ਪਠਾਨਕੋਟ: ਦੇਸ਼ ਦੇ ਵਿੱਚ ਲੱਗੇ ਲੌਕਡਾਊਨ ਦੇ ਵਿੱਚ ਕਾਫ਼ੀ ਰਿਆਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਤਾਂ ਕਿ ਜਨ ਜੀਵਨ ਦੁਬਾਰਾ ਪਟੜੀ 'ਤੇ ਲਿਆਂਦਾ ਜਾਵੇ।
ਜੇ ਗੱਲ ਜ਼ਿਲ੍ਹਾ ਪਠਾਨਕੋਟ ਦੀ ਕੀਤੀ ਜਾਵੇ ਤਾਂ ਜ਼ਿਲ੍ਹੇ ਦੀ ਹੱਦ ਇੱਕ ਪਾਸੇ ਹਿਮਾਚਲ ਅਤੇ ਦੂਜੇ ਪਾਸੇ ਜੰਮੂ ਸੂਬੇ ਦੀ ਸੀਮਾ ਨਾਲ ਲੱਗਦੀ ਹੈ, ਜਿੱਥੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਦੇ ਚੱਲਦੇ ਛੋਟ ਦਿੱਤੀ ਗਈ ਹੈ ਪਰ ਅਜੇ ਤੱਕ ਇਨ੍ਹਾਂ ਸੂਬਿਆਂ ਨੂੰ ਜਾਣ ਲਈ ਪੂਰੀ ਤਰ੍ਹਾਂ ਛੂਟ ਨਹੀਂ ਦਿੱਤੀ ਗਈ, ਸਿਰਫ ਉਹ ਲੋਕ ਹੀ ਜਾ ਸਕਦੇ ਹਨ ਜਿਨ੍ਹਾਂ ਲੋਕਾਂ ਕੋਲ ਪਾਸ ਹੈ।
ਜ਼ਿਲ੍ਹਾ ਪ੍ਰਸ਼ਾਸਨ ਜਾਂ ਫਿਰ ਪੁਲਿਸ ਅਧਿਕਾਰੀਆਂ ਨੂੰ ਕੋਈ ਵੀ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ, ਜਿਸ ਦੇ ਚੱਲਦੇ ਪੁਲਿਸ ਵੱਲੋਂ ਹਿਮਾਚਲ ਦੇ ਵਿੱਚ ਦਾਖ਼ਲ ਹੋਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਇਸ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜੋ:ਚੰਡੀਗੜ੍ਹ: ਦਰਖ਼ਤ ਹੇਠਾਂ ਬੈਠੇ ਨਾਈ ਵੀ ਪੀਪੀਈ ਕਿੱਟ ਪਾ ਕੇ ਕਰ ਰਹੇ ਕੰਮ
ਇਸ ਬਾਰੇ ਗੱਲ ਕਰਦੇ ਹੋਏ ਵਪਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਜ਼ਿਆਦਾਤਰ ਵਪਾਰ ਹਿਮਾਚਲ ਦੇ ਵਿੱਚ ਹੈ ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਇਸ ਤੋਂ ਇਲਾਵਾ ਕੁਝ ਲੋਕ ਜੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹਨ ਜੋ ਕਿ ਹਿਮਾਚਲ ਜਾਂ ਰਹੇ ਸੀ, ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਗਿਆ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਕੋਈ ਨਵੇਂ ਆਦੇਸ਼ ਨਹੀਂ ਆਏ। ਜਿਸ ਤਰ੍ਹਾ ਪਹਿਲਾਂ ਸੀ, ਉਸੇ ਤਰ੍ਹਾ ਹੀ ਚੱਲ ਰਿਹਾ ਹੈ, ਜਿਨ੍ਹਾਂ ਕੋਲ ਪਾਸ ਨਹੀਂ ਹੈ, ਉਨ੍ਹਾਂ ਨੂੰ ਹਿਮਾਚਲ ਦੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।