ਪਠਾਨਕੋਟ: ਵਿਸ਼ਵ ਕੱਪ ਸੱਟੇਬਾਜ਼ੀ ਰੈਕੇਟ ਵਿੱਚ ਫੜੇ ਗਏ 8 ਲੋਕਾਂ ਦੇ ਪਿੱਛੇ ਲੁਕੇ ਮਾਸਟਰਮਾਈਂਡ ਦਾ ਨਾਮ ਸਾਹਮਣੇ ਆਇਆ ਹੈ, ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਪਤੀ ਮਹਿੰਦਰ ਬਾਲੀ ਉਰਫ਼ ਸੂਰੀ ਵਿਸ਼ਵ ਕੱਪ ਕ੍ਰਿਕਟ (World Cup Cricket) ਵਿੱਚ ਸ਼ਾਮਲ ਸੱਟੇ ਦਾ ਧੰਦਾ ਕਰਦੇ ਸਨ। ਪੁਲਿਸ ਨੇ ਸੂਰੀ ਸਮੇਤ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਸੂਰੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ (Raid for Suris arrest) ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਮਾਸਟਰਮਾਈਂਡ ਦਾ ਨਾਮ ਸਾਹਮਣੇ ਆਇਆ: ਦੱਸ ਦਈਏ ਪਠਾਨਕੋਟ ਪੁਲਿਸ ਨੇ ਕੁਝ ਦਿਨ ਪਹਿਲਾਂ ਵਿਸ਼ਵ ਕੱਪ 'ਤੇ ਸੱਟੇਬਾਜ਼ੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ (Racket busted) ਕੀਤਾ ਸੀ, ਜਿਸ ਵਿੱਚ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਲੋਕ ਵਿਸ਼ਵ ਕੱਪ 'ਤੇ ਸੱਟਾ ਲਗਾਉਂਦੇ ਸਨ। ਇਨ੍ਹਾਂ ਕੋਲੋਂ ਨਿੱਜੀ ਐਕਸਚੇਂਜ ਵੀ ਬਰਾਮਦ ਕੀਤਾ ਗਿਆ ਸੀ। ਅੱਠ ਸੱਟੇਬਾਜ਼ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਹੁਣ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ, ਜਿਸ ਵਿੱਚ ਹੁਣ ਸੱਟੇ ਦੇ ਮਾਸਟਰਮਾਈਂਡ ਦਾ ਨਾਮ ਸਾਹਮਣੇ ਆਇਆ ਹੈ, ਜਿਸ ਦਾ ਨਾਮ ਪੁਲਿਸ ਨੇ ਲਿਆ ਹੈ।
- Punjab Govt VAT Scheme: ਸਰਕਾਰ ਦੇ ਫੈਸਲੇ ਨਾਲ ਖਿੜੇ ਵਪਾਰੀਆਂ ਦੇ ਚਿਹਰੇ, ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ, ਜਾਣੋ ਕੀ ਹੋਵੇਗਾ ਫਾਇਦਾ
- Akali Dal Press Conference : ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਰੋਮਾਣਾ ਨੇ ਕੀਤੀ ਪ੍ਰੈੱਸ ਕਾਨਫਰੰਸ, ਪਰਚੇ ਸਬੰਧੀ ਕੀਤੇ ਵੱਡੇ ਖੁਲਾਸੇ
- Chhattisgarh Election 2023: ਭਲਕੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਪਹਿਲੇ ਪੜਾਅ ਦੀ ਵੋਟਿੰਗ, 20 ਸੀਟਾਂ 'ਤੇ ਜਨਤਾ ਕਰੇਗੀ ਫੈਸਲਾ, ਜਾਣੋ ਪੂਰੀ ਜਾਣਕਾਰੀ
ਸੱਟੇਬਾਜ਼ੀ ਦਾ ਮਾਸਟਰਮਾਈਂਡ: ਸੱਟੇ ਦੇ ਮਾਸਟਰਮਾਈਂਡ ਦੇ ਨਾਲ ਦੋ ਹੋਰ ਲੋਕ ਵੀ ਸਾਹਮਣੇ ਆਏ ਹਨ। ਪੁਲਿਸ ਨੇ ਜਿਸ ਮੁਲਜ਼ਮ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ ਉਹ ਸੱਟੇਬਾਜ਼ੀ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਸਗੋਂ ਸੁਜਾਨਪੁਰ ਨਗਰ ਕੌਂਸਲ ਦਾ ਕੌਂਸਲਰ ਮਹਿੰਦਰਪਾਲ ਬਾਲੀ (Councilor Mahendrapal Bali) ਉਰਫ ਸੂਰੀ ਹੈ ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ। ਸੂਰੀ ਦੀ ਪਤਨੀ ਸੁਜਾਨਪੁਰ ਨਗਰ ਕੌਂਸਲ ਦੀ ਪ੍ਰਧਾਨ ਹੈ। ਸੂਰੀ ਦੇ ਨਾਲ-ਨਾਲ ਉਸ ਦੇ ਦੋ ਹੋਰ ਪੁਲਿਸ ਵੱਲੋਂ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਦਾ ਦਾਅਵਾ ਹੈ ਕਿ ਜੋ ਇਸ ਸੱਟੇ ਵਿੱਚ ਪਹਿਲਾਂ ਫੜੇ ਗਏ ਹਨ,ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਕਈ ਖੁਲਾਸੇ ਹੋ ਰਹੇ ਹਨ ਅਤੇ ਜੋ ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਜਲਦੀ ਹੀ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।