ETV Bharat / state

ਰੇਸ਼ਮ ਦੇ ਕੀੜੇ ਦੇ ਰਹੇ ਹਨ ਕਈ ਪਰਿਵਾਰਾਂ ਨੂੰ ਰੋਜ਼ਗਾਰ - ਪਠਾਨਕੋਟ

ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਸਾਲ ਦੇ ਵਿਚ 2 ਵਾਰ ਬਾਹਰ ਤੋਂ ਅੰਡੇ ਮੰਗਵਾਏ ਜਾਂਦੇ ਹਨ, ਤੇ ਇਨ੍ਹਾਂ ਅੰਡਿਆਂ ਨੂੰ ਤਕਰੀਬਨ 15 ਦਿਨ ਆਪਣੇ ਕੋਲ ਰੱਖ ਕੀੜੇ ਤਿਆਰ ਕਰਕੇ ਇਨ੍ਹਾਂ ਕੀੜਿਆਂ ਨੂੰ ਕਿੱਟ ਪਾਲਕ ਕਿਸਾਨ ਜੋ ਇਨ੍ਹਾਂ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਦੇ ਦਿਤੇ ਜਾਂਦੇ ਹਨ।

ਰੇਸ਼ਮ ਦੇ ਕੀੜੇ ਦੇ ਰਹੇ ਰੋਜ਼ਗਾਰ
ਰੇਸ਼ਮ ਦੇ ਕੀੜੇ ਦੇ ਰਹੇ ਰੋਜ਼ਗਾਰ
author img

By

Published : Sep 23, 2021, 5:49 PM IST

ਪਠਾਨਕੋਟ: ਰੇਸ਼ਮ ਦੇ ਕੀੜਿਆਂ(Silkworms) ਤੋਂ ਰੇਸ਼ਮ ਤਿਆਰ ਕਰਕੇ ਜ਼ਿਲ੍ਹਾ ਪਠਾਨਕੋਟ ਤੋਂ ਕਈ ਪਰਿਵਾਰ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ। ਕਈ ਪਰਿਵਾਰ ਇਸ ਤਰ੍ਹਾਂ ਦੇ ਹਨ। ਜੋ ਪਿਛਲੇ ਕਾਫੀ ਸਮੇ ਤੋਂ ਇਸ ਕੀਟ ਪਾਲਣ ਕਿੱਤੇ ਦੇ ਨਾਲ ਜੁੜੇ ਹੋਏ ਹਨ।

ਜੋ ਕਿ ਪੰਜਾਬ ਸਰਕਾਰ(Government of Punjab) ਦਾ ਇਹ ਯਤਨ ਗਰੀਬ ਪਰਿਵਾਰਾਂ ਦੇ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਕਾਰੋਬਾਰ ਦੇ ਵਿੱਚ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ(Department of Agriculture) ਵਲੋਂ ਸਾਲ ਦੇ ਵਿਚ 2 ਵਾਰ ਬਾਹਰ ਤੋਂ ਅੰਡੇ ਮੰਗਵਾਏ ਜਾਂਦੇ ਹਨ, ਤੇ ਇਨ੍ਹਾਂ ਅੰਡਿਆਂ ਨੂੰ ਤਕਰੀਬਨ 15 ਦਿਨ ਆਪਣੇ ਕੋਲ ਰੱਖ ਕੀੜੇ ਤਿਆਰ ਕਰਕੇ ਇਨ੍ਹਾਂ ਕੀੜਿਆਂ ਨੂੰ ਕਿੱਟ ਪਾਲਕ ਕਿਸਾਨ ਜੋ ਇਨ੍ਹਾਂ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਦੇ ਦਿਤੇ ਜਾਂਦੇ ਹਨ।

