ਪਠਾਨਕੋਟ : ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਮੱਕੀ ਦੀ ਫ਼ਸਲ ਨੂੰ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਅਭਿਆਨ ਚਲਾਏ ਜਾ ਰਹੇ ਹਨ। ਸਰਕਾਰ ਵੱਲੋਂ ਇਸ ਦੇ ਲਈ ਕਿਸਾਨਾਂ ਨੂੰ ਮੱਕੀ ਦੇ ਬੀਜ ਲਈ 1 ਕਿੱਲੋ ਪਿੱਛੇ 90 ਰੁਪਏ ਸਬਸਿਡੀ ਵੀ ਦਿੱਤੀ ਜਾ ਰਹੀ ਹੈ, ਜੋ ਕਿ ਸਿੱਧੀ ਕਿਸਾਨਾਂ ਦੇ ਖ਼ਾਤੇ ਵਿੱਚ ਜਮ੍ਹਾ ਹੋਵੇਗੀ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਪਠਾਨਕੋਟ ਵਿੱਚ ਮੱਕੀ ਦੀ ਫ਼ਸਲ ਦੇ ਪੈਦਾਵਾਰ ਨੂੰ ਵਧਾਉਣ ਲਈ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿਸ ਤਹਿਤ ਝੋਨੇ ਦੀ ਫ਼ਸਲ ਦੇ ਵਿੱਚੋਂ 3,000 ਹੈਕਟੇਅਰ ਕੱਢ ਕੇ ਮੱਕੀ ਦੀ ਫ਼ਸਲ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਰਕਾਰ ਵੱਲੋਂ ਕਿਸਾਨਾਂ ਦੀ ਮੱਕੀ ਦੀ ਖੇਤੀ ਦੇ ਲਈ ਬੀਜ 'ਤੇ ਇੱਕ ਕਿੱਲੋ ਪਿੱਛੇ 90 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੋ ਕਿ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾ ਹੋਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫ਼ੈਸਲਾ ਸ਼ਲਾਘਯੋਗ ਹੈ। ਉਨ੍ਹਾਂ ਕਿਹਾ ਕਿ ਮੱਕੀ ਦੀ ਫ਼ਸਲ ਨੂੰ ਕਿਸੇ ਵੀ ਧਰਤੀ ਅਤੇ ਘੱਟ ਪਾਣੀ ਨਾਲ ਬੀਜਿਆ ਜਾ ਸਕਦਾ ਹੈ। ਇਹ ਫ਼ਸਲ ਬਹੁਤ ਘੱਟ ਸਮਾਂ ਵੀ ਲੈਂਦਾ ਹੈ।
ਪਰ ਮੱਕੀ ਦੀ ਫ਼ਸਲ ਨੂੰ ਬੀਜਣ ਸਬੰਧੀ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਇਸ ਦਾ ਮੰਡੀਕਰਨ ਵੀ ਜਰੂਰੀ ਬਣਾਵੇ।
ਇਹ ਵੀ ਪੜ੍ਹੋ : ਆਰਜ਼ੀ ਪੁੱਲ ਟੁੱਟਣ ਕਾਰਨ ਭਾਰਤੀ ਫ਼ੌਜ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ
ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਪਠਾਨਕੋਟ ਵਿੱਚ 50 ਏਕੜ ਖੇਤਰ ਵਿੱਚ ਮੱਕੀ ਦੀ ਫ਼ਸਲ ਤੁਪਕਾ-ਤੁਪਕਾ ਜ਼ਰੀਏ ਸਿੰਚਾਈ ਕੀਤੀ ਜਾਵੇ। ਜਿਸ ਦੇ ਲਈ ਖੇਤੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਕਈ ਪ੍ਰਦਰਸ਼ਨੀਆਂ ਵੀ ਲਗਾਈ ਜਾ ਰਹੀਆਂ ਹਨ ਤਾਂ ਕਿ ਕਿਸਾਨ ਮੱਕੀ ਦੀ ਫ਼ਸਲ ਲਗਾਵੇ। ਕਿਸਾਨ ਦੀ ਮੱਕੀ ਦੀ ਫ਼ਸਲ ਲਗਾਉਣ ਦੇ ਲਈ ਘੱਟ ਤੋਂ ਘੱਟ ਇੱਕ ਏਕੜ ਦੇ ਵਿੱਚ ਤੁਪਕਾ-ਤੁਪਕਾ ਸਿੰਜਾਈ ਰਾਹੀਂ 1 ਲੱਖ 35 ਹਜ਼ਾਰ ਰੁਪਏ ਦਾ ਖਰਚ ਆਵੇਗਾ ਪਰ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਹੀ ਦੇਣਾ ਹੋਵੇਗਾ। ਬਾਕੀ ਦਾ ਖਰਚ ਭੂਮੀ ਅਤੇ ਜਲ ਸੰਰਖਣ ਵਿਭਾਗ ਦੇ ਵੱਲੋਂ ਕੀਤਾ ਜਾਵੇਗਾ।