ETV Bharat / state

80 ਫੀਸਦੀ ਰੇਸ਼ਮ ਦੇ ਕੀੜੇ ਪਾਲਣ 'ਚ ਪੰਜਾਬ ਦਾ ਇਹ ਜ਼ਿਲ੍ਹਾ ਅੱਗੇ - ਪਠਾਨਕੋਟ ਚ ਰੇਸ਼ਮ ਮਲਵਰੀ ਤੋਂ ਹੀ ਰੇਸ਼ਮ ਪੈਦਾ ਹੁੰਦੀ

ਰੇਸ਼ਮ ਦੇ ਕੀੜੇ ਨੂੰ ਪਾਲ ਕੇ ਲੋਕ ਵਧੀਆ ਰੁਜ਼ਗਾਰ ਕਮਾ ਰਹੇ ਹਨ। ਇਸ ਲੜੀ 'ਚ ਪਠਾਨਕੋਟ ਸਭ ਤੋਂ ਅੱਗੇ ਹੈ।

80 ਫੀਸਦੀ ਰੇਸ਼ਮ ਦੇ ਕੀੜੇ ਪਾਲਣ 'ਚ ਪਠਾਨਕੋਟ ਅੱਗੇ

author img

By

Published : Mar 18, 2023, 2:31 PM IST

80 ਫੀਸਦੀ ਰੇਸ਼ਮ ਦੇ ਕੀੜੇ ਪਾਲਣ 'ਚ ਪਠਾਨਕੋਟ ਅੱਗੇ

ਪਠਾਨਕੋਟ: ਲੋਕਾਂ ਵੱਲੋਂ ਰੁਜ਼ਗਾਰ ਕਮਾਉਣ ਲਈ ਵੱਖਰੇ-ਵੱਖਰੇ ਕੰਮ ਕੀਤੇ ਜਾਂਦੇ ਹਨ। ਇਸੇ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਵੱਲੋਂ ਰੇਸ਼ਮ ਦੇ ਕੀੜੇ ਨੂੰ ਪਾਲ ਕੇ ਰੁਜ਼ਗਾਰ ਕਮਾਇਆ ਜਾ ਰਿਹਾ ਹੈ। ਇਹ ਕਾਰੋਬਾਰ ਪੰਜਾਬ ਸਰਕਾਰ ਦਾ ਸੇਰੀਕਲਚਰ ਵਿਭਾਗ ਸਾਲ ਵਿੱਚ 3 ਬਾਰ ਬਾਹਰੀ ਰਾਜਾਂ ਤੋਂ ਰੇਸ਼ਮਕੀਟ ਦੀ ਸੀਡ ਮੰਗਵਾੳਂਦਾ ਹੈ। ਜਿਸ ਤੋਂ ਬਾਅਦ 15 ਦਿਨਾਂ ਤੱਕ ਇਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇਸ ਮਗਰੋਂ ਰੱਖ ਰਖਾਵ ਲਈ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਦੋ ਮਹੀਨੇ ਬਾਅਦ ਕਈ ਸੂਬਿਆਂ ਵਿੱਚ ਵਪਾਰੀਆਂ ਨੂੰ ਵੇਚ ਕੇ ਕਿਸਾਨ ਵਧੀਆ ਮੁਨਾਫ਼ਾ ਕਮਾਉਂਦੇ ਹਨ। ਪੰਜਾਬ 'ਚ 80 ਫੀਸਦੀ ਰੇਸ਼ਮ ਦੇ ਕੀੜੇ ਨੂੰ ਪਾਲਣ ਦਾ ਕੰਮ ਕੀਤਾ ਜਾਂਦਾ ਹੈ।

