ਪਟਿਆਲਾ: ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦੇ ਚਪੇਟ ਆਉਣ ਕਾਰਨ ਮਰੀਜ਼ਾ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਸੂਬੇ ਭਰ ਚ ਕੋਰੋਨਾ ਟੀਕਾਕਰਨ ਦੀ ਪ੍ਰੀਕ੍ਰਿਆ ਵੀ ਲਗਾਤਾਰ ਜਾਰੀ ਹੈ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ’ਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਲਗਾਤਾਰ ਚਲ ਰਹੀ ਹੈ। 27 ਅਪ੍ਰੈਲ ਨੂੰ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 3717 ਨਾਗਰਿਕਾਂ ਦੇ ਕੋਵਿਡ ਵੈਕਸੀਨ ਲਗਾਈ ਗਈ। ਜਿਸ ਤੋਂ ਬਾਅਦ ਟੀਕਾਕਰਨ ਦੀ ਗਿਣਤੀ 2,01,016 ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ 28 ਅਪ੍ਰੈਲ ਦਿਨ ਬੁੱਧਵਾਰ ਨੂੰ ਕੋਰੋਨਾ ਟੀਕਾਕਰਨ ਕੈਂਪ ਐਨ.ਆਈ.ਐਸ., ਆਈ.ਸੀ.ਆਈ.ਸੀ ਬੈਂਕ ਲੀਲਾ ਭਵਨ, ਸੈਂਟਰਲ ਜੇਲ, ਨਾਭਾ ਦੇ ਵਾਰਡ ਨੰਬਰ 4 ਰਿਪੂਦਮਨ ਕਾਲਜ , ਵਾਰਡ ਨੰਬਰ 5 ਸ਼ਿਵ ਮੰਦਰ ਹੀਰਾ ਮਹਿਲ, ਸਮਾਣਾ ਦੇ ਵਾਰਡ ਨੰਬਰ 9 ਮਲਕਾਣਾ ਪੱਤੀ, ਰਾਜਪੁਰਾ ਦੇ ਵਾਰਡ ਨੰਬਰ 09 ਸ਼ਾਤੀ ਕੁਟੀਆ,ਵਾਰਡ ਨੰਬਰ 23 ਬ੍ਰਹਮ ਕੁਮਾਰੀ ਆਸ਼ਰਮ,ਘਨੌਰ ਦੇ ਵਾਰਡ ਨੰਬਰ 2 ਨਾਈਟ ਸ਼ੈਲਟਰ ਆਦਿ ਵਿਖੇ ਲਗਾਏ ਜਾਣਗੇ। ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾਂ ਸਮੇਤ ਚੋਣਵੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।
ਟੀਕਾ ਬਿੱਲਕੁਲ ਸੁਰੱਖਿਅਤ ਹੈ-ਸਿਵਲ ਸਰਜਨ
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਇਹ ਟੀਕਾ ਬਿੱਲਕੁਲ ਸੁਰੱਖਿਅਤ ਹੈ। ਨਾਲ ਹੀ ਉਨ੍ਹਾਂ ਨੇ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੁੰ ਅਪੀਲ ਕੀਤੀ ਕਿ ਇਸ ਸਬੰਧੀ ਗਲਤ ਅਫਵਾਹਾਂ ਤੇਂ ਵਿਸ਼ਵਾਸ਼ ਨਾ ਕਰਨ, ਜੇਕਰ ਟੀਕੇ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਤਾ ਨੇੜੇ ਦੀ ਸਿਹਤ ਸੰਸਥਾਂ ਦੇ ਸਟਾਫ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।
ਹੁਣ ਮਰੀਜਾਂ ਦੀ ਗਿਣਤੀ 27319
ਮੰਗਲਵਾਰ ਨੂੰ ਜ਼ਿਲ੍ਹੇ ਵਿੱਚ 479 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4460 ਦੇ ਕਰੀਬ ਰਿਪੋਰਟਾਂ ਵਿੱਚੋਂ 479 ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ 31412 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 201 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 27319 ਹੋ ਗਈ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3349 ਹੈ। ਜ਼ਿਲ੍ਹੇ ਵਿੱਚ 09 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 749 ਹੋ ਗਈ ਹੈ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਹੁਣ ਜਿਲ੍ਹਾ ਪਟਿਆਲਾ ਦੇ ਸਰਕਾਰੀ ਅਤੇ ਪ੍ਰਮਾਣਿਤ ਪ੍ਰਾਈਵੇਟ ਕੋਵਿਡ ਹਸਪਤਾਲਾਂ ਵਿੱਚ ਬੈਡਾ ਦੀ ਸਥਿਤੀ ਬਾਰੇ ਜਾਣਕਾਰੀ ਵੈਬਸਾਈਟ www.patiala.nic.in ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜੋ: ਪਿਛਲੇ 24 ਘੰਟਿਆ 'ਚ ਲੁਧਿਆਣਾ ਤੋਂ 1,248 ਨਵੇਂ ਮਾਮਲੇ ਆਏ ਸਾਹਮਣੇ, 17 ਦੀ ਮੌਤ