ETV Bharat / state

ਗੁੜ/ਸ਼ੱਕਰ ਦੀ ਗੁਣਵੱਤਾ ਵਧਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਪੰਜਾਬ ਖੇਤੀਬਾੜੀ ਵਿਭਾਗ - ਗੁਣਵੱਤਾ ਵਾਲਾ ਗੁੜ ਤੇ ਸ਼ੱਕਰ ਬਣਾਉਣ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

ਕਿਸਾਨਾਂ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਦੀ ਆਰਥਿਕ ਹਾਲਤ 'ਚ ਸੁਧਾਰ ਲਈ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਦੇ ਤਹਿਤ ਪੰਜਾਬ ਤੰਦਰੁਸਤ ਮਿਸ਼ਨ ਅਤੇ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਤੋਂ ਵਧੀਆ ਵਧੀਆ ਗੁਣਵੱਤਾ ਵਾਲਾ ਗੁੜ ਅਤੇ ਸ਼ੱਕਰ ਬਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਪੰਜਾਬ ਖੇਤੀਬਾੜੀ ਵਿਭਾਗ

author img

By

Published : Dec 18, 2019, 12:44 PM IST

ਪਠਾਨਕੋਟ : ਠੰਡ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਸੜਕਾਂ ਦੇ ਕੰਢੇ ਹਜ਼ਾਰਾਂ ਦੀ ਗਿਣਤੀ 'ਚ ਗੁੜ ਬਣਾਉਣ ਵਾਲੀਆਂ ਘੁਲਾੜੀਆਂ ਲਗਾਈਆਂ ਜਾਂਦੀਆਂ ਹਨ। ਪੰਜਾਬ ਖੇਤੀਬਾੜੀ ਵਿਭਾਗ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗੁੜ ਅਤੇ ਸ਼ੱਕਰ ਦੀ ਗੁਣਵੱਤਾ ਨੂੰ ਵਧਾਉਣ ਅਤੇ ਸਾਫ਼-ਸਫਾਈ ਸਬੰਧੀ ਘੁਲਾੜੀ ਮਾਲਕਾਂ ਅਤੇ ਕਿਸਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਪੰਜਾਬ ਖੇਤੀਬਾੜੀ ਵਿਭਾਗ

ਇਸੇ ਲੜੀ ਦੇ ਤਹਿਤ ਅੱਜ ਖੇਤੀਬਾੜੀ ਵਿਭਾਗ ਦੇ ਵੱਲੋਂ ਪਿੰਡ ਬ੍ਰਹਮ ਲਾਡੀ ਚ ਜਾ ਕੇ ਕਿਸਾਨਾਂ ਨੂੰ ਗੰਨੇ ਤੋਂ ਓਰਗੈਨਿਕ ਗੁੜ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਬਾਰੇ ਦੱਸਦੇ ਹੋਏ ਖੇਤੀਬਾੜੀ ਵਿਭਾਗ ਦੇ ਅਫ਼ਸਰ ਹਰਤਰਨ ਪਾਲ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਕੈਂਪ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ ਮੁਤਬਾਕ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੈਂਪ ਰਾਹੀਂ ਘੁਲਾੜੀ ਮਾਲਕਾਂ ਅਤੇ ਕਿਸਾਨਾਂ ਨੂੰ ਬਿਨ੍ਹਾਂ ਰਸਾਇਣ ਦੀ ਵਰਤੋਂ ਅਤੇ ਜੈਵਿਕ ਤਰੀਕੇ ਨਾਲ ਗੁੜ ਅਤੇ ਸ਼ੱਕਰ ਤਿਆਰ ਕਰਨ ਲਈ ਸਿਖਲਾਈ ਅਤੇ ਸੁਝਾਅ ਦਿੱਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਜਾਗਰੂਕਤਾ ਦੀ ਕਮੀ ਕਾਰਨ ਉਤਪਾਦਾਂ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਕਿਸਾਨਾ ਅਤੇ ਘੁਲਾੜੀ ਮਾਲਕਾਂ ਨੂੰ ਨੁਕਸਾਨ ਹੁੰਦਾ ਹੈ।

ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਵਧੀਆ ਗੁਣਵੱਤਾ ਵਾਲਾ ਗੁੜ ਅਤੇ ਸ਼ੱਕਰ ਜਿਥੇ ਲੋਕਾਂ ਦੀ ਸਿਹਤ 'ਤੇ ਚੰਗਾ ਪ੍ਰਭਾਵ ਪਾਉਂਦੇ ਹਨ ,ਉਥੇ ਹੀ ਇਸ ਦੇ ਸਹੀ ਮੰਡੀਕਰਨ ਅਤੇ ਸਹੀ ਗੁਣਵੱਤਾ ਕਾਰਨ ਕਿਸਾਨਾਂ ਨੂੰ ਚੰਗਾ ਮੁਨਾਫਾ ਮਿਲੇਗਾ। ਇਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ 'ਚ ਸੁਧਾਰ ਹੋਵੇਗਾ।

ਹੋਰ ਪੜ੍ਹੋ : ਪਹਾੜਾਂ 'ਚ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਵੱਧੀ ਠੰਡ, ਲੁਧਿਆਣਾ 'ਚ ਟੁੱਟਿਆ 46 ਸਾਲ ਪੁਰਾਣਾ ਰਿਕਾਰਡ

ਇਸ ਮੌਕੇ ਸਿਖਲਾਈ ਲੈਣ ਵਾਲੇ ਕਿਸਾਨਾਂ ਵੱਲੋਂ ਇਸ ਸਿਖਲਾਈ ਅਤੇ ਜਾਗਰੂਕਤਾ ਕੈਂਪ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਵੱਡੀ ਗਿਣਤੀ 'ਚ ਕਿਸਾਨ ਅਤੇ ਘੁਲਾੜੀ ਮਾਲਕ ਇਸ ਸਿਖਲਾਈ ਕੈਂਪ 'ਚ ਹਿੱਸਾ ਲੈ ਰਹੇ ਹਨ। ਕਿਸਾਨਾਂ ਨੇ ਚੰਗਾ ਗੁਣ ਤਿਆਰ ਕਰਕੇ ਆਪਣੀ ਆਰਥਿਕ ਸਥਿਤੀ ਦੇ ਠੀਕ ਹੋਣ ਦੀ ਆਸ ਪ੍ਰਗਟ ਕੀਤੀ ਹੈ।

