ਪਟਿਆਲਾ: ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਟਿਆਲਾ ਪਹੁੰਚ ਵਰਕਰਾਂ ਨਾਲ 2022 ਦੀ ਇਲੈਕਸ਼ਨ ਨੂੰ ਲੈ ਕੇ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਪੰਜਾਬ ਦੀ ਭਲਾਈ ਲਈ ਖੜੇਗਾ ਅਤੇ ਬੁਰਾਈ ਦੇ ਖਿਲਾਫ਼ ਲੜੇਗਾ ਉਸ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ, ਭਾਜਪਾ ਅਤੇ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਬਿਜਲੀ ਮਹਿੰਗੀ ਕੀਤੀ ਗਈ ਸੀ ਅਤੇ ਜਿਸ ਨੂੰ ਅੱਧ ਰੇਟ ਉੱਤੇ ਸੂਬਾ ਵਾਸੀਆਂ ਨੂੰ ਦੇਣ ਦੀ ਸਹੁੰ ਕੈਪਟਨ ਅਮਰਿੰਦਰ ਸਿੰਘ ਨੇ ਖਾਧੀ ਸੀ ਪਰ ਹਾਲੇ ਤੱਕ ਬਿਜਲੀ ਦੇ ਰੇਟ ਘੱਟ ਨਹੀਂ ਕੀਤੇ। ਨਾਲ ਹੀ ਉਨ੍ਹਾਂ ਆਖਿਆ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਫ੍ਰੀ ਬੱਸ ਸਫਰ ਕੀਤਾ ਗਿਆ ਹੈ ਇਹ ਅੱਖੀਂ ਦੇਖਿਆ ਧੋਖਾ ਹੈ ਕਿਉਂਕਿ ਜਿੰਨੇ ਵੀ ਪਿੰਡ ਪੈਂਦੇ ਹਨ ਉਨ੍ਹਾਂ ਵਿੱਚ ਸਾਰੀਆਂ ਹੀ ਪ੍ਰਾਈਵੇਟ ਬੱਸਾਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਪੰਜਾਬ ਦਾ ਇੱਕ ਵੱਡਾ ਚਿਹਰਾ ਸ਼ਾਮਲ ਕੀਤਾ ਜਾਵੇਗਾ ਜੋ ਕਿ ਪੰਜਾਬ ਦੇ ਲੋਕਾਂ ਦੇ ਨਾਲ ਹਮਦਰਦ ਹੋਵੇਗਾ ਅਤੇ ਲੋਕਾਂ ਦੀ ਭਲਾਈ ਲਈ ਸੋਚੇਗਾ ਉਸ ਨੂੰ ਸ਼ਾਮਿਲ ਕੀਤਾ ਜਾਵੇਗਾ। ਉਹ ਚਿਹਰਾ ਆਮ ਲੋਕਾਂ ਵਿੱਚੋਂ ਅਤੇ ਪਿੰਡਾਂ ਵਿੱਚੋਂ ਹੀ ਚੁਣਿਆ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਇੱਕ ਇਮਾਰਤ ਨੂੰ ਜੋ ਬਾਘਾ ਪੁਰਾਣਾ ਵਿਖੇ ਕਿਸਾਨ ਸੰਮੇਲਨ ਆਮ ਆਦਮੀ ਪਾਰਟੀ ਵੱਲੋਂ ਕਰਵਾਇਆ ਗਿਆ ਸੀ ਉਸ ਉੱਪਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਸਵਾਲ ਚੁੱਕ ਰਹੀ ਹੈ ਕਿ ਇਨ੍ਹਾਂ ਨੇ ਧੱਜੀਆਂ ਉਡਾਈਆਂ ਹਨ ਕਾਨੂੰਨ ਦੀਆਂ ਪਰ ਇਹ ਲੋਕ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਆਪਣੀਆਂ ਰੈਲੀਆਂ ਕਰਦੇ ਹਨ ਉਦੋਂ ਇਨ੍ਹਾਂ ਵੱਲੋਂ ਹੀ ਧੱਜੀਆਂ ਉਡਾਈਆਂ ਗਈਆਂ ਸੀ ਅਕਾਲੀ ਦਲ ਨੇ ਐਨੀ ਵੱਡੀ ਰੈਲੀ ਕੀਤੀ ਉਸ ਵਿਚ ਕਿਸੇ ਨੇ ਮਾਸਕ ਨਹੀਂ ਪਾਇਆ ਸੀ।
ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਹਰ ਵਿਅਕਤੀ ਹੀ ਕਾਂਗਰਸ ਪਾਰਟੀ ਦੇ ਖ਼ਿਲਾਫ਼ ਹੈ ਚਾਹੇ ਕੇਸਾਂ ਦੀ ਗੱਲ ਕਰੀਏ ਚਾਹੇ ਅਧਿਆਪਕਾਂ ਦੀ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਕੁੱਝ ਸਾਥੀ ਟਾਵਰ ਉੱਤੇ ਚੜ੍ਹੇ ਹੋਏ ਹਨ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਕਰਕੇ 2022 ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਵੋਟ ਪਾ ਕੇ ਜਤਉਣਗੇ।