ETV Bharat / state

ਮਾਧੋਪੁਰ ਸਰਹੱਦ ਦੇ ਨਾਕੇ ਉੱਤੇ ਪੁਲਿਸ ਨੇ ਲਗਾਈ ਲੱਖਾਂ ਦੀ ਸਕੈਨਿੰਗ ਮਸ਼ੀਨ

ਪਠਾਨਕੋਟ ਦੇ ਮਾਧੋਪੁਰ ਸਰਹੱਦ ਉੱਤੇ ਪੁਲਿਸ ਵੱਲੋਂ 38 ਲੱਖ ਰੁਪਏ ਦੀ ਸਕੈਨਿੰਗ ਮਸ਼ੀਨ ਲਗਾਈ ਗਈ ਜਿਸ ਨਾਲ ਜੰਮੂ ਕਸ਼ਮੀਰ ਤੋਂ ਪਠਾਨਕੋਟ ਵੱਲ ਆ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਵੇਗੀ।

ਫ਼ੋਟੋ।
author img

By

Published : Nov 22, 2019, 7:10 PM IST

ਪਠਾਨਕੋਟ: ਮਾਧੋਪੁਰ ਸਰਹੱਦ ਉੱਤੇ ਹੁਣ ਜੰਮੂ ਕਸ਼ਮੀਰ ਤੋਂ ਪਠਾਨਕੋਟ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੇ ਬੈਗਾਂ ਨੂੰ ਚੈੱਕ ਕੀਤਾ ਜਾਵੇਗਾ। ਪਠਾਨਕੋਟ ਦੇ ਖ਼ਾਸ ਮੰਨੇ ਜਾਣ ਵਾਲੇ ਮਾਧੋਪੁਰ ਨਾਕੇ ਉੱਤੇ ਪੁਲਿਸ ਵੱਲੋਂ 38 ਲੱਖ ਰੁਪਏ ਦੀ ਸਕੈਨਿੰਗ ਮਸ਼ੀਨ ਲਗਾਈ ਗਈ ਜਿਸ ਦੇ ਰਾਹੀਂ ਜੰਮੂ ਕਸ਼ਮੀਰ ਤੋਂ ਪਠਾਨਕੋਟ ਵੱਲ ਆ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਵੇਗੀ।

ਵੇਖੋ ਵੀਡੀਓ

ਪਹਿਲਾਂ ਨਾਕੇ ਉੱਤੇ ਸਿਰਫ਼ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਅਤੇ ਮੁਲਾਜ਼ਮਾਂ ਵੱਲੋਂ ਗੱਡੀ ਵਿੱਚ ਪਏ ਸਮਾਨ ਦੀ ਖੁਦ ਚੈਕਿੰਗ ਕੀਤੀ ਜਾਂਦੀ ਸੀ ਪਰ ਹੁਣ ਸਕੈਨਿੰਗ ਮਸ਼ੀਨ ਵੱਲੋਂ ਸਾਰੀਆਂ ਗੱਡੀਆਂ ਦੇ ਸਾਮਾਨ ਦੀ ਬਰੀਕੀ ਨਾਲ ਸਕੈਨਿੰਗ ਕੀਤੀ ਜਾਵੇਗੀ।

