ETV Bharat / state

ਅਕਾਲੀ ਦਲ ਵੱਲੋਂ 2 ਨਵੰਬਰ ਨੂੰ ਧਰਮਸੋਤ ਦੀ ਕੋਠੀ ਘੇਰਨ ਦਾ ਐਲਾਨ - ਵਿਧਾਇਕ ਪਵਨ ਟੀਨੂੰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2 ਨਵੰਬਰ ਨੂੰ ਦਲਿਤ ਵਿਦਿਆਰਥੀਆਂ ਦੇ ਕਰੋੜਾ ਦੇ ਵਜ਼ੀਫਾ ਘੁਟਾਲਾ ਵਿੱਚ ਘਿਰੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਦਾ ਘਿਰਾਓ ਕਰੇਗੀ।

Akali Dal will protest on November 2 against the scholarship scam
ਅਕਾਲੀ ਦਲ ਵੱਲੋਂ 2 ਨਵੰਬਰ ਨੂੰ ਧਰਮਸੋਤ ਦੀ ਕੋਠੀ ਘੇਰਨ ਦਾ ਐਲਾਨ
author img

By

Published : Oct 28, 2020, 2:27 PM IST

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2 ਨਵੰਬਰ ਨੂੰ ਦਲਿਤ ਵਿਦਿਆਰਥੀਆਂ ਦੇ ਕਰੋੜਾ ਦੇ ਵਜ਼ੀਫਾ ਘੁਟਾਲਾ ਵਿੱਚ ਘਿਰੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਦਾ ਘਿਰਾਓ ਕਰੇਗੀ।

ਅਕਾਲੀ ਦਲ ਵੱਲੋਂ 2 ਨਵੰਬਰ ਨੂੰ ਧਰਮਸੋਤ ਦੀ ਕੋਠੀ ਘੇਰਨ ਦਾ ਐਲਾਨ

ਪਟਿਆਲਾ ਪਹੁੰਚੇ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਇਸ ਘੁਟਾਲੇ ਨਾਲ ਹਜ਼ਾਰਾਂ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ, ਜਿਸ ਨੂੰ ਦੇਖਦੇ ਹੋਏ ਅਕਾਲੀ ਦਲ ਵੱਲੋਂ 2 ਨਵੰਬਰ ਨੂੰ ਨਾਭਾ ਵਿਖੇ ਸੁਖਬੀਰ ਬਾਦਲ ਦੀ ਅਗਵਾਈ 'ਚ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਘਪਲੇ ਵਿੱਚ ਧਰਮਸੋਤ ਨੂੰ ਕਲੀਨ ਚਿੱਟ ਦੇਣ ਨਾਲ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਦੀ ਵੀ ਇਸ ਘਪਲੇ ਵਿੱਚ ਮਿਲੀਭੁਗਤ ਹੈ। ਵਿਧਾਇਕ ਨੇ ਕਿਹਾ ਕਿ ਜੇਕਰ ਇਸ ਘਪਲੇ ਦੀ ਜਾਂਚ ਸੀਬੀਆਈ ਕਰੇ ਤਾਂ 64 ਕਰੋੜ ਤੋਂ ਵੀ ਜਿਆਦਾ ਘਪਲਾ ਨਿਕਲ ਕੇ ਸਾਹਮਣੇ ਆਵੇਗਾ।

ਉੱਥੇ ਹੀ ਟੀਨੂੰ ਨੇ ਕੇਂਦਰ ਵੱਲੋਂ ਮਾਲ ਗੱਡੀਆਂ ਬੰਦ ਕਰਨ ਲੈ ਕੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਵਕਤ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਜੋ ਕੇ ਬਹੁਤ ਸ਼ਰਮ ਦੀ ਗੱਲ ਹੈ ਅਤੇ ਨਾਲ ਹੀ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਦੇ ਇਸ਼ਾਰੇ 'ਤੇ ਹੋ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.