ETV Bharat / state

ਰਵਿਦਾਸ ਮੰਦਿਰ ਨੂੰ ਤੋੜਨ ਦਾ ਮਾਮਲਾ: ਰਵਿਦਾਸ ਸਮਾਜ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਦਿੱਲੀ ਵਿੱਚ ਸਥਿਤ ਗੁਰੂ ਰਵਿਦਾਸ ਮਹਾਰਾਜ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ ਵਿੱਚ ਰਵਿਦਾਸ ਸਮਾਜ ਦੇ ਲੋਕ ਸੜਕਾਂ 'ਤੇ ਉਤਰ ਆਏ ਹਨ। ਮੋਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਰਵਿਦਾਸ ਮੰਦਿਰ ਨੂੰ ਤੋੜਨ ਦਾ ਕੰਮ ਸ਼ਰੂ ਕਰ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਲੁਧਿਆਣਾ, ਜਲੰਧਰ ਤੇ ਪਠਾਨਕੋਟ ਵਿੱਚ ਸਥਿਤ ਰਵਿਦਾਸ ਸਮਾਜ ਨੇ ਮੋਦੀ ਸਰਕਾਰ ਤੇ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਪੁਤਲਾ ਸਾੜਿਆ।

author img

By

Published : Aug 10, 2019, 5:16 PM IST

ਫ਼ੋਟੋ

ਚੰਡੀਗੜ੍ਹ: ਦਿੱਲੀ ਦੇ ਤੁਗਲਕਾਵਾਦ ਵਿੱਚ ਮੋਦੀ ਸਰਕਾਰ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਰਵਿਦਾਸ ਮਹਾਰਾਜ ਦੇ ਮੰਦਿਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ਵਿੱਚ ਰਵਿਦਾਸ ਸਮਾਜ ਦੇ ਲੋਕਾਂ ਨੇ ਜਲੰਧਰ, ਲੁਧਿਆਣਾ ਤੇ ਪਠਾਨਕੋਟ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਰੋਡ ਜਾਮ ਕਰਕੇ ਪੁਤਲਾ ਸਾੜਿਆ।

ਵੀਡੀਓ

ਇਹ ਵੀ ਪੜ੍ਹੋ: ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ: ਸੋਨੀਆ ਤੇ ਰਾਹੁਲ ਮੀਟਿੰਗ 'ਚੋਂ ਨਿਕਲੇ, ਨਹੀਂ ਹੋਣਗੇ ਚੋਣ ਪ੍ਰਕਿਰਿਆ ਦਾ ਹਿੱਸਾ

ਇਸ ਬਾਰੇ ਰਵਿਦਾਸ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੋ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮੰਦਿਰ ਨੂੰ ਤੋੜਨ ਦੀ ਕੋਸ਼ਿਸ਼ ਕਾਰਨ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਵਿੱਚ ਰੋਸ ਹੈ ਕਿਉਂਕਿ ਮੰਦਿਰ ਨਾਲ ਰਵਿਦਾਸ ਸਮਾਜ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੰਦਿਰ ਨੂੰ ਤੋੜਨ ਤੋਂ ਨਹੀਂ ਰੋਕਿਆ ਗਿਆ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ ਤੇ ਸਮਾਜ ਦੀ ਅਗਵਾਈ ਵਿੱਚ ਵੱਡਾ ਅੰਦੋਲਨ ਕੀਤਾ ਜਾਵੇਗਾ।

Intro:ਦਿੱਲੀ ਚ ਗੁਰੂ ਰਵਿਦਾਸ ਮੰਦਰ ਨੂੰ ਤੋੜਨ ਦੇ ਵਿਰੋਧ ਚ ਸੜਕਾਂ ਤੇ ਉਤਰੇ ਲੋਕ, ਮੰਦਰ ਟੁੱਟਣ ਨੂੰ ਲੈ ਕੇ ਰਵਿਦਾਸ ਭਾਈਚਾਰੇ ਚ ਰੋਸ ਦੀ ਲਹਿਰ, ਰੋਸ ਦੇ ਚੱਲਦੇ ਪਠਾਨਕੋਟ ਜਲੰਧਰ ਹਾਈਵੇ ਕੀਤਾ ਜਾਮ, ਦਿੱਲੀ ਸਰਕਾਰ ਦਾ ਫੂਕਿਆ ਪੁਤਲਾ।Body:ਦਿੱਲੀ ਚ ਸ੍ਰੀ ਗੁਰੂ ਰਵਿਦਾਸ ਮੰਦਰ ਤੋੜਨ ਤੋਂ ਬਾਅਦ ਦੇਸ਼ ਭਰ ਚ ਵੱਖ ਵੱਖ ਥਾਵਾਂ ਤੇ ਲੋਕਾਂ ਵੱਲੋਂ ਰੋਡ ਜਾਮ ਕੀਤੇ ਗਏ। ਉੱਥੇ ਪਠਾਨਕੋਟ ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਪਠਾਨਕੋਟ ਜਲੰਧਰ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਦਿੱਲੀ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰ ਪੁਤਲਾ ਫੂਕਿਆ। ਤੁਹਾਨੂੰ ਦੱਸਦੀ ਹੈ ਕਿ ਦਿੱਲੀ ਚ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਤੀਰਥ ਸਥਾਨ ਮੰਦਰ ਤੁਗਲਕਾਬਾਦ ਨੂੰ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਡਿਗਾ ਦਿੱਤਾ ਗਿਆ ਸੀ। ਜਿਸਦੇ ਵਿਰੋਧ ਦੇ ਚੱਲਦੇ ਦੇਸ਼ ਭਰ ਚ ਰੋਡ ਜਾਮ ਕੀਤੇ ਜਾ ਰਹੇ ਸਨ। Conclusion:ਪ੍ਰਦਰਸ਼ਨ ਕਰ ਰਹੇ ਰਵਿਦਾਸ ਸਮੁਦਾਏ ਦੇ ਲੋਕਾਂ ਦਾ ਕਹਿਣਾ ਸੀ ਕਿ ਦਿੱਲੀ ਪ੍ਰਸ਼ਾਸਨ ਨੇ ਜਿਵੇਂ ਮੰਦਰ ਨੂੰ ਸੁੱਟਿਆ ਹੈ ਇਹ ਇੱਕ ਨਿਧਣੀਏ ਕੰਮ ਹੈ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜਲਦ ਹੀ ਇਸ ਮੰਦਰ ਦਾ ਨਿਰਮਾਣ ਕਰਵਾ ਦੇਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ।
ਬਾਈਟ--ਰਾਜਰਾਨੀ (ਪ੍ਰਦਰਸ਼ਨਕਾਰੀ)
ਵਾਈਟ--ਵਿਜੈ ਕੁਮਾਰ (ਪ੍ਰਦਰਸ਼ਨਕਾਰੀ)
ETV Bharat Logo

Copyright © 2024 Ushodaya Enterprises Pvt. Ltd., All Rights Reserved.