ETV Bharat / state

ਰਾਵੀ ਦਰਿਆ 'ਚ ਨਹਾ ਰਹੇ ਸੀ ਨੌਜਵਾਨ, ਵੱਡਾ ਹਾਦਸਾ ਹੋਣੋਂ ਟੱਲਿਆ - ਰਾਵੀ ਦਰਿਆ ਦੇ ਪਾਣੀ ਦਾ ਵਹਾਅ

ਪ੍ਰਸ਼ਾਸਨ ਵੱਲੋਂ ਚਲਦੇ ਪਾਣੀ 'ਚ ਨਹਾਉਣ 'ਤੇ ਰੋਕ ਲਗਾਈ ਗਈ ਹੈ ਪਰ ਉਸਦੇ ਬਾਵਜੂਦ ਕੁਝ ਨੌਜਵਾਨ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਇਸ ਚੱਲਦੇ ਪਾਣੀਆਂ 'ਚ ਨਹਾਉਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਸੁਜਾਨਪੁਰ ਦੇ ਮਾਧੋਪੁਰ ਵਿਖੇ ਜਿੱਥੇ ਕਿ ਬਟਾਲੇ ਦੇ ਰਹਿਣ ਵਾਲੇ ਤਿੰਨ ਨੌਜਵਾਨ ਰਾਵੀ ਦਰਿਆ 'ਚ ਨਹਾਉਣ ਲਈ ਆਏ ਹੋਏ ਸਨ, ਪਰ ਅਚਾਨਕ ਰਾਵੀ ਦਰਿਆ ਦੇ ਪਾਣੀ ਦਾ ਵਹਾਅ ਵਧ ਗਿਆ।

ਰਾਵੀ ਦਰਿਆ 'ਚ ਨਹਾ ਰਹੇ ਸੀ ਨੌਜਵਾਨ, ਵੱਡਾ ਹਾਦਸਾ ਹੋਣੋਂ ਟੱਲਿਆ

author img

By

Published : Jun 21, 2021, 12:13 PM IST

ਪਠਾਨਕੋਟ: ਪ੍ਰਸ਼ਾਸਨ ਵੱਲੋਂ ਚਲਦੇ ਪਾਣੀ 'ਚ ਨਹਾਉਣ 'ਤੇ ਰੋਕ ਲਗਾਈ ਗਈ ਹੈ ਪਰ ਉਸਦੇ ਬਾਵਜੂਦ ਕੁਝ ਨੌਜਵਾਨ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਇਸ ਚੱਲਦੇ ਪਾਣੀਆਂ 'ਚ ਨਹਾਉਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਸੁਜਾਨਪੁਰ ਦੇ ਮਾਧੋਪੁਰ ਵਿਖੇ ਜਿੱਥੇ ਕਿ ਬਟਾਲੇ ਦੇ ਰਹਿਣ ਵਾਲੇ ਤਿੰਨ ਨੌਜਵਾਨ ਰਾਵੀ ਦਰਿਆ 'ਚ ਨਹਾਉਣ ਲਈ ਆਏ ਹੋਏ ਸਨ, ਪਰ ਅਚਾਨਕ ਰਾਵੀ ਦਰਿਆ ਦੇ ਪਾਣੀ ਦਾ ਵਹਾਅ ਵਧ ਗਿਆ। ਤਿੰਨੋਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਨਾਲ ਰੁੜ੍ਹ ਗਏ ਸਨ।

ਰਾਵੀ ਦਰਿਆ 'ਚ ਨਹਾ ਰਹੇ ਸੀ ਨੌਜਵਾਨ, ਵੱਡਾ ਹਾਦਸਾ ਹੋਣੋਂ ਟੱਲਿਆ

ਗਨੀਮਤ ਰਹੀ ਕਿ ਦੋ ਤਾਂ ਆਪਣੀ ਜਾਨ ਬਚਾ ਕੇ ਬਾਹਰ ਆ ਗਏ ਪਰ ਇੱਕ ਨੌਜਵਾਨ ਜੋ ਕਿ ਦਰਿਆ ਦੇ ਵਿੱਚ ਬਣੇ ਇੱਕ ਟਿੱਲੇ 'ਤੇ ਜਾ ਚੜਿਆ ਅਤੇ ਦਰਿਆ ਵਿੱਚ ਫਸ ਗਿਆ। ਜਿਸ ਦੇ ਚਲਦੇ ਉਸਦੇ ਦੋਨੋਂ ਸਾਥੀਆਂ ਨੇ ਸਥਾਨਕ ਲੋਕਾਂ ਕੋਲੋਂ ਮਦਦ ਦੀ ਗੁਹਾਰ ਕੀਤੀ ਅਤੇ ਮੌਕੇ ਤੇ ਪੁੱਜੇ ਸਥਾਨਕ ਲੋਕਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਰੈਸਕਿਊ ਕਰਕੇ ਉਸ ਨੂੰ ਬਚਾਇਆ ਗਿਆ।

ਇਸ ਮੌਕੇ ਦਰਿਆ 'ਚ ਨਹਾਉਣ ਵਾਲੇ ਨੌਜਵਾਨ ਦਾ ਕਹਿਣਾ ਕਿ ਉਹ ਮੱਥਾ ਟੇਕ ਕੇ ਆਏ ਸੀ ਅਤੇ ਗਰਮੀ ਕਾਰਨ ਰਾਵੀ ਦਰਿਆ 'ਚ ਨਹਾਉਣ ਲੱਗੇ ਸੀ। ਉਨ੍ਹਾਂ ਦੱਸਿਆ ਕਿ ਪਾਣੀ ਦਾ ਵਹਾਅ ਵੱਧਣ ਕਾਰਨ ਉਹ ਦਰਿਆ 'ਚ ਫਸ ਗਿਆ ਸੀ। ਇਸ ਸਬੰਧੀ ਸਥਾਨਕ ਵਾਸੀਆਂ ਦਾ ਕਹਿਣਾ ਕਿ ਉਕਤ ਨੌਜਵਾਨ ਦੇ ਸਾਥੀ ਜਦੋਂ ਮਦਦ ਲਈ ਪਿੰਡ ਆਏ ਤਾਂ ਉਨ੍ਹਾਂ ਸਾਰਿਆਂ ਵਲੋਂ ਨੌਜਵਾਨ ਨੂੰ ਰੈਸਕਿਊ ਕਰਕੇ ਦਰਿਆ ਤੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ:ਸਾਬਕਾ ਕੌਂਸਲਰ ਦਿਨ-ਦਿਹਾੜੇ ਗੋਲੀਆਂ ਮਾਰਕੇ ਭੁੰਨਿਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.