ਪਠਾਨਕੋਟ: ਸੂਬਾ ਸਰਕਾਰ ਸੂਬੇ ਦੇ ਗਰੀਬ ਲੋਕਾਂ ਦੀ ਮਦਦ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਉਹ ਕੁਝ ਹੋਰ ਹੀ ਹੈ। ਪਠਾਨਕੋਟ ਦੇ ਸੁਜਾਨਪੁਰ ਦੇ ਮੁਹੱਲਾ ਪ੍ਰੇਮ ਨਗਰ ਵਿਖੇ ਇੱਕ ਵਿਧਵਾ ਔਰਤ ਦੇ ਕੱਚੇ ਘਰ ਦੀ ਛੱਤ ਡਿੱਗ ਗਈ ਹੈ। ਜਿੱਥੇ ਕਿ ਇੱਕ ਵਿਧਵਾ ਔਰਤ ਆਪਣੇ ਦੋ ਛੋਟੇ ਬੱਚਿਆਂ ਦੇ ਨਾਲ ਰਹਿੰਦੀ ਹੈ। ਦੱਸ ਦੇਈਏ ਕਿ ਕੱਚੇ ਘਰ ਦੀ ਛੱਤ ਵਰਖਾ ਕਾਰਨ ਡਿੱਗੀ ਹੈ। ਛੱਤ ਦੇ ਡਿੱਗਣ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ।
ਸਥਾਨਕ ਵਾਸੀ ਨੇ ਕਿਹਾ ਕਿ ਬੀਤੀ ਰਾਤ ਨੂੰ ਵਰਖਾ ਹੋਣ ਨਾਲ ਵਿਧਵਾ ਔਰਤ ਦੇ ਘਰ ਦੀ ਛੱਤ ਡਿੱਗ ਗਈ। ਉਨ੍ਹਾਂ ਕਿਹਾ ਕਿ ਜਦੋਂ ਘਰ ਦੀ ਛੱਤ ਡਿੱਗੀ ਉਦੋਂ ਮਾਂ ਧੀਆਂ ਦੋਵੇਂ ਦੂਜੇ ਕਮਰੇ ਵਿੱਚ ਸੋ ਰਹੀਆਂ ਸਨ ਜਿਸ ਕਾਰਨ ਕੋਈ ਜਾਨ ਨੁਕਸਾਨ ਨਹੀਂ ਹੋਇਆ ਪਰ ਛੱਤ ਡਿੱਗਣ ਨਾਲ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਟੁੱਟ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਘਰ ਬਣਾਉਣ ਲਈ ਇਥੇ ਦੇ 7 ਘਰਾਂ ਨੂੰ ਗ੍ਰਾਂਟ ਮਿਲਣੀ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਗ੍ਰਾਂਟ ਦੀ ਇੱਕ ਕਿਸ਼ਤ ਨਹੀਂ ਮਿਲੀ। ਜਦਕਿ ਉਨ੍ਹਾਂ ਦੀਆਂ ਗ੍ਰਾਂਟਾਂ ਪਾਸ ਹੋ ਗਈਆਂ ਹਨ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਮੰਗ ਕੀਤੀ ਕਿ ਜਿਹੜੇ ਗਰੀਬਾਂ ਦੀ ਗ੍ਰਾਂਟਾਂ ਨੂੰ ਪਾਸ ਕੀਤਾ ਗਿਆ ਹੈ ਉਹ ਉਨ੍ਹਾਂ ਜਲਦ ਮੁਹੱਈਆਂ ਕਰਵਾਇਆਂ ਜਾਣ।
ਵਿਧਵਾ ਔਰਤ ਨੇ ਦੱਸਿਆ ਕਿ ਜਿਹੜੀ ਪੱਕੇ ਘਰ ਬਣਾਉਣ ਲਈ ਸਰਕਾਰ ਵੱਲੋਂ ਗ੍ਰਾਂਟ ਮਿਲਦੀ ਹੈ ਉਸ ਨੂੰ ਲੈਣ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਹੀ ਹੈ ਪਰ ਕਿਸੇ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਉਹ ਉਨ੍ਹਾਂ ਨੂੰ ਲਾਅਰੇ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਵੋਟ ਮੰਗਣੀ ਹੁੰਦੀ ਹੈ ਉਦੋਂ ਤਾਂ ਹਰ ਕੋਈ ਆ ਜਾਂਦਾ ਹੈ ਪਰ ਬਾਅਦ ਵਿੱਚ ਕੋਈ ਨਹੀਂ ਪੁੱਛਦਾ।
ਇਹ ਵੀ ਪੜ੍ਹੋ:ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕਰਮਚਾਰੀ ਦਲ ਭਗੜਾਣਾ ਦੇ ਦਿੱਤਾ ਏਡੀਸੀ ਨੂੰ ਮੰਗ ਪੱਤਰ