ETV Bharat / state

ਪਟਿਆਲਾ 'ਚ 30 ਹੋਰ ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 155 - ਪਟਿਆਲਾ

ਪਟਿਆਲਾ ਸ਼ਹਿਰ 'ਚ ਅੱਜ 30 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਸ 'ਚ 6 ਗਰਭਵਤੀ ਔਰਤਾਂ, 3 ਬਾਹਰੀ ਜ਼ਿਲ੍ਹੇ ਦੇ ਵਸਨੀਕ ਤੇ ਬਾਕੀ 14 ਪਹਿਲੇ ਪੌਜ਼ੀਟਿਵ ਮਰੀਜ਼ ਦੇ ਸਪੰਰਕ 'ਚ ਸਨ। ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 155 ਹੋ ਗਈ ਹੈ।

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ
author img

By

Published : Jun 29, 2020, 10:41 AM IST

ਪਟਿਆਲਾ: ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅੱਜ ਪਟਿਆਲਾ ਸ਼ਹਿਰ 'ਚ 30 ਹੋਰ ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ 'ਚ 6 ਗਰਭਵਤੀ ਔਰਤਾਂ, 3 ਬਾਹਰੀ ਜ਼ਿਲ੍ਹੇ ਦੇ ਵਸਨੀਕ ਹਨ, ਬਾਕੀ 14 ਮਰੀਜ਼ ਪਹਿਲੇ ਦੇ ਪੌਜ਼ੀਟਿਵ ਮਰੀਜ਼ਾਂ ਦੇ ਸਪੰਰਕ 'ਚ ਸਨ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਿੱਤੀ।

30 ਹੋਰ ਨਵੇਂ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ, ਅੰਕੜਾ ਹੋਇਆ 155

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ 19 ਸੈਂਪਲਾਂ ਦੀਆਂ ਹੁਣ ਤੱਕ ਦੀਆਂ ਹਾਸਲ ਹੋਈਆਂ 1099 ਰਿਪੋਰਟਾਂ ਵਿਚੋਂ 1069 ਰਿਪੋਰਟਾਂ ਨੈਗੇਟਿਵ ਹਨ ਅਤੇ 30 ਰਿਪੋਰਟਾਂ ਪੌਜ਼ੀਟਿਵ ਪਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚ ਜਿਹੜੇ 2 ਪੌਜ਼ੀਟਿਵ ਮਰੀਜ਼ ਹਨ ਉਹ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਹਨ। ਇਨ੍ਹਾਂ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 2 ਕੋਰੋਨਾ ਪੌਜ਼ੀਟਿਵ ਮਰੀਜ਼ ਪਿੰਡ ਲੋਹ ਸਿੰਭਲੀ ਅਤੇ ਪਿੰਡ ਜਗਤਪੁਰਾ ਦੇ ਰਹਿਣ ਵਾਲੇ ਹਨ।

ਜ਼ਿਲ੍ਹੇ ਦੇ ਹੋਰ 14 ਪੌਜ਼ੀਟਿਵ ਮਰੀਜ਼ ਪਹਿਲੇ ਪੌਜ਼ੀਟਿਵ ਮਰੀਜ਼ ਦੇ ਸਪੰਰਕ 'ਚ ਸਨ ਜਿਸ ਕਾਰਨ ਉਨ੍ਹਾਂ ਦੀ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਇਸ ਤੋਂ ਇਲਾਵਾ 6 ਗਰਭਵਤੀ ਔਰਤਾਂ, 3 ਬਾਹਰੀ ਰਾਜ ਦੇ ਵਸਨੀਕ ਅਤੇ 4 ਓ.ਪੀ.ਡੀ ਦੇ ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਹੈ।

ਜ਼ਿਕਰਯੋਗ ਹੈ ਕਿ ਹੁਣ ਤੱਕ 21041 ਸੈਂਪਲ ਲਏ ਜਾ ਚੁੱਕੇ ਹਨ ਜਿਸ 'ਚੋਂ 20340 ਰਿਪੋਰਟਾਂ ਨੈਗਟਿਵ ਤੇ 352 ਦੀ ਰਿਪੋਰਟਾਂ ਅਜੇ ਆਉਣੀਆਂ ਬਾਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਹੀ ਨਵੇਂ 30 ਕੋਰੋਨਾ ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ ਜਿਸ ਨਾਲ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 155 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੌਜ਼ੀਟਿਵ ਮਰੀਜ਼ਾਂ 'ਚੋਂ 8 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ ਤੇ 148 ਮਰੀਜ਼ ਸਿਹਤਯਾਬ ਹੋ ਕੇ ਵਾਪਸ ਆਪਣੇ ਘਰ ਪਰਤ ਗਏ ਹਨ।

ਇਹ ਵੀ ਪੜ੍ਹੋ:ਕੋਰੋਨਾ ਸੰਕਟ: ਨਵ ਨਿਯੁਕਤ ਮੁੱਖ ਸਕੱਤਰ ਵੱਲੋਂ ਨਿਰਦੇਸ਼ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.