ਸਰਕਾਰ ਵੱਲੋਂ ਪਹਿਲ: ਮੈਨੇਜ਼ਰ ਅਵਤਾਰ ਸਿੰਘ ਨੇ ਕਿਹਾ ਕਿ ਵਿਭਾਗ ਕੇਂਦਰੀ ਰੇਸ਼ਮ ਬੋਰਡ ਤੋਂ ਰੇਸ਼ਮ ਦੇ ਕੀੜਿਆਂ ਦੀ ਸੀਡ ਨੂੰ ਖਰੀਦਦਾ ਹੈ। ਜਿਸ ਤੋਂ ਬਾਅਦ ਇਨ੍ਹਾਂ ਨੂੰ ਵਿਸ਼ੇਸ਼ ਤਾਪਮਾਨ ਵਿੱਚ ਰੱਖਿਆ ਜਾਂਦਾ ਹੈ ਅਤੇ ਫਿਰ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਅਵਤਾਰ ਸਿੰਘ ਨੇ ਕਿਹਾ ਕਿ ਇਸ ਕੰਮ ਨੂੰ ਹੋਰ ਵਧਾਉਣ ਲਈ ਸਰਾਕਰ ਵੱਲੋਂ ਵੀ ਪਹਿਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਠਾਨਕੋਟ 'ਚ ਰੇਸ਼ਮ ਮਲਵਰੀ ਤੋਂ ਹੀ ਰੇਸ਼ਮ ਪੈਦਾ ਹੁੰਦੀ ਸੀ ਅਤੇ ਹੁਣ ਏਰੀ ਅਤੇ ਟਸਰ ਨਾਲ ਵੀ ਰੇਸ਼ਮ ਤਿਆਰ ਕੀਤੀ ਜਾ ਰਹੀ ਹੈ। ਅਜਿਹਾ ਕਰਨ ਨਾਲ ਪੰਜਾਬ ਦੇ ਉੱਤਰੀ ਖੇਤਰ ਵਿੱਚ ਰੇਸ਼ਮ ਦੇ ਤਿੰਨ ਕਿਸਮਾਂ ਦਾ ਉਤਪਾਦ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਕੀੜੇ ਪਾਲਣ 'ਚ ਲੋਕਾਂ ਦੀ ਕਾਫ਼ੀ ਮਦਦ ਕੀਤੀ ਜਾਂਦੀ ਹੈ ਅਤੇ ਜਦੋਂ ਇਨਾਂ ਕੀੜਿਆਂ ਤੋਂ ਰੇਸ਼ਮ ਦਾ ਉਤਪਾਦ ਹੁੰਦਾ ਸੀ ਤਾਂ ਉਹ ਕਲਕੱਤਾ ਅਤੇ ਕਰਨਾਟਕ, ਜੰਮੂ ਵਰਗੇ ਰਾਜਾਂ ਤੋਂ ਆ ਕੇ ਵਪਾਰੀ ਇਸ ਨੂੰ ਖਰੀਦਦੇ ਹਨ। ਇਸ ਵਪਾਰ ਤੋਂ ਕਿਸਾਨਾਂ ਨੂੰ ਕਾਫ਼ੀ ਮੁਨਾਫ਼ਾ ਹੁੰਦਾ ਹੈ।

ਬਾਕੀ ਲੋਕਾਂ ਨੂੰ ਅਪੀਲ: ਰੇਸ਼ਮ ਦਾ ਕੰਮ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਅਸੀਂ ਇਸ ਕੰਮ ਨਾਲ ਪੁਰਾਣੇ ਜੁੜੇ ਹੋਏ ਹਾਂ। ਸਾਡਾ ਪੂਰਾ ਪਰਿਵਾਰ ਮਿਲ ਕੇ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਕਰਦਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਵਿਭਾਗ ਇਸ ਕੰਮ 'ਚ ਮਦਦ ਬਹੁਤ ਕਰਦਾ ਹੈ। ਇਸੇ ਕਾਰਨ ਅਸੀਂ ਬਾਕੀ ਕਿਸਾਨਾਂ ਅਤੇ ਔਰਤਾਂ ਨੂੰ ਵੀ ਇਹ ਅਪੀਲ ਕਰਦੀਆਂ ਹਾਂ ਕਿ ਵੱਧ ਤੋਂ ਵੱਧ ਇਸ ਕੰਮ ਨਾਲ ਔਰਤਾਂ ਜੁੜਨ ਤਾਂ ਜੋ ਉਹ ਵਧੀਆ ਰੁਜ਼ਗਾਰ ਕਰ ਸਕਣ ਅਤੇ ਆਪਣੇ ਪਰਿਵਾਰ ਦਾ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਣ।

ਇਹ ਵੀ ਪੜ੍ਹੋ: Rajesh Gopinathan: ਕੌਣ ਹਨ ਰਾਜੇਸ਼ ਗੋਪੀਨਾਥਨ, ਜਿਨ੍ਹਾਂ ਨੇ TCS ਦੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਜਾਣੋ

ETV Bharat Logo

Copyright © 2024 Ushodaya Enterprises Pvt. Ltd., All Rights Reserved.