ETV Bharat / state

ਸਕੂਲੀ ਬੱਚਿਆਂ ਦੇ ਸਿਰ ਵੱਜ ਰਹੀ ਖ਼ਤਰੇ ਦੀ ਘੰਟੀ

author img

By

Published : Aug 27, 2019, 1:42 PM IST

ਪਠਾਨਕੋਟ ਜ਼ਿਲ੍ਹੇ 'ਚ ਵੱਧ ਪੈਸੇ ਕਮਾਉਣ ਦੇ ਲਾਲਚ 'ਚ ਆਟੋ ਡਾਲਕਾਂ ਵੱਲੋਂ ਆਟੋ ਨੂੰ ਓਵਰਲੋਡ ਕੀਤੇ ਜਾਣ ਕਾਰਨ ਜ਼ਿਲ੍ਹੇ ਦੇ ਸਕੂਲੀ ਬੱਚਿਆਂ ਦੇ ਸਿਰ ਖ਼ਤਰੇ ਦੀ ਘੰਟੀ ਵੱਜ ਰਹੀ ਹੈ।ਜ਼ਿਲ੍ਹੇ ਦੇ ਡੀਸੀ ਰਾਮਵੀਰ ਦਾ ਕਹਿਣਾ ਹੈ ਕਿ ਚਾਈਲਡ ਹੈਲਥ ਕੇਅਰ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਮੇਂ ਸਮੇਂ 'ਤੇ ਇਨਾਂ ਦੀ ਜਾਂਚ ਕਰ ਇਨ੍ਹਾਂ 'ਤੇ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ।

ਸਕੂਲੀ ਬੱਚਿਆਂ ਦੇ ਸਿਰ ਵੱਜ ਰਹੀ ਖ਼ਤਰੇ ਦੀ ਘੰਟੀ

ਪਠਾਨਕੋਟ: ਜ਼ਿਲ੍ਹੇ 'ਚ ਸਕੂਲੀ ਬੱਚਿਆਂ ਦੇ ਸੁਰੱਖਿਆ ਦਾ ਕੋਈ ਪੁਖ਼ਤਾ ਇੰਤਜ਼ਾਮ ਨਾ ਹੋਣ ਕਾਰਨ ਸਕੂਲੀ ਬੱਚਿਆਂ ਦੇ ਸਿਰ ਖਤਰੇ ਦੀ ਘੰਟੀ ਵੱਜ ਰਹੀ ਹੈ। ਜ਼ਿਲ੍ਹੇ ਦੇ ਆਟੋ ਚਾਲਕ ਵੱਧ ਪੈਸੇ ਕਮਾਉਣ ਦੇ ਲਾਲਚ 'ਚ ਆਟੋ ਨੂੰ ਓਵਰਲੋਡ ਕਰ ਰਹੇ ਹਨ ਜਿਸ ਕਾਰਨ ਸਕੂਲੀ ਬੱਚਿਆਂ ਤੇ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਜ਼ਿਲ੍ਹੇ ਦੇ ਟ੍ਰੈਫਿਕ ਇੰਚਾਰਜ ਵਿਜੈ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਠਾਨਕੋਟ ਦੀ ਟੀਮ ਵੱਲੋਂ ਚਾਈਲਡ ਪ੍ਰੋਟੈਕਸ਼ਨ ਟੀਮ ਬਣਾਈ ਗਈ ਹੈ ਜਿਸ ਅਧੀਨ ਵੱਧ ਪੈਸੇ ਕਮਾਉਣ ਦੇ ਲਾਲਚ 'ਚ ਓਵਰਲੋਡ ਕੀਤੇ ਗਏ ਆਟੋ ਚਾਲਕਾਂ ਦਾ ਚਲਾਨ ਕੀਤਾ ਜਾਂਦਾ ਹੈ ਅਤੇ ਕਨੂੰਨ ਦੇ ਅਨੁਸਾਰ ਉਨ੍ਹਾਂ ਨੂੰ ਜ਼ੁਰਮਾਨੇ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ।