ਅਜਿਹਾ ਕਰਕੇ ਸੁਰੱਖਿਆ ਨੂੰ ਪੁਖਤਾ ਬਣਾਇਆ ਜਾਵੇਗਾ ਅਤੇ ਹਥਿਆਰ ਜਾਂ ਗੋਲਾ ਬਰੂਦ ਨੂੰ ਹੁਣ ਆਸਾਨੀ ਨਾਲ ਫੜਿਆ ਜਾ ਸਕੇਗਾ। ਇਸ ਮਸ਼ੀਨ ਦਾ ਉਦਘਾਟਨ ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਪਠਾਨਕੋਟ ਦੇ ਐਸਐਸਪੀ ਅਤੇ ਬਾਕੀ ਪੁਲਿਸ ਅਧਿਕਾਰੀ ਵੀ ਨਾਕੇ ਉੱਤੇ ਤੈਨਾਤ ਰਹੇ। ਨਾਕੇ ਉੱਤੇ ਤੈਨਾਤ ਮੁਲਾਜ਼ਮਾਂ ਨੂੰ ਇਸ ਮਸ਼ੀਨ ਨੂੰ ਚਲਾਉਣ ਦੇ ਲਈ ਟ੍ਰੇਨਿੰਗ ਦਿੱਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਕਾਫੀ ਮੁਸਤੈਦ ਹੈ ਅਤੇ ਪੰਜਾਬ ਦਾ ਮਾਧੋਪੁਰ ਅਜਿਹਾ ਪਹਿਲਾ ਨਾਕਾ ਹੈ ਜਿਸ ਵਿੱਚ ਸਕੈਨਿੰਗ ਮਸ਼ੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਸਕੈਨਿੰਗ ਮਸ਼ੀਨ ਨਾਕੇ ਉੱਤੇ ਲਗਾਈ ਗਈ ਹੈ ਜਿਸ ਨਾਲ ਗੱਡੀ ਵਿੱਚ ਪਏ ਸਮਾਨ ਨੂੰ ਆਸਾਨੀ ਨਾਲ ਸਕੈਨ ਕੀਤਾ ਜਾ ਸਕੇਗਾ।

