ਪਠਾਨਕੋਟ: ਜਿੱਥੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਦੇ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਪਠਾਨਕੋਟ 'ਚ ਪਿਛਲੇ ਸਾਲਾਂ ਤੋਂ ਪਰਾਲੀ ਨਾ ਜਲਾਉਣ ਦੇ ਮਾਮਲੇ ਘੱਟ ਹੁੰਦੇ ਜਾ ਰਹੇ ਹਨ, ਜਿੱਥੇ ਪਠਾਨਕੋਟ 'ਚ ਪਰਾਲੀ ਨੂੰ ਜਲਾਉਣ ਦੇ 2016 'ਚ 28 ਮਾਮਲੇ 2017 'ਚ 12 ਮਾਮਲੇ ਅਤੇ 2018 'ਚ 9 ਮਾਮਲੇ ਸਾਹਮਣੇ ਆਏ ਸੀ ਜਦਕਿ ਇਸ ਵਾਰ ਪਠਾਨਕੋਟ 'ਚ ਹੁਣ ਤੱਕ 2 ਮਾਮਲੇ ਪਰਾਲੀ ਜਲਾਉਣ ਦੇ ਸਾਹਮਣੇ ਆਏ ਹਨ।
ਕਿਸਾਨਾਂ ਨੂੰ ਜਾਗਰੂਕ ਕਰਨ ਦੇ ਵਿੱਚ ਪ੍ਰਸ਼ਾਸਨ ਦਾ ਵੀ ਅਹਿਮ ਰੋਲ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਜ਼ਿਲ੍ਹਾ ਪਠਾਨਕੋਟ ਫਿਰ ਤੋਂ ਪੰਜਾਬ ਦੇ ਵਿੱਚ ਪਰਾਲੀ ਨਾ ਜਲਾਉਣ ਵਾਲਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ 570 ਕਿਸਾਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਉਥੇ ਸਰਕਾਰ ਵੱਲੋਂ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਹੈ। ਉਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ 2500 ਰੁਪਏ ਏਕੜ ਪਿੱਛੇ ਮੁਆਵਜ਼ਾ ਦੇਣ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜੋ: ODD-EVEN ਦਾ ਅੱਜ ਆਖਰੀ ਦਿਨ, ਕੇਜਰੀਵਾਲ ਵੱਲੋਂ ਸਕੀਮ ਨੂੰ ਜਾਰੀ ਰੱਖਣ ਦੇ ਸੰਕੇਤ
ਕਿਸਾਨਾਂ ਨੇ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਇਸ ਕੰਮ ਦੀ ਸਰਾਹਣਾ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਇਸ ਨਾਲ ਕਿਸਾਨਾਂ ਦਾ ਹੌਂਸਲਾ ਵਧੇਗਾ। ਉੱਥੇ ਕਿਸਾਨਾਂ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਦੂਸ਼ਿਤ ਨਾ ਕਰਨ।