ਪਠਾਨਕੋਟ: ਜ਼ਿਲ੍ਹਾ ਦੇ ਪਿੰਡ ਮਨਵਾਲ ਦੇ ਇੱਕ ਮਜ਼ਦੂਰ ਦਾ ਬੇਟਾ ਜਿਸ ਦਾ ਨਾਮ ਆਦਿਤਿਆ ਸੀ ਬੜੀ ਛੋਟੀ ਜਿਹੀ ਉਮਰ ਦੇ ਵਿਚ ਉਹ ਇੰਨਾ ਵੱਡਾ ਕੰਮ ਕਰ ਗਿਆ ਕਿ ਲੋਕਾਂ ਦੇ ਲਈ ਇੱਕ ਮਿਸਾਲ ਬਣ ਗਿਆ। ਪਿੰਡ ਮਨਵਾਲ ਦਾ ਰਹਿਣ ਵਾਲਾ ਆਦਿਤਿਆ ਜਿਸ ਦੀ ਉਮਰ ਮਹਿਜ਼ 13 ਸਾਲ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਕਿਸੇ ਬਿਮਾਰੀ ਦੇ ਨਾਲ ਜੂਝ ਰਿਹਾ ਸੀ। ਜਿਸ ਦਾ ਇਲਾਜ਼ ਪੀਜੀਆਈ ਦੇ ਵਿੱਚ ਚੱਲ ਰਿਹਾ ਸੀ ਅਤੇ ਬੀਤੇ ਦਿਨ ਉਹ ਪੀਜੀਆਈ ਦੇ ਵਿੱਚ ਆਪਣੀ ਬੀਮਾਰੀ ਨਾਲ ਲੜਦਾ ਹੋਇਆ ਦਮ ਤੋੜ ਗਿਆ।
ਇਹ ਵੀ ਪੜੋ: ਸ਼ਰਮਸ਼ਾਰ! : ਸਾਈਕਲ 'ਤੇ ਪਤਨੀ ਦੀ ਲਾਸ਼ ਲੈ ਭਟਕਦਾ ਰਿਹਾ ਬਜ਼ੁਰਗ, ਨਹੀਂ ਕਰਨ ਦਿੱਤਾ ਸਸਕਾਰ
ਮਰਨ ਤੋਂ ਪਹਿਲਾਂ ਇਹ ਛੋਟਾ ਬੱਚਾ ਆਦਿਤਿਆ ਇੰਨਾ ਵੱਡਾ ਕੰਮ ਕਰ ਗਿਆ ਕਿ ਲੋਕਾਂ ਦੇ ਲਈ ਇੱਕ ਮਿਸਾਲ ਬਣ ਗਿਆ ਉਸ ਨੇ ਮਰਨ ਤੋਂ ਪਹਿਲਾਂ ਆਪਣੀਆਂ ਦੋਨੋਂ ਅੱਖਾਂ ਦਾਨ ਕਰ ਦਿੱਤੀਆਂ ਤਾਂ ਕਿ ਉਸ ਦੀ ਅੱਖਾਂ ਨਾਲ ਕੋਈ ਕਿਸੇ ਹੋਰ ਦੀ ਰੌਸ਼ਨੀ ਵਾਪਸ ਆ ਸਕੇ। ਉਸ ਦੀ ਇਹ ਮਹਾਨਤਾ ਪਠਾਨਕੋਟ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਉਸ ਦੀ ਇਸ ਮਹਾਨਤਾ ਨੂੰ ਸੈਲਿਊਟ ਕਰ ਰਹੇ ਹਨ। ਸਾਡਾ ਵੀ ਇਸ ਛੋਟੇ ਬੱਚੇ ਆਦਿਤਿਆ ਨੂੰ ਸੈਲਿਊਟ ਹੈ ਜਿਸ ਨੇ ਆਪਣੀ ਇਸ ਮਹਾਨਤਾ ਨੂੰ ਦਿਖਾਉਂਦੇ ਹੋਏ ਆਪਣੀਆਂ ਦੋਨੋਂ ਅੱਖਾਂ ਦਾਨ ਕਰ ਦਿੱਤੀਆਂ।