ਪਠਾਨਕੋਟ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ (Incidents of looting in Punjab) ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ, ਜਿਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ (Pathankot) ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਵੱਖ-ਵੱਖ ਥਾਵਾਂ 'ਤੇ 3 ਅਣਪਛਾਤੇ ਵਿਅਕਤੀ ਸਾਹਮਣੇ ਆਏ ਹਨ।
ਇੰਨਾਂ ਲੁਟੇਰਿਆਂ ਵਲੋਂ ਪਹਿਲਾਂ ਸ਼ਾਮ ਦੇ ਸਮੇਂ ਇੱਕ ਕਾਰ ਖੋਹੀ, ਫਿਰ ਕਾਰ ਖੋਹ ਕੇ ਬੀਤੀ ਰਾਤ 2 ਬੱਚਿਆਂ ਤੋਂ ਬੰਦੂਕ ਦੀ ਨੋਕ 'ਤੇ ਲੁੱਟ (Loot at gunpoint) ਕੀਤੀ। ਇਨ੍ਹਾਂ ਲੁਟੇਰਿਆ ਨੇ ਬੱਚਿਆਂ ਤੋਂ ਉਨ੍ਹਾਂ ਦਾ ਸਕੂਟਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਦੂਜੇ ਪਾਸੇ ਘਟਨਾ ਤੋਂ ਬਾਅਦ ਐੱਸ.ਐੱਸ.ਪੀ. ਵੱਲੋਂ ਸਾਰੇ ਥਾਣਿਆਂ ਅਤੇ ਨਾਕਿਆ ਨੂੰ ਅਲਰਟ (Alerts to police stations and checkpoints) ਕਰ ਦਿੱਤਾ ਗਿਆ ਹੈ।
ਅਜਿਹੇ ਵਿੱਚ ਐੱਸ.ਐੱਸ.ਪੀ. ਪਠਾਨਕੋਟ (SSP Pathankot) ਵੱਲੋਂ ਸਾਰੇ ਥਾਣਿਆਂ ਅਤੇ ਨਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਦੇਰ ਰਾਤ ਸ਼ਹਿਰ ਵਿੱਚੋਂ ਲੰਘਣ ਵਾਲੇ ਹਰ ਵਾਹਨ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਦੋਂ ਪੀੜਤ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕੁਝ ਸਾਮਾਨ ਲੈਣ ਲਈ ਸੈਲੀ ਰੋਡ ਵੱਲ ਗਏ ਸਨ, ਜਿੱਥੇ 3 ਵਿਅਕਤੀਆਂ ਨੇ ਉਨ੍ਹਾਂ ਤੋਂ ਬੰਦੂਕ ਦੀ ਨੋਕ 'ਤੇ ਉਨ੍ਹਾਂ ਨਾਲ ਲੁੱਟ (Loot at gunpoint) ਕੀਤੀ।
ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ (Police) ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਟੀਮ ਇਸ ਮਾਮਲੇ 'ਤੇ ਲੱਗੀ ਹੋਈ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:Russia-Ukraine War: ਹਿੰਡਨ ਏਅਰਬੇਸ 'ਤੇ ਉਤਰੇਗਾ C-17 ਜਹਾਜ਼, ਵੀਕੇ ਸਿੰਘ ਨਾਲ ਆਵੇਗਾ ਜ਼ਖਮੀ ਵਿਦਿਆਰਥੀ