ਸਕੂਲੀ ਬੱਚਿਆਂ ਦੇ ਸਿਰ ਵੱਜ ਰਹੀ ਖ਼ਤਰੇ ਦੀ ਘੰਟੀ

ਜਿੱਥੇ ਇੱਕ ਪਾਸੇ ਪ੍ਰਸ਼ਾਸਨ ਚਾਈਲਡ ਹੈਲਥ ਕੇਅਰ ਨੂੰ ਲੈ ਕੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਨਜ਼ਰ ਆਉਂਦਾ ਹੈ ਉਥੇ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਸੱਚਾਈ ਇਨ੍ਹਾਂ ਸਾਰਿਆਂ ਦਾਅਵਿਆਂ ਨੂੰ ਖੋਖਲਾ ਕਰਦੀ ਨਜ਼ਰ ਆਉਂਦੀ ਹੈ। ਇਸ ਸਬੰਧੀ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਦੇ ਸਕੂਲਾਂ ਦੇ ਬਾਹਰ ਖੜੇ ਆਟੋਆਂ ਦਾ ਜਾਇਜ਼ਾ ਕੀਤਾ ਤਾਂ ਦੇਖਿਆ ਕਿ ਆਟੋ ਚਾਲਕ ਆਪਣੇ ਮੁਨਾਫ਼ੇ ਲਈ ਵੱਧ ਤੋਂ ਵੱਧ ਬੱਚੇ ਆਟੋ 'ਚ ਬਿਠਾ ਰਹੇ ਹਨ।
ਜ਼ਿਲ੍ਹੇ ਦੇ ਡੀਸੀ ਰਾਮਵੀਰ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਸਮੇਂ ਸਮੇਂ 'ਤੇ ਚਾਈਲਡ ਹੈਲਥ ਕੇਅਰ ਅਤੇ ਟ੍ਰੈਫਿਕ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਇਹ ਸਮੱਸਿਆ ਆਮ ਹੈ। ਕੁਝ ਦਿਨ ਪਹਿਲਾਂ ਜਲੰਧਰ ਦੇ ਲੋਕਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਰਹੇ ਨੀਟੂ ਸ਼ਟਰਾਂ ਵਾਲੇ ਦੀ ਬੱਚੀ ਦੀ ਸਕੂਲ ਆਟੋ ਚੋਂ ਡਿੱਗਣ ਕਾਰਨ ਮੌਤ ਹੋ ਗਈ ਸੀ।
ਅਕਸਰ ਵੱਧ ਪੈਸੇ ਕਮਾਉਣ ਦਾ ਲਾਲਚ ਵਿਅਕਤੀ ਨੂੰ ਉਸ ਦੇ ਫਰਜ਼ਾਂ ਤੋਂ ਦੂਰ ਕਰ ਦਿੰਦਾ ਹੈ। ਪਰ ਲੋੜ ਹੈ ਪ੍ਰਸ਼ਾਸਨ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਗਰੂਕ ਹੋਣ ਦੀ ਤਾਂ ਜੋ ਬੱਚਿਆ ਸਿਰ ਮੰਡਰਾ ਰਹੇ ਖਤਰੇ ਨੂੰ ਟਾਲਿਆ ਜਾ ਸਕੇ।

