ਪਟਿਆਲਾ: ਪਾਕਿਸਤਾਨ ਦੀ ਵੰਡ ਦਾ ਦਰਦ ਅਜਿਹਾ ਹੈ ਜਿਸ ਨੂੰ ਅੱਜ ਵੀ ਕੋਈ ਭੁਲਾ ਨਹੀਂ ਸਕਿਆ ਹੈ। 1947 ਦੀ ਵੰਡ ਨੂੰ 73 ਸਾਲ ਪੂਰੇ ਹੋ ਚੁੱਕੇ ਹਨ, ਪਰ ਫਿਰ ਵੀ ਸਾਡੇ ਬਜ਼ੁਰਗਾਂ ਦੇ ਦਿਲਾਂ ਵਿੱਚ ਉਸ ਵੰਡ ਨੂੰ ਲੈ ਕੇ ਕਈ ਯਾਦਾਂ ਸਮੋਈਆਂ ਹੋਈਆਂ ਹਨ। ਅਜਿਹੀ ਹੀ ਦਾਸਤਾਨ ਹੈ ਪਟਿਆਲੇ ਦੇ ਇੱਕ ਬਜ਼ੁਰਗ ਦੀ, ਜਿਨ੍ਹਾਂ ਦੀ ਉਮਰ 100 ਤੋਂ ਟੱਪ ਚੁੱਕੀ ਹੈ।
ਕੇਸੂ ਰਾਮ 1947 ਵਿੱਚ 27 ਸਾਲ ਦੇ ਸਨ, ਜਦ ਉਹ ਪਾਕਿਸਤਾਨ ਛੱਡ ਭਾਰਤ ਆ ਵੱਸੇ। ਉਹ ਪਹਿਲਾਂ ਅਬੋਹਰ ਆਏ ਤੇ ਬਾਅਦ ਪਟਿਆਲੇ ਰਹਿਣ ਲੱਗ ਪਏ। ਕੇਸੂ ਰਾਮ ਨੂੰ 1947 ਵਿੱਚ ਵਾਪਰੀ ਹਰ ਘਟਨਾ ਯਾਦ ਹੈ, ਜੋ ਉਨ੍ਹਾਂ ਨੇ ਆਪਣੀ ਜ਼ੁਬਾਨੀ ਬਿਆਨ ਕੀਤੀ। ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਸਰਕਾਰ ਵੱਲੋਂ ਮਿਲੀ ਮਦਦ ਨਾਲ ਕਈ ਸਾਲ ਕੇਸੂ ਰਾਮ ਨੇ ਮੁਫ਼ਤ ਆਟਾ ਦਾਲ ਖਾ ਕੇ ਗੁਜ਼ਾਰਾ ਕੀਤਾ।
ਅੱਜ ਕੇਸੂ ਰਾਮ ਦਾ ਆਪਣਾ ਚੰਗਾ ਕਾਰੋਬਾਰ ਹੈ। ਉਹ ਅੱਜ ਪੋਤਿਆਂ ਪੜਪੋਤਿਆਂ, ਦੋਹਤੇ ਦੋਹਤੀਆਂ ਵਾਲੇ ਹੋ ਗਏ ਹਨ। ਕੇਸੂ ਰਾਮ ਭਾਵੇਂ ਹੀ 100 ਸਾਲ ਟੱਪ ਚੁੱਕੇ ਹਨ ਪਰ ਹਾਲੇ ਵੀ ਉਹ ਪੂਰੇ ਤੰਦਰੁਸਤ ਹਨ।