ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਪ੍ਰਸਿੱਧ ਮੌਂਟੈਸਰੀ ਕੈਂਬਰਿਜ਼ ਸਕੂਲ(Montessori Cambridge School) ਦੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਸਕੂਲ ਦੇ ਹੋਸਟਲ ਦੀ ਬਿਲਡਿੰਗ ਦੇ ਵਿਚ ਬਣੇ ਬਾਥਰੂਮ ਦੇ ਵਿੱਚ ਦਸਵੀਂ ਦੇ ਵਿਦਿਆਰਥੀ ਦੀ ਲਾਸ਼ ਲਟਕਦੀ ਹੋਈ ਮਿਲੀ, ਜਿਸ ਦੇ ਬਾਰੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ।
ਜਿਨ੍ਹਾਂ ਨੇ ਸਕੂਲ ਦੇ ਵਿੱਚ ਪੁੱਜ ਕੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਪ੍ਰਬੰਧਕਾਂ ਦੇ ਉੱਪਰ ਦੋਸ਼ ਲਗਾਏ ਹਨ, ਇਸ ਬਾਰੇ ਜਦੋਂ ਪਰਿਵਾਰ ਦੇ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਦੇ ਬੱਚੇ ਨੇ ਆਤਮਹੱਤਿਆ ਕਰ ਲਈ ਹੈ।
ਦੂਜੇ ਪਾਸੇ ਜਦੋਂ ਡੀ.ਐੱਸ.ਪੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਕੂਲ ਦੇ ਵਿੱਚ ਬੱਚੇ ਦੀ ਲਾਸ਼ ਲਟਕ ਰਹੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੇ ਹਨ।
ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦੇਖਣ ਤੋਂ ਆਤਮਹੱਤਿਆ ਲੱਗ ਰਹੀ ਹੈ, ਪਰ ਫਿਰ ਵੀ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਮਾਨਸਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