Intro:ਪਠਾਨਕੋਟ ਚ ਸਕੂਲੀ ਬੱਚੇ ਨਹੀਂ ਆਟੋ ਚ ਸੁਰੱਖਿਅਤ, ਆਟੋ ਚਾਲਕ ਵੱਧ ਪੈਸੇ ਕਮਾਉਣ ਦੇ ਲਾਲਚ ਚ ਕਰਦੇ ਹਨ ਓਵਰਲੋਡ, ਪਠਾਨਕੋਟ ਚ ਪਹਿਲਾਂ ਵੀ ਕਈ ਸਕੂਲੀ ਬੱਚੇ ਹੋ ਚੁੱਕੇ ਹਨ ਹਾਦਸਿਆਂ ਦਾ ਸ਼ਿਕਾਰ, ਬੱਚਿਆਂ ਨੂੰ ਸਕੂਲ ਲਿਜਾਣ ਅਤੇ ਲਿਆਉਣ ਵਾਲੇ ਆਟੋ ਚ ਨਹੀਂ ਹਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ, ਕੁਝ ਦਿਨ ਪਹਿਲਾਂ ਜਲੰਧਰ ਦੇ ਲੋਕਸਭਾ ਚੋਣਾਂ ਚ ਆਜ਼ਾਦ ਉਮੀਦਵਾਰ ਰਹੇ ਨੀਟੂ ਸ਼ਟਰਾਂ ਵਾਲੇ ਦੀ ਬੱਚੀ ਸਕੂਲ ਆਟੋ ਚੋਂ ਡਿੱਗਣ ਦੇ ਹੋ ਗਈ ਸੀ ਮੌਤ।Body:ਜਿੱਥੇ ਇੱਕ ਪਾਸੇ ਪ੍ਰਸ਼ਾਸਨ ਚਾਈਲਡ ਹੈਲਥ ਕੇਅਰ ਨੂੰ ਲੈ ਕੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਨਜ਼ਰ ਆਉਂਦਾ ਹੈ ਉਥੇ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਸੱਚਾਈ ਇਨ੍ਹਾਂ ਸਾਰਿਆਂ ਦਾਅਵਿਆਂ ਨੂੰ ਖੋਖਲਾ ਕਰਦੀ ਨਜ਼ਰ ਆਉਂਦੀ ਹੈ ਅਸੀਂ ਗੱਲ ਕਰ ਰਹੇ ਹਾਂ ਪਠਾਨਕੋਟ ਦੇ ਉਨ੍ਹਾਂ ਬੱਚਿਆਂ ਦੀ ਜੋ ਰੋਜ਼ਾਨਾ ਸਵੇਰੇ ਆਪਣੇ ਘਰੋਂ ਸਕੂਲੀ ਆਟੋ ਚ ਨਿਕਲਦੇ ਹਨ ਉਹ ਬੱਚੇ ਆਟੋ ਚ ਕਿੰਨਾ ਸੁਰਕਸ਼ਿਤ ਹਨ ਜਦ ਇਸ ਗੱਲ ਨੂੰ ਜਾਨਣ ਦੇ ਲਈ ਸਾਡੀ ਟੀਮ ਨੇ ਸ਼ਹਿਰ ਦੇ ਸਕੂਲਾਂ ਦੇ ਬਾਹਰ ਖੜੇ ਆਟੋਆਂ ਦਾ ਜਾਇਜ਼ਾ ਕੀਤਾ ਤਾਂ ਦੇਖਿਆ ਕਿ ਆਟੋ ਚਾਲਕ ਆਪਣੇ ਮੁਨਾਫੇ ਦੇ ਲਈ ਵੱਧ ਤੋਂ ਵੱਧ ਬੱਚੇ ਆਟੋਆਂ ਦੇ ਵਿੱਚ ਭਰ ਕੇ ਲੈ ਜਾਂਦੇ ਹਨ ਜਿਸ ਨਾਲ ਪਹਿਲਾਂ ਵੀ ਕਈ ਸਕੂਲੀ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਕੁਝ ਦਿਨਾਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਜਲੰਧਰ ਚ ਲੋਕ ਸਭਾ ਚੋਣਾਂ ਚ ਆਜ਼ਾਦ ਉਮੀਦਵਾਰ ਰਹੇ ਨੀਟੂ ਸ਼ਟਰਾਂ ਵਾਲੇ ਦੀ ਬੱਚੀ ਦੀ ਸਕੂਲ ਤੋਂ ਘਰ ਮੁੜਦੇ ਹੋਏ ਆਟੋ ਚੋਂ ਡਿੱਗਣ ਦੇ ਕਾਰਨ ਮੌਤ ਹੋ ਗਈ ਸੀ ਅਜਿਹੇ ਕਈ ਹਾਦਸੇ ਪਠਾਨਕੋਟ ਵਿੱਚ ਵੀ ਹੋ ਚੁੱਕੇ ਹਨ ਜਿਸ ਤੋਂ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਸਿੱਖ ਨਹੀਂ ਲਈ ਉੱਥੇ ਇਸ ਬਾਰੇ ਜਦ ਟ੍ਰੈਫਿਕ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਆਟੋ ਚਾਲਕ ਓਵਰਲੋਡ ਕਰਦੇ ਹਨ ਜਿਸ ਨੂੰ ਵੇਖਦੇ ਹੋਏ ਚਾਈਲਡ ਪ੍ਰੋਟੈਕਸ਼ਨ ਟੀਮ ਬਣਾਈ ਗਈ ਅਤੇ ਲੋੜ ਤੋਂ ਵੱਧ ਬੱਚੇ ਸਕੂਲ ਲਿਜਾਣ ਵਾਲੇ ਆਟੋ ਚਾਲਕਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ ਉਹਨਾਂ ਨੇ ਬੱਚਿਆਂ ਦੇ ਮਾਂ ਪਿਓ ਦੇ ਅੱਗੇ ਅਪੀਲ ਵੀ ਕੀਤੀ ਹੈ ਕਿ ਉਹ ਵੀ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਜਿਸ ਆਟੋ ਵਿਚ ਉਨ੍ਹਾਂ ਦੇ ਬੱਚੇ ਸਕੂਲ ਜਾ ਰਹੇ ਹਨ ਉਹ ਆਟੋ ਸੁਰੱਖਿਅਤ ਹਨ ਜਾਂ ਨਹੀਂ। Conclusion:ਡੀਸੀ ਪਠਾਨਕੋਟ ਨੇ ਵੀ ਇਸ ਗੱਲ ਤੇ ਧਿਆਨ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੇ ਵਿੱਚ ਜਿੰਨੇ ਵੀ ਸਕੂਲ ਬੱਸਾਂ ਅਤੇ ਸਕੂਲੀ ਆਟੋ ਚੱਲਦੇ ਹਨ ਜੇਕਰ ਉਹ ਸੁਰੱਖਿਅਤ ਨਹੀਂ ਹਨ ਜਾਂ ਲੋੜ ਤੋਂ ਵੱਧ ਬੱਚਿਆਂ ਨੂੰ ਲੈ ਕੇ ਜਾਂਦੇ ਹਨ ਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਵਾਈਟ--ਰਾਮਵੀਰ (ਡੀ ਸੀ ਪਠਾਨਕੋਟ)
ਵਾਈਟ--ਵਿਜੈ ਕੁਮਾਰ (ਟ੍ਰੈਫਿਕ ਇੰਚਾਰਜ)
ETV Bharat Logo

Copyright © 2024 Ushodaya Enterprises Pvt. Ltd., All Rights Reserved.