ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਭਾਜਪਾ ਨੇ ਬੀਤੇ ਦਿਨ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਉਥੇ ਹੀ ਦੇਰ ਰਾਤ ਭਾਜਪਾ ਨੇ ਇੱਕ ਹੋਰ ਉਮੀਦਵਾਰ ਦਾ ਐਲਾਨ ਕੀਤਾ। ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਚੋਣ (Ashwani Sharma will contest from Pathankot) ਲੜਣਗੇ, ਜਿਹਨਾਂ ਦੇ ਨਾਂ ਦਾ ਐਲਾਨ ਦੇਰ ਰਾਤ ਕੀਤਾ ਗਿਆ।
ਦੱਸ ਦਈਏ ਕਿ ਭਾਜਪਾ, ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਮਿਲਕੇ ਚੋਣ ਲੜ ਰਹੇ ਹਨ।
ਇਹ ਵੀ ਪੜੋ: ਭਾਰਤੀ ਜਨਤਾ ਪਾਰਟੀ ਨੇ ਆਪਣੇ ਪੁਰਾਣੇ ਉਮੀਦਵਾਰਾਂ 'ਤੇ ਫਿਰ ਕੀਤਾ ਵਿਸ਼ਵਾਸ
ਪਹਿਲੀ ਸੂਚੀ ਵਿੱਚ ਸ਼ਾਮਲ ਹਨ 34 ਉਮੀਦਵਾਰ
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਚੱਲਦੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਾਰੀ ਕੀਤੀ ਗਈ ਲਿਸਟ ਵਿੱਚ ਭਾਜਪਾ ਵੱਲੋਂ 34 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਵਿੱਚ ਜਲੰਧਰ ਤੋਂ ਮਨੋਰੰਜਨ ਕਾਲੀਆ, ਅੰਮ੍ਰਿਤਸਰ ਉੱਤਰੀ ਤੋਂ ਕ੍ਰਿਸ਼ਨ ਦੇਵ ਭੰਡਾਰੀ, ਮੁਕੇਰੀਆਂ ਤੋਂ ਜੰਗੀ ਲਾਲ, ਦਸੂਹਾ ਤੋਂ ਰਘੂਨਾਥ ਰਾਣਾ, ਹੁਸ਼ਿਆਰਪੁਰ ਤੋਂ ਤਿਕਸ਼ਨ ਸੂਦ, ਚੱਬੇਵਾਲ ਤੋਂ ਡਾ. ਦਿਲਬਾਗ ਰਾਏ, ਗੜ੍ਹਸ਼ੰਕਰ ਤੋਂ ਨਮਿਸ਼ਾ ਮਹਿਤਾ, ਬੰਗਾ ਤੋਂ ਮੋਹਨ ਲਾਲ ਬੰਗਾ, ਬਲਾਚੌਰ ਤੋਂ ਅਸ਼ੋਕ ਸਿੰਘ ਉਮੀਦਵਾਰ ਹੋਣਗੇ।
ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ ਬਾਠ, ਫ਼ਤਹਿਗੜ੍ਹ ਸਾਹਿਬ ਤੋਂ ਕੰਵਰ ਵੀਰ ਸਿੰਘ ਟੌਹੜਾ, ਅਮਲੋਹ ਤੋਂ ਗੁਰਪ੍ਰੀਤ ਸਿੰਘ ਭੱਟੀ, ਗਿੱਲ ਵਿਧਾਨ ਸਭਾ ਹਲਕੇ ਤੋਂ ਐੱਸ.ਆਰ.ਲੱਦੜ, ਜਗਰਾਉਂ ਤੋਂ ਨਰਿੰਦਰ ਸਿੰਘ, ਫਿਰੋਜ਼ਪੁਰ ਸ਼ਹਿਰੀ ਤੋਂ ਮੌਜੂਦਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਜਲਾਲਾਬਾਦ ਤੋਂ ਪੂਰਨ ਚੰਦ, ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜੈਨੀ, ਅਬੋਹਰ ਤੋਂ ਮੌਜੂਦਾ ਵਿਧਾਇਕ ਅਰੁਣ ਨਾਰੰਗ ਉਮੀਦਵਾਰ ਹਨ।
ਮੁਕਤਸਰ ਤੋਂ ਰਾਜੇਸ਼ ਬਟੇਲਾ, ਫ਼ਰੀਦਕੋਟ ਤੋਂ ਗੌਰਵ ਕੱਕੜ, ਬੁੱਚੋ ਮਾਮੰਡੀ ਤੋਂ ਰੁਪਿੰਦਰ ਸਿੰਘ ਸਿੱਧੂ, ਤਲਵੰਡੀ ਸਾਬੋ ਤੋਂ ਰਵੀ ਪ੍ਰੀਤ ਸਿੰਘ ਸਿੱਧੂ, ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਖਾ, ਡੇਰਾਬੱਸੀ ਤੋਂ ਸੰਜੀਵ ਖੰਨਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਲੁਧਿਆਣ ਕੇਂਦਰੀ ਤੋਂ ਗੁਰਦੇਵ ਸ਼ਰਮਾ, ਲੁਧਿਆਣ ਪੱਛਮੀ ਤੋਂ ਐਡਵੋਕੇਤ ਬਿਕਰਮ ਸਿੱਧੂ, ਵਿਧਾਨਸਭਾ ਹਲਕਾ ਗਿੱਲ ਤੋਂ ਐਸ ਆਰ ਲੱਦੜ, ਜਗਰਾਓਂ ਤੋਂ ਕੰਵਰ ਨਰਿੰਦਰ ਸਿੰਘ ਨੂੰ ਉਮੀਦਵਾਰ ਉਤਾਰਿਆ ਗਿਆ।
ਇਹ ਵੀ ਪੜੋ: ਕੈਪਟਨ ਦਾ ਵੱਡਾ ਦਾਅਵਾ, ਕਿਹਾ- ਗੈਰ-ਕਾਨੂੰਨੀ ਮਾਈਨਿੰਗ 'ਚ ਸ਼ਾਮਲ ਵਿਧਾਇਕਾਂ ਬਾਰੇ ਸੋਨੀਆ ਨੂੰ ਦਿੱਤੀ ਸੀ ਜਾਣਕਾਰੀ