ਪਟਿਆਲਾ: ਅਨੇਕਾਂ ਐਵਾਰਡ ਜਿੱਤਣ ਤੋ ਬਾਅਦ ਗਿਨੀਜ਼ ਵਰਡ ਆਫ ਰਿਕਾਰਡ ਵਿੱਚ ਨਾਂਅ ਦਰਜ ਕਰਵਾ ਚੁੱਕੇ 104 ਸਾਲਾ ਬੇਬੇ ਮਾਨ ਕੌਰ ਜੀ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਭਲਕੇ ਸਨਮਾਨਿਤ ਕੀਤਾ ਜਾ ਰਿਹਾ ਹੈ।
ਰਾਸ਼ਟਰਪਤੀ ਵੱਲੋਂ ਮਿਲਣ ਜਾ ਰਹੇ ਐਵਾਰਡ ਨੂੰ ਲੈ ਕੇ ਮਾਨ ਕੌਰ ਨੇ ਕਿਹਾ ਇਹ ਸਭ ਉਪਰ ਵਾਲੇ ਦੀ ਮਿਹਰ ਹੈ ਜੋ ਉਨ੍ਹਾਂ ਨੂੰ ਇੰਨਾ ਪਿਆਰ ਮਿਲ ਰਿਹਾ ਹੈ। ਮਾਨ ਕੌਰ ਨੇ ਨੌਜਵਾਨਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਦੌੜ ਲਗਾਇਆ ਕਰਨ ਤਾਂ ਜੋ ਉਨ੍ਹਾਂ ਦੀ ਸਿਹਤ ਸਹੀ ਰਹੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੌੜਨ ਦੀ ਸ਼ੁਰੂਆਤ ਅੱਜ ਤੋਂ ਦਸ ਸਾਲ ਪਹਿਲਾਂ ਕੀਤੀ ਸੀ ਤੇ ਅੱਜ ਉਹ 104 ਸਾਲ ਦੇ ਹੋ ਗਏ ਹਨ ਪਰ ਅੱਜ ਵੀ ਉਹ ਦੌੜਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਨੇ ਰੇਸਾਂ ਵਿਚ ਭਾਗ ਲੈ ਕੇ ਕਈ ਮੈਡਲ ਜਿੱਤੇ ਹਨ ਜੇ ਰਾਸ਼ਟਰਪਤੀ ਉਨ੍ਹਾਂ ਨੂੰ ਸਨਮਾਨਿਤ ਕਰਦੇ ਹਨ ਤਾਂ ਇਹ ਖੁਸ਼ੀ ਦੀ ਗੱਲ ਹੈ।