ਪਠਾਨਕੋਟ: ਯੂਪੀ ਪ੍ਰਭਾਰੀ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪਠਾਨਕੋਟ ਵਿਚ ਕਾਂਗਰਸੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਪ੍ਰਦਰਸ਼ਨ ਦੇ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਨਾਲ ਪਠਾਨਕੋਟ ਦੇ ਕਈ ਦਿੱਗਜ਼ ਨੇਤਾ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣ ਸਕਦੇ ਨੇ ਨਵਜੋਤ ਸਿੱਧੂ : ਸਿਮਰਜੀਤ ਬੈਂਸ
ਇਸ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਬੈਂਸ ਦੇ ਨਾਲ ਕਈ ਦਿੱਗਜ ਨੇਤਾ ਵੀ ਮੌਜੂਦ ਰਹੇ। ਸ਼ਹਿਰ ਦੇ ਗਾਂਧੀ ਚੌਕ 'ਚ ਇਹ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀਆਂ ਦਾ ਕਹਿਣਾ ਹੈ ਕਿ ਯੂਪੀ ਪ੍ਰਸ਼ਾਸਨ ਦੱਸੇ ਕਿ ਕਿਹੜੇ ਕਾਨੂੰਨ ਦੇ ਤਹਿਤ ਪ੍ਰਿਯੰਕਾ ਗਾਂਧੀ ਨੂੰ ਪੀੜਤ ਪਰਿਵਾਰਾਂ ਨਾਲ ਮਿਲਣ ਤੋਂ ਰੋਕਿਆ ਗਿਆ ਹੈ।