ETV Bharat / state

ਪਠਾਨਕੋਟ ਦੇ ਵਿਧਾਇਕ ਨੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਪਾੜਨ ਦੀ ਦਿੱਤੀ ਧਮਕੀ

author img

By

Published : Oct 8, 2020, 12:21 PM IST

ਪਠਾਨਕੋਟ ਦੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰਪਾਲ ਆਪਣੀ ਗੁੰਡਾਗਰਦੀ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਹੀ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਉਨ੍ਹਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਗੁੰਡਾਗਰਦੀ ਕਰਦਿਆਂ ਦੀ ਖ਼ਬਰ ਸਾਹਮਣੇ ਆਈ ਹੈ।

ਫ਼ੋਟੋ
ਫ਼ੋਟੋ

ਪਠਾਨਕੋਟ: ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ ਗੁੰਡਾਗਰਦੀ ਕਰਦਿਆਂ ਦੀ ਖ਼ਬਰ ਇੱਕ ਵਾਰ ਫਿਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਪਿੰਡ ਡੇਅਰੀਵਾਲ ਵਿੱਚ ਪੁਲਿਸ ਅਮਲੇ ਦੇ ਨਾਲ ਨਿਸ਼ਾਨਦੇਹੀ ਕਰਨ ਪੁੱਜੀ ਪੁਲਿਸ ਟੀਮ ਨੂੰ ਜੋਗਿੰਰਦਰਪਾਲ ਗਾਲਾਂ ਕੱਢਦੇ ਨਜ਼ਰ ਆਏ ਤੇ ਨਾਲ ਹੀ ਉਨ੍ਹਾਂ ਨੂੰ ਵਰਦੀ ਪਾੜਨ ਤੱਕ ਦੀ ਧਮਕੀ ਦਿੱਤੀ। ਮਹਿਲਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਵਿਧਾਇਕ ਜੁਗਿੰਦਰਪਾਲ ਨੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ।

ਵੀਡੀਓ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਇਸ ਪਿੰਡ ਵਿੱਚ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਪੁੱਜਿਆ ਤਾਂ ਸਾਰੇ ਤੋਂ ਪਹਿਲਾਂ ਡਾਂਗਾਂ ਉਹ ਫੇਰਨਗੇ। ਇਸ ਬਾਰੇ ਜਦੋਂ ਜੋਗਿੰਦਰ ਪਾਲ ਵਿਧਾਇਕ ਨਾਲ ਹੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਪਿੰਡ ਦੀ ਸਾਢੇ ਤਿੰਨ ਸੌ ਕਿੱਲਾ ਜ਼ਮੀਨ ਉਪਰ ਨਗਰ ਨਿਗਮ ਅੱਖ ਟਿਕਾਈ ਬੈਠਾ ਹੈ।

ਜੇਕਰ ਉਹ ਇਸ ਜ਼ਮੀਨ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ, ਉਹ ਕਬਜ਼ਾ ਨਹੀਂ ਕਰਨ ਦੇਣਗੇ, ਜਦੋਂ ਤੱਕ ਉਨ੍ਹਾਂ ਦੀ ਸਰਕਾਰ ਰਹੇਗੀ। ਇਸ ਦੇ ਨਾਲ ਹੀ ਹਾਲੇ ਉਨ੍ਹਾਂ ਦੀ ਸਰਕਾਰ ਡੇਢ ਸਾਲ ਹੈ, ਤੇ ਰੱਬ ਦੀ ਮਿਹਰ ਨਾਲ ਮੁੜ ਬਣੀ ਤਾਂ ਉਹ ਪੰਜ ਸਾਲ ਤੱਕ ਕਿਸੇ ਨੂੰ ਪਿੰਡ ਵਿੱਚ ਨਹੀਂ ਵੜ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.