ਪਠਾਨਕੋਟ: ਅਮਰਨਾਥ ਯਾਤਰਾ ਨੂੰ ਰੋਕੇ ਜਾਣ ਤੋਂ ਬਾਅਦ ਪੰਜਾਬ-ਜੰਮੂ ਸਰਹੱਦ ਮਾਧੋਪੁਰ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਨਕਾਣਾ ਸਾਹਿਬ ਤੋਂ ਆਏ ਕੌਮਾਂਤਰੀ ਨਗਰ ਕੀਰਤਨ ਦੇ ਮੱਦੇਨਜ਼ਰ ਵੀ ਸਰਹੱਦ 'ਤੇ ਚੌਕਸੀ ਦੋ ਗੁਣਾ ਕਰ ਦਿੱਤੀ ਗਈ ਹੈ।
ਨਾਕਾ ਇੰਚਾਰਜ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਤਣਾਅਪੂਰਣ ਹਾਲਾਤਾਂ ਤੇ ਕੌਮਾਂਤਰੀ ਨਗਰ ਕੀਰਤਨ ਦੀ ਸੁਰੱਖਿਆਂ ਵਜੋਂ ਪੰਜਾਬ ਸਰਕਾਰ ਨੇ ਪੰਜਾਬ-ਜੰਮੂ ਸਰਹੱਦ ਮਾਧੋਪੁਰ ਵਿੱਚ ਹੋਰ ਸੁਰੱਖਿਆਂ ਬਲ ਤੈਨਾਤ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਨਾਕਾ ਲਗਾ ਕੇ ਜੰਮੂ ਤੋਂ ਆਉਣ ਵਾਲੀਆਂ ਗੱਡੀਆਂ ਦੀ ਚੈਂਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Chandrayaan-2 ਨੇ ਧਰਤੀ ਦੀਆਂ ਅਨੋਖੀਆਂ ਤਸਵੀਰਾਂ ਭੇਜੀਆਂ
ਉਨ੍ਹਾਂ ਕਿਹਾ ਕਿ, ਜਿੱਥੇ ਅਮਰਨਾਥ ਯਾਤਰੀਆਂ ਨੂੰ ਪੰਜਾਬ ਵਿੱਚ ਦਾਖ਼ਲ ਹੁੰਦੇ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਉੱਥੇ ਹੀ ਨਨਕਾਣਾ ਸਾਹਿਬ ਤੋਂ ਚੱਲੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਦੀ ਵੀ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ: ਪਾਣੀ ਦੇ ਮੁੱਦੇ ਨੂੰ ਲੈ ਕੇ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ ਸੁਖਬੀਰ ਬਾਦਲ