Intro:ਹੁਣ ਜੰਮੂ ਕਸ਼ਮੀਰ ਅਤੇ ਪੰਜਾਬ ਬਾਰਡਰ ਤੇ ਹੋਵੇਗੀ ਸਾਰੀ ਚੀਜ਼ਾਂ ਦੇ ਸਕੈਨ, ਸੁਰੱਖਿਆ ਦੇ ਲਿਹਾਜ਼ ਤੋਂ ਮਾਧੋਪੁਰ ਬਾਰਡਰ ਦਾ ਨਾਕਾ ਸਭ ਤੋਂ ਸੰਜੀਦਾ, ਪਠਾਨਕੋਟ ਦੇ ਮਾਧੋਪੁਰ ਬਾਰਡਰ ਦੇ ਨਾਕੇ ਤੇ 38 ਲੱਖ ਦੀ ਕੀਮਤ ਨਾਲ ਪੁਲਿਸ ਨੇ ਲਗਾਈ ਸਕੈਨਿੰਗ ਮਸ਼ੀਨ, ਮਾਧੋਪੁਰ ਬਾਰਡਰ ਤੇ ਹੋਵੇਗੀ ਜੰਮੂ ਕਸ਼ਮੀਰ ਤੋਂ ਆਉਣ ਵਾਲੀ ਗੱਡੀਆਂ ਚ ਪਏ ਸਾਮਾਨ ਦੀ ਚੈਕਿੰਗ , ਇਸ ਤੋਂ ਪਹਿਲਾਂ ਮੁਲਾਜ਼ਮ ਖੁਦ ਕਰਦੇ ਸਨ ਸਾਮਾਨ ਦੀ ਚੈਕਿੰਗ, ਸਕੈਨਿੰਗ ਮਸ਼ੀਨ ਨਾਲ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਆਸਾਨੀ ਨਾਲ ਲੱਗੇਗਾ ਪਤਾ।Body:ਪਠਾਨਕੋਟ ਦੇ ਮਾਧੋਪੁਰ ਬਾਰਡਰ ਤੇ ਹੁਣ ਜੰਮੂ ਕਸ਼ਮੀਰ ਤੋਂ ਪਠਾਨਕੋਟ ਆਉਣ ਵਾਲਿਆ ਸਾਰੀਆਂ ਗੱਡੀਆਂ ਦੇ ਬੈਗਾਂ ਨੂੰ ਕੀਤਾ ਜਾਵੇਗਾ ਸਕੈਨ ਪਠਾਨਕੋਟ ਦੇ ਖ਼ਾਸ ਮੰਨੇ ਜਾਣ ਵਾਲੇ ਮਾਧੋਪੁਰ ਨਾਕੇ ਚ ਪੁਲਿਸ ਵੱਲੋਂ 38 ਲੱਖ ਦੀ ਕੀਮਤ ਨਾਲ ਸਕੈਨਿੰਗ ਮਸ਼ੀਨ ਲਗਾਈ ਗਈ ਜਿਸ ਦੇ ਰਾਹੀਂ ਪਠਾਨਕੋਟ ਵੱਲ ਆ ਰਹੀ ਜੰਮੂ ਕਸ਼ਮੀਰ ਤੋਂ ਗੱਡੀਆਂ ਨੂੰ ਸਕੈਨਿੰਗ ਦੇ ਜ਼ਰੀਏ ਚੈਕਿੰਗ ਕੀਤੀ ਜਾਵੇਗਾ ਨਾਕੇ ਤੇ ਪਹਿਲਾਂ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਪਰ ਮੁਲਾਜ਼ਮਾਂ ਵੱਲੋਂ ਗੱਡੀ ਚ ਪਏ ਸਮਾਨ ਦੀ ਖੁਦ ਚੈਕਿੰਗ ਕੀਤੀ ਜਾਂਦੀ ਸੀ ਪਰ ਹੁਣ ਸਕੈਨਿੰਗ ਮਸ਼ੀਨ ਵੱਲੋਂ ਸਾਰੀ ਗੱਡੀਆਂ ਦੇ ਸਾਮਾਨ ਦੀ ਬਰੀਕੀ ਨਾਲ ਸਕੈਨਿੰਗ ਕੀਤੀ ਜਾਵੇਗੀ ਜਿਸ ਨਾਲ ਸੁਰੱਖਿਆ ਨੂੰ ਪੁਖਤਾ ਬਣਾਇਆ ਜਾਵੇਗਾ ਅਤੇ ਹਥਿਆਰ ਜਾਂ ਗੋਲਾ ਬਰੂਦ ਨੂੰ ਹੁਣ ਆਸਾਨੀ ਨਾਲ ਫੜਿਆ ਜਾ ਸਕੇਗਾ ਇਸ ਮਸ਼ੀਨ ਦਾ ਉਦਘਾਟਨ ਬਾਰਡਰ ਰੇਂਜ ਦੇ ਆਈ ਜੀ ਐੱਸਪੀਐੱਸ ਪਰਮਾਰ ਵੱਲੋਂ ਕੀਤਾ ਗਿਆ ਇਸ ਦੇ ਨਾਲ ਹੀ ਐਸਐਸਪੀ ਪਠਾਨਕੋਟ ਅਤੇ ਬਾਕੀ ਪੁਲਿਸ ਅਧਿਕਾਰੀ ਵੀ ਨਾਕੇ ਤੇ ਤੈਨਾਤ ਰਹੇ। ਨਾਕੇ ਤੇ ਤੈਨਾਤ ਮੁਲਾਜ਼ਮਾਂ ਨੂੰ ਇਸ ਮਸ਼ੀਨ ਨੂੰ ਚਲਾਉਣ ਦੇ ਲਈ ਵੱਖ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ। Conclusion:ਆਈ ਜੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਦੀ ਪੁਲਿਸ ਕਾਫੀ ਮੁਸਤੈਦ ਹੈ ਅਤੇ ਪੰਜਾਬ ਦੇ ਮਾਧੋਪੁਰ ਅਜਿਹਾ ਪਹਿਲਾ ਨਾਕਾ ਹੈ ਜਿਸ ਵਿੱਚ ਸਕੈਨਿੰਗ ਮਸ਼ੀਨ ਲਗਾਈ ਗਈ ਹੈ ਅਤੇ ਉਹ ਸਾਰੇ ਏਜੰਸੀਆਂ ਨਾਲ ਤਾਲਮੇਲ ਵਿੱਚ ਹਨ ਉਹਨਾਂ ਨੇ ਕਿਹਾ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਹ ਸਕੈਨਿੰਗ ਮਸ਼ੀਨ ਨਾਕੇ ਤੇ ਲਗਾਈ ਗਈ ਹੈ ਜਿਸ ਗੱਡੀ ਚ ਪਏ ਸਾਮਾਨ ਨੂੰ ਆਸਾਨੀ ਨਾਲ ਸਕੈਨ ਕੀਤਾ ਜਾ ਸਕੇਗਾ।

ਵ੍ਹਾਈਟ--ਐੱਸਪੀਐੱਸ ਪਰਮਾਰ (ਆਈਜੀ ਬਾਰਡਰ ਰੇਂਜ)
ETV Bharat Logo

Copyright © 2024 Ushodaya Enterprises Pvt. Ltd., All Rights Reserved.