ETV Bharat / state

ਪਠਾਨਕੋਟ ’ਚ ਕ੍ਰੈਸ਼ ਹੋਏ ਹੈਲੀਕਾਪਟਰ ਦੇ ਪਾਇਲਟ ਤੇ ਸਹਿ-ਪਾਇਲਟ ਅਜੇ ਲਾਪਤਾ - ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਸੁਰੱਖਿਅਤ

ਪਠਾਨਕੋਟ ਦੇ ਰਣਜੀਤ ਸਾਗਰ ਡੈਮ ਵਿੱਚ ਮੰਗਲਵਾਰ ਨੂੰ ਹਾਦਸਾਗ੍ਰਸਤ ਹੋਏ ਧਰੁਵ ਹੈਲੀਕਾਪਟਰ ਦੇ ਪਾਇਲਟ ਅਤੇ ਸਹਿ-ਪਾਇਲਟ ਅਜੇ ਲਾਪਤਾ ਹਨ, ਪਰ ਸੂਤਰਾਂ ਤੋਂ ਖ਼ਬਰ ਹੈ ਕਿ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਸੁਰੱਖਿਅਤ ਹਨ।

ਪਠਾਨਕੋਟ ’ਚ ਕ੍ਰੈਸ਼ ਹੋਏ ਹੈਲੀਕਾਪਟਰ ਦੇ ਪਾਇਲਟ ਤੇ ਸਹਿ-ਪਾਇਲਟ ਅਜੇ ਲਾਪਤਾ

author img

By

Published : Aug 4, 2021, 10:13 AM IST

ਪਠਾਨਕੋਟ: ਜ਼ਿਲ੍ਹੇ ਦੇ ਰਣਜੀਤ ਸਾਗਰ ਡੈਮ ਵਿੱਚ ਮੰਗਲਵਾਰ ਨੂੰ ਹਾਦਸਾਗ੍ਰਸਤ ਹੋਏ ਧਰੁਵ ਹੈਲੀਕਾਪਟਰ ਦੇ ਪਾਇਲਟ ਅਤੇ ਸਹਿ-ਪਾਇਲਟ ਅਜੇ ਲਾਪਤਾ ਹਨ। ਜਿਨ੍ਹਾਂ ਦੀ ਭਾਲ ਲਈ ਰੈਸਕਿਊ ਆਪਰੇਸ਼ ਜਾਰੀ ਹੈ। ਹਾਲਾਂਕਿ ਇਸ ਦੁਰਘਟਨਾ ਬਾਰੇ ਕੋਈ ਅਧਿਕਾਰਤ ਰੱਖਿਆ ਬਿਆਨ ਨਹੀਂ ਆਇਆ ਹੈ, ਪਰ ਸੂਤਰਾਂ ਤੋਂ ਖ਼ਬਰ ਹੈ ਕਿ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਸੁਰੱਖਿਅਤ ਹਨ।

ਇਹ ਵੀ ਪੜੋ: Tokyo Olympics: ਪਹਿਲਵਾਨ ਰਵੀ ਦਹੀਆ ਅਸਾਨੀ ਨਾਲ ਅਗਲੇ ਰਾਉਂਡ 'ਚ ਪੰਹੁਚੇ

ਉਥੇ ਹੀ ਜਾਣਕਾਰੀ ਇਹ ਵੀ ਹੈ ਕਿ ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ਉਥੇ 150 ਫੁੱਟ ਪਾਣੀ ਡੁੱਘਾ ਹੈ ਜਦਕਿ ਗੋਤੀਖੋਰ ਸਿਰਫ਼ 50 ਫੁੱਟ ਤਕ ਹੀ ਜਾ ਸਕਦੇ ਹਨ। ਹਾਲਾਂਕਿ ਇਸ ਦੌਰਾਨ ਰੈਸਕਿਊ ਆਪਰੇਸ਼ਨ ਜਾਰੀ ਹੈ ਦਿੱਲੀ ਤੋਂ ਇੱਕ ਸਪੈਸ਼ਲ ਟੀਮ ਦੇ ਨਾਲ ਨੇਵੀ ਦੇ ਜਵਾਨ ਇਹ ਆਪਰੇਸ਼ਨ ਕਰ ਰਹੇ ਹਨ।

ਦੱਸ ਦਈਏ ਕਿ ਬਚਾਅ ਕਰਮਚਾਰੀਆਂ ਨੇ ਡੈਮ ਦੇ ਪਾਣੀ ਵਿੱਚੋਂ ਇੱਕ ਹੈਲਮੇਟ, ਪਿਥੂ ਬੈਗ ਅਤੇ ਜੁੱਤੀਆਂ ਦੀ ਇੱਕ ਜੋੜੀ ਬਰਾਮਦ ਕੀਤੀ ਹੈ, ਪਰ ਲਾਪਤਾ ਪਾਇਲਟ ਅਤੇ ਸਹਿ-ਪਾਇਲਟ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਹਨੇਰੇ ਦੇ ਕਾਰਨ ਬਚਾਅ ਕਾਰਜ ਰੋਕ ਦਿੱਤੇ ਗਏ ਸਨ, ਅੱਜ ਸਵੇਰੇ ਇਹਨਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਹੈਲੀਕਾਪਟਰ ਨੇ ਪੰਜਾਬ ਦੇ ਪਠਾਨਕੋਟ ਤੋਂ ਉਡਾਣ ਭਰੀ ਸੀ ਅਤੇ ਬਹੁਤ ਘੱਟ ਉਡਾਣ ਭਰਨ ਤੋਂ ਬਾਅਦ ਇਹ ਡੈਮ ਨਾਲ ਟਕਰਾ ਗਿਆ।

ਇਹ ਵੀ ਪੜੋ: Tokyo Olympics: ਜੈਵਲੀਨ ਥ੍ਰੋਅਰ ਨੀਰਜ ਚੋਪੜਾ ਨੇ ਪਹਿਲੀ ਕੋਸ਼ਿਸ਼ ਵਿੱਚ ਫਾਈਨਲ ਲਈ ਕੀਤਾ ਕੁਆਲੀਫਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.