Intro:ਖੇਤੀਬਾੜੀ ਵਿਭਾਗ ਵੱਲੋਂ ਗੰਨੇ ਤੋਂ ਗੁੜ ਬਣਾਉਣ ਦੇ ਲਈ ਕਿਸਾਨਾਂ ਨੂੰ ਕੀਤਾ ਜਾ ਰਿਹਾ ਜਾਗਰੂਕ, ਗਣੇ ਦੀ ਫ਼ਸਲ ਦਾ ਕਿਸਾਨਾਂ ਨੂੰ ਗੰਨਾ ਮਿੱਲ ਤੋਂ ਸਮੇਂ ਰਹਿੰਦਿਆਂ ਪੈਸੇ ਨਾ ਮਿਲਣ ਕਾਰਨ ਹਰ ਸਾਲ ਕਰਨਾ ਪੈਂਦਾ ਹੈ ਵਿਰੋਧ, ਗੰਨੇ ਦੀ ਫ਼ਸਲ ਤੋਂ ਗੁੜ ਬਣਾ ਕੇ ਮੁਨਾਫ਼ਾ ਕਮਾਉਣ ਅਤੇ ਸਹੀ ਮੰਡੀਕਰਨ ਦਾ ਦਿੱਤਾ ਜਾ ਰਿਹਾ ਭਰੋਸਾ।Body:ਕਿਸਾਨਾਂ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ ਦੇ ਲਈ ਜਿੱਥੇ ਖੇਤੀਬਾੜੀ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਹਨ ਉੱਥੇ ਹੀ ਗੰਨੇ ਦੀ ਖੇਤੀ ਵੀ ਕਿਸਾਨਾਂ ਨੂੰ ਵੱਧ ਮੁਨਾਫ਼ਾ ਦੇ ਸਕਦੀ ਹੈ ਪਰ ਸ਼ੂਗਰ ਮਿੱਲਾਂ ਵੱਲੋਂ ਕਿਸਾਨਾਂ ਨੂੰ ਸਮੇਂ ਰਹਿੰਦਿਆਂ ਪੈਸੇ ਨਾ ਦਿੱਤੇ ਜਾਣ ਕਾਰਨ ਹਰ ਸਾਲ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਜਿਸ ਨੂੰ ਲੈ ਕੇ ਖੇਤੀ ਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਗੁੜ ਬਣਾ ਕੇ ਚੰਗਾ ਮੁਨਾਫ਼ਾ ਕਮਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਵਿਭਾਗ ਦੇ ਵੱਲੋਂ ਗੁੜ ਸ਼ੱਕਰ ਵਾਲੇ ਕਿਸਾਨਾਂ ਨੂੰ ਚੰਗੀ ਕਿਸਮ ਦਾ ਗੁੜ ਬਣਾਉਣ ਦੇ ਸਹੀ ਤਰੀਕੇ ਅਤੇ ਮੰਡੀਕਰਨ ਦਾ ਅਸ਼ਵਾਸਨ ਦਿੱਤਾ ਜਾ ਰਿਹਾ ਹੈ। ਕਿਸਾਨ ਗੰਨੇ ਦੀ ਫ਼ਸਲ ਤੋਂ ਗੁੜ ਕੱਢ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਲਈ ਖੇਤੀਬਾੜੀ ਵਿਭਾਗ ਦੇ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਪਿੰਡਾਂ ਵਿਚ ਜਾ ਕੇ ਕੈਂਪ ਲਗਾਏ ਜਾਂਦੇ ਹਨ ਇਸੇ ਲੜੀ ਦੇ ਤਹਿਤ ਅੱਜ ਖੇਤੀਬਾੜੀ ਵਿਭਾਗ ਦੇ ਵੱਲੋਂ ਪਿੰਡ ਬ੍ਰਹਮ ਲਾਡੀ ਚ ਜਾ ਕੇ ਕਿਸਾਨਾਂ ਨੂੰ ਗੰਨੇ ਤੋਂ ਓਰਗੈਨਿਕ ਗੁੜ ਬਣਾਉਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਕੈਂਪ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਦੀ ਦੇਹ ਚ ਲਗਾਇਆ ਗਿਆ ਜਿਸ ਵਿੱਚ ਖੇਤੀਬਾੜੀ ਮਾਹਿਰ ਡਾਕਟਰ ਅਮਰੀਕ ਸਿੰਘ ਵੀ ਖਾਸ ਤੌਰ ਤੇ ਪੁੱਜੇ ਉਨ੍ਹਾਂ ਨੇ ਕਿਸਾਨਾਂ ਨੂੰ ਆਰਗੈਨਿਕ ਅਤੇ ਸਾਫ਼ ਸੁਥਰੇ ਢੰਗ ਨਾਲ ਗੁੜ ਬਣਾਉਣ ਦੀ ਜਾਣਕਾਰੀ ਦਿਤੀ।Conclusion:ਇਸ ਮੌਕੇ ਤੇ ਪੁੱਜੇ ਕਿਸਾਨਾਂ ਨੇ ਵੀ ਖੇਤੀਬਾੜੀ ਵਿਭਾਗ ਇਸ ਕੰਮ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਕੈਂਪ ਵਿੱਚ ਪੁੱਜ ਕੇ ਉਨ੍ਹਾਂ ਨੂੰ ਕਈ ਗੱਲਾਂ ਦੀ ਜਾਣਕਾਰੀ ਮਿਲੀ ਹੈ ਜਿਸ ਨਾਲ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਹੋਵੇਗਾ।

ਵਾਈਟ---ਹਰਤਰਨ ਪਾਲ ਸਿੰਘ ਖੇਤੀਬਾੜੀ ਅਧਿਕਾਰੀ
ਵਾਈਟ---ਕਿਸਾਨ
ETV Bharat Logo

Copyright © 2025 Ushodaya Enterprises Pvt. Ltd., All Rights Reserved.