ਪਠਾਨਕੋਟ: ਪੰਜਾਬ ਸਰਕਾਰ (Government of Punjab) ਵੱਲੋਂ ਬਿਜਲੀ ਚੋਰੀ ਨਾ ਹੋਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ, ਤਾਂ ਕਿ ਬਿਜਲੀ ਚੋਰੀ ਰੋਕੀ ਜਾ ਸਕੇ। ਪਰ ਉਸਦੇ ਬਾਵਜੂਦ ਵੀ ਲੋਕਾਂ ਵੱਲੋਂ ਪਾਵਰਕਾਮ ਵਿਭਾਗ ( Powercom board) ਨੂੰ ਚਕਮਾ ਦੇਣ ਲਈ ਬਿਜਲੀ ਚੋਰੀ ਕਰਕੇ ਆਪਣੇ ਲੱਗੇ ਹੋਏ ਮੀਟਰ ਸਾੜ ਦਿੱਤੇ ਜਾ ਰਹੇ ਹਨ। ਇੱਦਾਂ ਦਾ ਹੀ ਮਾਮਲਾ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ ਹੈ।
ਜਿੱਥੇ ਕਿ ਪਾਵਰਕਾਮ ਵਿਭਾਗ ਵੱਲੋਂ ਪਠਾਨਕੋਟ ਸ਼ਹਿਰ (Pathankot city) ਅੰਦਰ ਕਰੀਬ 23 ਲੱਖ ਰੁਪਏ ਜੁਰਮਾਨਾ ਉਹਨਾਂ ਲੋਕਾਂ ਨੂੰ ਕੀਤਾ ਹੈ, ਜਿੰਨ੍ਹਾਂ ਨੇ ਬਿਜਲੀ ਚੋਰੀ ਕਰਨ ਤੋਂ ਬਾਅਦ ਸਬੂਤ ਖਤਮ ਕਰਨ ਲਈ ਆਪਣੇ ਬਿਜਲੀ ਦੇ ਮੀਟਰ ਹੀ ਸਾੜ ਦਿੱਤੇ ਹਨ। ਜਦੋਂ ਪਾਵਰਕਾਮ ਵਿਭਾਗ ਨੇ ਇਨ੍ਹਾਂ ਮੀਟਰਾਂ ਨੂੰ ਟੈਸਟਿੰਗ ਦੇ ਲਈ ਲੈਬ ਵਿੱਚ ਭੇਜਿਆ ਤਾਂ ਪੂਰੇ ਮਾਮਲੇ ਦਾ ਖੁਲਾਸਾ ਹੋ ਗਿਆ। ਜਿਸ ਦੇ ਚੱਲਦੇ ਵਿਭਾਗ ਨੇ 23 ਲੱਖ ਰੁਪਈਆ ਵਸੂਲਿਆ ਹੈ।
ਦੱਸ ਦਈਏ ਕਿ ਪੰਜਾਬ ਪੁਲਿਸ ਵਾਂਗ ਬਿਜਲੀ ਬੋਰਡ (Power board) ਵੀ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾਂ ਬਿਜਲੀ ਬੋਰਡ ਨੇ ਬਹੁਤ ਵਾਰ ਪੰਜਾਬ ਪੁਲਿਸ ਦੇ ਥਾਣਿਆਂ ਵਿੱਚ ਵੀ ਛਾਪੇ ਮਾਰ ਕੇ ਕੁੰਡੀ ਫੜੀ ਹੈ। ਜਿਸ ਕਰਕੇ ਇਹ ਖ਼ਬਰਾਂ ਬੜੀ ਹੀ ਚਰਚਾ ਵਿੱਚ ਰਹੀਆਂ ਹਨ। ਇੱਕ ਵਾਰ 'ਤੇ ਬਿਜਲੀ ਬੋਰਡ ਦੇ ਲਾਇਨਮੈਨ ਦਾ ਪੁਲਿਸ ਮੁਲਾਜ਼ਮ ਨੇ ਚਲਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਬਿਜਲੀ ਬੋਰਡ (Power board) ਦੇ ਮੁਲਾਜ਼ਮ ਨੇ ਪੁਲਿਸ ਥਾਣੇ ਦੀ ਕੁੰਡੀ ਫੜ੍ਹ ਲਈ ਸੀ। ਜਿਸ ਕਰਕੇ ਇਹ ਵੀ ਸੋਸਲ ਮੀਡਿਆ (Social media) 'ਤੇ ਚਰਚਾ ਵਿੱਚ ਰਹੀ ਸੀ।
ਇਹ ਵੀ ਪੜ੍ਹੋ:- ਰਿਟਰੀਟ ਸੈਰੇਮਨੀ ਦੇਖਣ ਲਈ ਸੈਲਾਨੀਆਂ ਨੂੰ ਕਰਨਾ ਹੋਵੇਗਾ ਹੋਰ ਇੰਤਜ਼ਾਰ