ਰੇਸ਼ਮ ਦੇ ਕੀੜੇ ਦੇ ਰਹੇ ਹਨ ਕਈ ਪਰਿਵਾਰਾਂ ਨੂੰ ਰੋਜ਼ਗਾਰ

ਇਨ੍ਹਾਂ ਰੇਸ਼ਮ ਦੇ ਕੀੜਿਆਂ ਨੂੰ ਕੀਟ ਪਾਲਕ ਆਪਣੇ ਘਰਾਂ ਵਿਚ ਲੈ ਜਾਂਦੇ ਹਨ ਅਤੇ ਤਕਰੀਬਨ 35 ਦਿਨ ਆਪਣੇ ਕੋਲ ਰੱਖਦੇ ਹਨ ਅਤੇ ਇਨ੍ਹਾਂ ਰੇਸ਼ਮ ਕੀੜਿਆਂ ਤੋਂ ਕਾਕੂਨ ਤਿਆਰ ਕੀਤਾ ਜਾਂਦਾ ਹੈ। ਜਿਸਦੇ ਚਲਦੇ ਕੀਟ ਪਾਲਕ ਇਕ ਮਹੀਨੇ ਵਿਚ 15 ਤੋਂ 20 ਹਜਾਰ ਰੁਪਏ ਤੱਕ ਕਮਾ ਲੈਂਦੇ ਹਨ।

ਦੱਸਿਆ ਜਾਂਦਾ ਹੈ ਕਿ ਰੇਸ਼ਮ ਦੇ ਕੀੜੇ ਸ਼ਹਿਤੂਤ ਦੇ ਪੱਤੇ ਖਾ ਰੇਸ਼ਮ ਤਿਆਰ ਕਰਦੇ ਹਨ। ਇਸ ਬਾਰੇ ਗੱਲ ਕਰਦੇ ਹੋਏ, ਵਿਭਾਗ ਦੇ ਅਧਿਕਾਰੀ ਵਲੋਂ ਕਿਹਾ ਗਿਆ ਕਿ ਇਹ ਮਾਰਚ ਅਪ੍ਰੈਲ ਅਤੇ ਅਗਸਤ ਸਤੰਬਰ ਸਾਲ ਦੇ ਵਿਚ 2 ਵਾਰ ਕੀੜੇ ਪਾਲ ਰੇਸ਼ਮ ਤਿਆਰ ਕੀਤਾ ਜਾਂਦਾ ਹੈ।

ਜਿਸ ਵਿੱਚ ਸਰਕਾਰ ਵਲੋਂ ਇਨ੍ਹਾਂ ਕਿੱਟ ਪਾਲਕਾਂ ਦੀ ਕੀੜੇ ਪਾਲਣ ਵਿੱਚ ਖੂਬ ਮਦਦ ਕੀਤੀ ਜਾਂਦੀ ਹੈ। ਜਦ ਕੀੜਿਆਂ ਤੋਂ ਰੇਸ਼ਮ ਤਿਆਰ ਹੋ ਜਾਂਦਾ ਹੈ, ਤਾਂ ਪੰਜਾਬ ਸਰਕਾਰ ਵਲੋਂ ਇਸ ਰੇਸ਼ਮ ਨੂੰ ਮੰਡੀ ਵਿਚ ਵੇਚ ਦਿੱਤਾ ਜਾਂਦਾ ਹੈ, ਜਿਸਦੇ ਚਲਦੇ ਕਿੱਟ ਪਾਲਕ ਦੀ ਪੰਜਾਬ ਸਰਕਾਰ(punjab goverment) ਵਲੋਂ ਮਦਦ ਕਰਕੇ ਜਿਥੇ ਬੇਰੋਜ਼ਗਾਰੀ ਦੂਰ ਕੀਤੀ ਜਾਂਦੀ ਹੈ। ਓਥੇ ਹੀ ਇਨ੍ਹਾਂ ਰੇਸ਼ਮ ਦੇ ਕੀੜਿਆਂ ਤੋਂ ਇਨ੍ਹਾਂ ਲੋਕਾਂ ਦੀ ਰੋਜ਼ੀ ਰੋਟੀ ਵੀ ਚਲਦੀ ਰਹਿੰਦੀ ਹੈ।

ਇਹ ਵੀ ਪੜ੍ਹੋ:ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੈਪਟਨ ਨੂੰ ਸੱਦਿਆ ਰਾਸ਼ਟਰਵਾਦੀ, ਕਾਂਗਰਸ ਨੂੰ ਰਾਸ਼ਟਰ ਵਿਰੋਧੀ

ETV Bharat Logo

Copyright © 2024 Ushodaya Enterprises Pvt. Ltd., All Rights Reserved.