ਪਠਾਨਕੋਟ: ਜ਼ਿਲ੍ਹੇ ਦੇ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ (Joginder Pal) ਜੋ ਕੀ ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿੰਦੇ ਹਨ ਉਹਨਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਿ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਜੋਗਿੰਦਰ ਪਾਲ (Joginder Pal) ਇੱਕ ਪ੍ਰੋਗਰਾਮ ਵਿੱਚ ਸ਼ਾਮਲ ਸਨ ਤੇ ਇਹ ਇੱਕ ਭਾਸ਼ਣ ਦੇ ਰਹੇ ਸਨ, ਇਸ ਦੌਰਾਨ ਜਦੋਂ ਪਿੰਡ ਦੇ ਇੱਕ ਵਸਨੀਕ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਤੂੰ ਹੁਣ ਤਕ ਕੀਤਾ ਕਿ ਹੈ ਤਾਂ ਵਿਧਾਇਕ ਜੋਗਿੰਦਰ ਪਾਲ (Joginder Pal) ਉਹਨਾਂ ਨੂੰ ਕੁੱਟਣ ਲੱਗ ਜਾਂਦੇ ਹਨ ਤੇ ਕੁੱਟ-ਕੁੱਟ ਉਥੋਂ ਭਜਾ ਦਿੰਦੇ ਹਨ।
ਲੋਕ ਪਿੰਡਾਂ ‘ਚ ਵੜਨ ਨਹੀਂ ਦੇਣਗੇ-ਰੰਧਾਵਾ
ਕਾਂਗਰਸ ਵਿਧਾਇਕ ਜੋਗਿੰਦਰਪਾਲ ਨੇ ਸਵਾਲ ਪੁੱਛਣ ‘ਤੇ ਨੌਜਵਾਨ ਦੇ ਥੱਪੜ ਮਾਰਨ ਦੇ ਮਾਮਲੇ ਦੇ ਉੱਤੇ ਡਿਪਟੀ ਮੁੱਖ ਮੰਤਰੀ ਰੰਧਾਵਾ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਵਿਧਾਇਕ ਲੋਕਾਂ ਦੀ ਸੇਵਾ ਕਰਨ ਲਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਵਾਪਰਨਗੀਆਂ ਤਾਂ ਲੋਕਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ।
ਓਧਰ ਇਸ ਘਟਨਾ ਨੂੰ ਲੈਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕਾਂਗਰਸ ਨੂੰ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਅਕਾਲੀ ਅਤੇ ਭਾਜਪਾ ਨੇ ਵੀ ਸੂਬਾ ਸਰਕਾਰ ਉੱਪਰ ਸਵਾਲ ਚੁੱਕੇ ਹਨ।
ਲੋਕ 2022 ‘ਚ ਦੇਣਗੇ ਜਵਾਬ-ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਲੋਕ ਇਸ ਤਰ੍ਹਾਂ ਦੇ ਲੋਕਤੰਤਰ ਦਾ 2022 ਦੇ ਜਵਾਬ ਦੇਣ ਲਈ ਤਿਆਰ ਹਨ।
ਕਾਂਗਰਸ ਲੋਕਤੰਤਰ ਦੀ ਹੱਤਿਆ ਕਰ ਰਹੀ-ਆਪ
ਆਮ ਆਦਮੀ ਪਾਰਟੀ ਵੱਲੋਂ ਵੀ ਵਿਧਾਇਕ ਜੋਗਿੰਦਰ ਪਾਲ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਵਿਧਾਨ ਅਤੇ ਲੋਕਤੰਤਰ ਦੀ ਸ਼ਰੇਆਮ ਹੱਤਿਆ ਕਰ ਰਹੀ ਹੈ।
ਭਾਜਪਾ ਨੇ ਖੜ੍ਹੇ ਕੀਤੇ ਸਵਾਲ
ਪੰਜਾਬ ਦੀ ਭਾਜਪਾ ਵੱਲੋਂ ਵੀ ਵਿਧਾਇਕ ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਭਾਜਪਾ ਨੇ ਕਿਹਾ ਕਿ ਹਿੰਦੂਆਂ ਦੇ ਤਿਉਹਾਰਾਂ ਦੇ ਵਿੱਚ ਕਾਂਗਰਸ ਗੁੰਡਾਗਰਦੀ ਕਿਉਂ ਕਰਦੀ ਹੈ।
ਇਹ ਵੀ ਪੜੋ: ਜਵਾਨ ਸਵਿੰਦਰ ਸਿੰਘ ਦਾ ਕੀਤਾ ਗਿਆ ਅੰਤਮ ਸਸਕਾਰ
ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ
ਉਥੇ ਹੀ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ (Seek justice) ਲਗਾਈ ਹੈ। ਪੀੜਤ ਨੌਜਵਾਨ ਨੇ ਕਿਹਾ ਕਿ ਮੈਂ ਵਿਧਾਇਕ ਜੋਗਿੰਦਰ ਪਾਲ (Joginder Pal) ਨੂੰ ਸਿਰਫ਼ ਇੰਨਾ ਹੀ ਪੁੱਛਿਆ ਸੀ ਕਿ ਉਸ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਕਿੰਨੇ ਕੰਮ ਹੋਏ ਹਨ, ਤਾਂ ਬਸ ਫੇਰ ਕਿ ਸੀ ਵਿਧਾਇਕ ਜੋਗਿੰਦਰ ਪਾਲ (Joginder Pal) ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੀੜਤ ਨੇ ਕਿਹਾ ਕਿ ਸਵਾਲ ਕਰਨਾ ਸਾਡਾ ਹੱਕ ਹੈ, ਪਰ ਵਿਧਾਇਕ ਜੋਗਿੰਦਰ ਪਾਲ (Joginder Pal) ਵੱਲੋਂ ਇਸ ਤਰ੍ਹਾਂ ਦਾ ਸਕੂਲ ਕਰਨਾ ਬਹੁਤ ਮਾੜਾ ਹੈ, ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਬੀ.ਐੱਸ.ਐੱਫ. ਤੇ ਕਾਊਂਟਰ ਇੰਟੈਲੀਜੈਂਸ ਵਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਮਿਲੀ ਵੱਡੀ ਸਫਲਤਾ
ਉੱਧਰ ਇਸ ਸਬੰਧੀ ਪੀੜਤ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਬਿਨਾ ਕਿਸੇ ਕਸੂਰ ਦੇ ਵਿਧਾਇਕ ਜੋਗਿੰਦਰ ਪਾਲ (Joginder Pal) ਤੇ ਉਸ ਦੇ ਸੁਰੱਖਿਆ ਕਰਮੀਆਂ ਨੇ ਕੁੱਟਿਆ ਹੈ, ਜਿਹਨਾਂ ਨੂੰ ਬਣਦੀ ਸਜਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿ ਵਿਧਾਇਕ ਜੋਗਿੰਦਰ ਪਾਲ (Joginder Pal) ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ।
ਇਹ ਵੀ ਪੜੋ: ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ, ਤਿੰਨ ਜਵਾਨ ਜ਼ਖਮੀ