ਪਠਾਨਕੋਟ: ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਹਰ ਤਰ੍ਹਾਂ ਦੇ ਉਦਯੋਗ ਧੰਦੇ ਪ੍ਰਭਾਵਿਤ ਹੋਏ ਹਨ ਉੱਥੇ ਹੀ ਤਿਉਹਾਰਾਂ 'ਤੇ ਵੀ ਇਸ ਦਾ ਪ੍ਰਭਾਵ ਪਿਆ ਹੈ।ਇਸ ਵਾਰ ਰਾਮਲੀਲਾ ਕਰਵਾਉਣ ਦੇ ਸਰਕਾਰ ਨੇ ਕੁੱਝ ਰਿਆਇਤਾਂ ਦੇ ਨਾਲ ਹੁਕਮ ਜ਼ਰੂਰ ਦੇ ਦਿੱਤੇ ਹਨ ਪਰ ਲੋਕਾਂ ਦਾ ਇਸ ਸਬੰਧੀ ਧੰਦਾ ਪੂਰੀ ਤਰ੍ਹਾਂ ਠੱਪ ਪਿਆ ਹੈ।
ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਾਲ ਕਮਾਈ ਬੀਤੇ ਸਾਲ ਨਾਲੋਂ ਘੱਟ ਕੇ 30 ਤੋਂ 35 ਫੀਸਦੀ ਰਹਿ ਗਈ ਹੈ। ਦੁਕਾਨਦਾਰਾਂ ਵੱਲੋਂ ਦੁਕਾਨਾਂ ਤਾਂ ਸਜਾਈਆਂ ਜਾ ਰਹੀਆਂ ਹਨ ਪਰ ਰਾਮ ਲੀਲਾ ਦਾ ਸਮਾਨ ਲੈਣ ਕੋਈ ਨਹੀਂ ਪਹੁੰਚ ਰਿਹਾ ਹੈ। ਦੱਸਣਯੋਗ ਹੈ ਕਿ ਕੁੱਝ ਸਮੇਂ ਬਾਅਦ ਨਰਾਤੇ ਸ਼ੁਰੂ ਹੋ ਰਹੇ ਹਨ, ਅਤੇ ਹਰ ਸਾਲ ਵਾਂਗ ਧੂਮ ਧਾਮ ਨਾਲ ਮਨਾਈ ਜਾਂਦੀ ਰਾਮਲੀਲਾ ਇਸ ਵਾਰ ਬਹੁਤ ਘੱਟ ਲੋਕਾਂ ਦੀ ਸ਼ਮੂਲੀਅਤ ਨਾਲ ਬਹੁਤ ਘੱਟ ਥਾਵਾਂ 'ਤੇ ਆਯੋਜਿਤ ਕੀਤੀ ਜਾਵੇਗੀ।
ਇਸ ਸਬੰਧੀ ਜਦੋਂ ਰਾਮਲੀਲਾ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਰਾਮਲੀਲਾ ਕਰਨ ਲਈ 2 ਮਹੀਨੇ ਪਹਿਲਾਂ ਤੋਂ ਤਿਆਰੀਆਂ ਕਰਨੀਆਂ ਪੈਂਦੀਆਂ ਹਨ ਜਦ ਕਿ ਪ੍ਰਸ਼ਾਸਨ ਵੱਲੋਂ ਰਾਮਲੀਲਾ ਸਬੰਧੀ ਹਾਦਇਤਾਂ ਅਤੇ ਨਿਰਦੇਸ਼ ਮਹਿਜ਼ ਇੱਕ ਹਫਤਾ ਪਹਿਲਾਂ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਸਰਕਾਰ ਨੇ ਕੋਰੋਨਾ ਕਾਲ 'ਚ ਰਾਮਲੀਲਾ ਲਾਉਣ ਦੀ ਮਨਜ਼ੂਰੀ ਤਾਂ ਦੇ ਦਿੱਤੀ ਪਰ ਇਸ 'ਚ ਦੇਖਣ ਵਾਲਿਆਂ ਦੀ ਗਿਣਤੀ ਸੌ ਹੀ ਮਿੱਥੀ ਗਈ ਹੈ। ਸਰਕਾਰ ਦੀ ਇਸ ਸ਼ਰਤ 'ਤੇ ਕਈ ਪ੍ਰਬੰਧਕਾਂ ਨੇ ਨਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਇਸ ਲਈ ਜ਼ਿਲ੍ਹਾ ਪਠਾਨਕੋਟ 'ਚ ਇਸ ਵਾਰ ਰਾਮਲੀਲਾ ਕੁੱਝ ਕੁ ਪਿੰਡਾਂ 'ਚ ਹੀ ਖੇਡੀ ਜਾਵੇਗੀ।