ਪਠਾਨਕੋਟ: ਸਿਵਲ ਹਸਪਤਾਲ ਪਠਾਨਕੋਟ ਦੇ ਬਲੱਡ ਬੈਂਕ 'ਚ ਪਿਛਲੇ 4 ਦਿਨਾਂ ਤੋਂ ਖ਼ੂਨ ਨਹੀਂ ਮਿਲ ਰਿਹਾ। ਇੱਕ ਦਿਨ ਪਹਿਲਾਂ ਖ਼ੂਨਦਾਨ ਕੈਂਪ ਦੇ ਰਾਹੀ ਸਿਰਫ਼ 27 ਯੂਨਿਟ ਖ਼ੂਨ ਬਲੱਡ ਬੈਂਕ 'ਚ ਮੌਜੂਦ ਹੈ ਜਦਕਿ 50 ਯੂਨਿਟ ਤੋਂ ਵੱਧ ਰੋਜ਼ਾਨਾ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਸਿਵਲ ਅਤੇ ਪ੍ਰਾਈਵੇਟ ਹਸਪਤਾਲ 'ਚ ਡਲਿਵਰੀ ਜਾਂ ਆਪਰੇਸ਼ਨ ਦੇ ਲਈ ਆ ਰਹੇ ਮਰੀਜ਼ਾਂ ਦੇ ਲਈ ਖ਼ੂਨ ਨਹੀਂ ਮਿਲ ਰਿਹਾ।
ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਆਏ ਮਰੀਜ਼ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਹ ਕਈ ਦਿਨਾਂ ਤੋਂ ਏ-ਪੋਜ਼ਿਟਿਵ ਬਲੱਡ ਦੇ ਲਈ ਬਲੱਡ ਬੈਂਕ ਵਿੱਚ ਚੱਕਰ ਕੱਟ ਰਿਹਾ ਹੈ ਅਤੇ ਅੱਜ ਜਾ ਕੇ ਉਸ ਨੂੰ ਬਲੱਡ ਮਿਲਿਆ ਹੈ।
ਇਹ ਵੀ ਪੜ੍ਹੋ: ਕਰੋਨਾ ਵਾਇਰਸ: ਹੱਥ ਮਿਲਾਉਣ ਨਾਲੋਂ ਸਤਿ ਸ੍ਰੀ ਅਕਾਲ ਚੰਗੀ
ਕੁੱਝ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਿਵਲ ਹਸਪਤਾਲ ਪਠਾਨਕੋਟ ਇੱਕ ਵੱਡਾ ਹਸਪਤਾਲ ਹੈ ਜਿਥੇ ਪਠਾਨਕੋਟ ਹੀ ਨਹੀਂ ਬਲਕਿ ਹਿਮਾਚਲ ਅਤੇ ਜੰਮੂ ਦੇ ਵੀ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਿਵਲ ਹਸਪਤਾਲ 'ਚ ਬਲੱਡ ਪਹੁੰਚਾਉਣ 'ਚ ਮਦਦ ਕਰਨੀ ਚਾਹੀਦੀ ਹੈ।
ਉਥੇ ਹਸਪਤਾਲ ਪ੍ਰਸ਼ਾਸਨ ਨੇ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਖ਼ੂਨਦਾਨ ਕਰਨ ਤਾਂ ਜੋ ਹਸਪਤਾਲ 'ਚ ਆ ਰਹੀ ਇਹ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।