ ਪੜ੍ਹੋ:ਨਰਸਾਂ ਵੱਲੋਂ ਪਟਿਆਲਾ-ਸੰਗਰੂਰ ਰੋਡ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