ਪਠਾਨਕੋਟ: ਚੱਲਦੀ ਟਰੇਨ ਵਿੱਚ ਮੋਬਾਈਲ ਖੋਹਣ ਵਾਲੇ ਚੋਰ ਗਿਰੋਹ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਚੋਰ ਯਾਤਰੀਆਂ ਕੋਲੋਂ ਚਲਦੀ ਟਰੇਨ ਵਿੱਚੋਂ ਮੋਬਾਇਲ ਖੋਹ ਕੇ ਚਲਦੀ ਗੱਡੀ ਦੇ ਵਿੱਚੋਂ ਛਾਲ ਮਾਰ ਦਿੰਦੇ ਸੀ। ਪੁਲਿਸ ਨੂੰ ਇੰਨ੍ਹਾਂ ਚੋਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਭਾਲ ਸੀ।
ਦੇਸ਼ ਦੇ ਨੌਜਵਾਨਾਂ ਨੂੰ ਛੇਤੀ ਅਮੀਰ ਹੋਣ ਦਾ ਖੁਮਾਰ ਛਾਇਆ ਹੋਇਆ, ਚਾਹੇ ਰਾਹ ਕੋਈ ਵੀ ਹੋਵੇ, ਇਸੇ ਵਿੱਚ ਕੁਝ ਐਸਾ ਕਰ ਬਹਿੰਦੇ ਨੇ ਜਿਹਦੇ ਵਿੱਚ ਉਨ੍ਹਾਂ ਨੂੰ ਬਾਅਦ ਵਿੱਚ ਪਛਤਾਉਣਾ ਵੀ ਪੈਂਦਾ ਹੈ ਜਾਂ ਫਿਰ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਆ ਕੇ ਸਲਾਖਾਂ ਦੇ ਪਿੱਛੇ ਜਾਣਾ ਪੈਂਦਾ ਹੈ
ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਥਾਣਾ ਡਵੀਜ਼ਨ ਨੰਬਰ 2 ਦੇ ਵਿੱਚ, ਜਿੱਥੇ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਟਰੇਨ ਦੇ ਵਿੱਚ ਜਾਣ ਵਾਲੇ ਮੁਸਾਫ਼ਰਾਂ ਕੋਲੋਂ ਮੋਬਾਇਲ ਖੋਹ ਕੇ ਫ਼ਰਾਰ ਹੋ ਜਾਂਦੇ ਸੀ ਅਤੇ ਚੱਲਦੀ ਟਰੇਨ ਵਿੱਚੋਂ ਛਾਲ ਮਾਰ ਦਿੰਦੇ ਸੀ।
ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਦੀ ਤਲਾਸ਼ ਸੀ ਤੇ ਹੁਣ ਪੁਲਿਸ ਨੇ ਇਨ੍ਹਾਂ ਨੂੰ ਫੜ ਲਿਆ ਹੈ ਅਤੇ ਇਨ੍ਹਾਂ ਦੇ ਸਾਥੀਆਂ ਨੂੰ ਫੜਨ ਲਈ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਫ਼ਿਲਹਾਲ ਪੁਲਿਸ ਵੱਲੋਂ ਇਨ੍ਹਾਂ ਕੋਲ ਚਾਰ ਮੋਬਾਇਲ ਬਰਾਮਦ ਕੀਤੇ ਗਏ ਹਨ।
ਇਸ ਬਾਰੇ ਪੁਲਿਸ ਅਧਿਕਾਰੀ ਨਾਲ ਜਦ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਚੋਰਾਂ ਦੀ ਤਲਾਸ਼ ਸੀ ਇਹ ਅਕਸਰ ਚੱਲਦੀ ਟਰੇਨ ਦੇ ਵਿੱਚ ਲੋਕਾਂ ਕੋਲੋਂ ਮੋਬਾਇਲ ਖੋਹ ਕੇ ਛਾਲ ਲਾ ਦਿੰਦੇ ਸੀ।