ਪਠਾਨਕੋਟ: ਸਾਢੇ 32 ਸਾਲ ਪਹਿਲਾਂ ਯਾਨੀ 1988 ਵਿੱਚ ਪਠਾਨਕੋਟ ਦੇ ਗਾਂਧੀ ਚੌਂਕ 'ਚ ਹੋਏ ਬੰਬ ਧਮਾਕੇ ਦੇ ਜ਼ਖ਼ਮ ਹੁਣ ਵੀ ਅਲ੍ਹੇ ਹਨ। ਜਿੱਥੇ ਇਸ ਮਾਮਲੇ ਦੀ ਸ਼ਿਕਾਰ ਹੋਈ ਪਠਾਨਕੋਟ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਸ਼ਰੀਰ ਦੇ ਵਿੱਚੋਂ ਬੰਬ ਦੇ ਟੁਕੜੇ ਕੱਢੇ ਗਏ ਹਨ।
ਸ਼ਰੀਰ 'ਚ ਕੱਢੇ ਬੰਬ ਦੇ ਟੁਕੜੇ
ਮਹਿਲਾ ਕਰੀਬ ਸਾਢੇ 32 ਸਾਲ ਪਹਿਲਾਂ ਪਠਾਨਕੋਟ ਦੇ ਗਾਂਧੀ ਚੌਕ ਵਿਖੇ ਹੋਏ ਧਮਾਕੇ ਦੀ ਚਪੇਟ ਵਿੱਚ ਆ ਗਈ ਸੀ ਅਤੇ ਉਸ ਸਮੇਂ ਉਸ ਦੇ ਅੰਗਾਂ ਨੂੰ ਵੀ ਕੱਟਣਾ ਪਿਆ ਸੀ ਪਰ ਹੁਣ ਕਈ ਸਾਲ ਬੀਤ ਜਾਣ ਤੋਂ ਬਾਅਦ ਉਸ ਦੇ ਸ਼ਰੀਰ ਦੇ ਵਿੱਚ ਮੁੜ ਇਨਫੈਕਸ਼ਨ ਹੋਣੀ ਸ਼ੁਰੂ ਹੋ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਮਹਿਲਾ ਦੇ ਸ਼ਰੀਰ ਦੇ ਵਿੱਚ ਕਾਫੀ ਇਨਫੈਕਸ਼ਨ ਫੈਲੀ ਹੋਈ ਸੀ ਜਦੋਂ ਅਸੀਂ ਸਕੈਨਿੰਗ ਕਰਕੇ ਦੇਖਿਆ ਤਾਂ ਮਹਿਲਾ ਦੇ ਸ਼ਰੀਰ ਦੇ ਵਿੱਚ ਕੁਝ ਧਾਤੂ ਵਰਗੇ ਚੀਜ਼ ਨਜ਼ਰ ਆਈ, ਜਿਸ ਤੋਂ ਬਾਅਦ ਆਪ੍ਰੇਸ਼ਨ ਕਰਨ 'ਤੇ ਪਤਾ ਚੱਲਿਆ ਕਿ ਮਹਿਲਾ ਦੇ ਸ਼ਰੀਰ ਵਿੱਚ ਬੰਬ ਦੇ ਦੋ ਟੁਕੜੇ ਅਜੇ ਵੀ ਫਸੇ ਹੋਏ ਸਨ ਜੋ ਕਿ ਸਾਢੇ ਬੱਤੀ ਸਾਲ ਪਹਿਲਾਂ ਚਲਿਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਆਪ੍ਰੇਸ਼ਨ ਕੀਤਾ ਅਤੇ ਮਹਿਲਾ ਦੇ ਸ਼ਰੀਰ ਵਿਚੋਂ ਬੰਬ ਦੇ ਦੋ ਟੁੱਕੜੇ ਕੱਢੇ। ਫਿਲਹਾਲ ਮਹਿਲਾ ਹੁਣ ਠੀਕ ਹੈ ਅਤੇ ਉਸ ਦਾ ਇਲਾਜ ਪਠਾਨਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਹੈ
ਪਰਿਵਾਰ ਨੇ ਦਿੱਤੀ ਜਾਣਕਾਰੀ
ਦੂਜੇ ਪਾਸੇ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਸਾਢੇ 32 ਸਾਲ ਪਹਿਲਾਂ ਪਠਾਨਕੋਟ ਦੇ ਗਾਂਧੀ ਚੌਕ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਸੀ ਜਿਸ ਦੇ ਵਿੱਚ ਇਹ ਮਹਿਲਾ ਜ਼ਖ਼ਮੀ ਹੋ ਗਈ ਸੀ ਅਤੇ ਇਨ੍ਹਾਂ ਦਾ ਸ਼ਰੀਰ ਦਾ ਇੱਕ ਅੰਗ ਵੀ ਕੱਟਣਾ ਪਿਆ ਸੀ ਅਤੇ ਹੁਣ ਕਈ ਸਾਲ ਬੀਤ ਜਾਣ ਤੋਂ ਬਾਅਦ ਇਨ੍ਹਾਂ ਦੇ ਸ਼ਰੀਰ ਵਿੱਚ ਇਨਫੈਕਸ਼ਨ ਆਈ ਅਤੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਸ਼ਰੀਰ ਵਿੱਚ ਲੋਹੇ ਵਰਗੀ ਧਾਤੂ ਹੈ ਅਤੇ ਅਪਰੇਸ਼ਨ ਕਰਨ 'ਤੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਹੈ।